ਨਵੀਂ ਦਿੱਲੀ: ਕੇਰਲ ਦਾ ਸਬਰੀਮਾਲਾ ਮੰਦਰ ਖੁੱਲ੍ਹਦੇ ਹੀ ਪੂਜਾ ਲਈ ਸ਼ਰਧਾਲੂਆਂ ਦੀ ਭੀੜ ਲਗਣੀ ਸ਼ੂਰੁ ਹੋ ਚੁੱਕੀ ਹੈ। ਸ਼ਰਧਾਲੂਆਂ ਵਲੋਂ ਕੀਤੇ ਜਾ ਰਹੇ ਦਾਨ ਕਾਰਨ ਪਹਿਲੇ ਦੋ ਦਿਨਾਂ 'ਚ ਮੰਦਰ ਦੀ ਕਮਾਈ ਤਿੰਨ ਕਰੋੜ ਦੇ ਅੰਕੜੇ ਨੂੰ ਪਾਰ ਕਰ ਗਈ ਹੈ। ਮੰਦਰ 16 ਨਵੰਬਰ ਨੂੰ ਖੋਲ੍ਹਿਆ ਗਿਆ ਹੈ 41 ਦਿਨਾਂ ਦੀ ਸਾਲਾਨਾ ਮੰਡਲਾ ਮਕਾਰਾਵਿਲੱਕੂ ਪੂਜਾ ਲਈ ਮੰਦਰ ਖੁੱਲ੍ਹਾ ਹੈ ਮੰਦਰ ਨੂੰ ਦੋ ਦਿਨਾਂ 'ਚ ਦਾਨ ਅਤੇ ਪੂਜਾ ਦਕਸ਼ੀਨਾ '1 ਕਰੋੜ ਪ੍ਰਾਪਤ ਹੋਇਆ ਜੋ ਕਿ 2017 'ਚ ਮਿਲੇ ਦਾਨ ਨਾਲੋਂ 25 ਲੱਖ ਵੱਧ ਹੈ।


ਸਬਰੀਮਾਲਾ ਮੰਦਰ ‘ਤੇ ਸੁਪਰੀਮ ਕੋਰਟ ਨੇ ਹਾਲ ਹੀ ‘ਚ ਰਿਵੀਊ ਪਟੀਸ਼ਨ ਦਾਖਲ ਕੀਤੀ ਹੈ ਜਿਸ ਤਹਿਤ ਮੰਗ ਕੀਤੀ ਗਈ ਹੈ ਕਿ ਕੋਰਟ ਆਪਣਟ ਦਿੱਤੇ ਗਏ ਫੈਸਲੇ ‘ਤੇ ਇੱਕ ਵਾਰ ਫੇਰ ਵਿਚਾਰ ਕਰੇ। ਕੋਰਟ ਨੇ ਆਪਣੇ ਫੈਸਲੇ ‘ਚ ਮਹਿਲਾਵਾਂ ਨੂੰ ਸਬਰੀਮਾਲਾ ‘ਚ ਐਂਟਰੀ ਦੀ ਇਜਾਜ਼ਤ ਦਿੱਤੀ ਸੀ। ਕੋਰਟ ਨੇ ਪਿਛਲੇ ਸਾਲ 28 ਸਤੰਬਰ ਨੂੰ ਸਬਰੀਮਾਲਾ ‘ਤੇ ਫੈਸਲਾ ਦਿੱਤਾ ਸੀ ਜਿਸ ਤਹਿਤ 10 ਤੋਂ 50 ਸਾਲ ਦੀ ਉਮਰ ਦੀ ਅੋਰਤਾਂ ‘ਤੇ ਸਬਰੀਮਾਲਾ ਮੰਦਰ ‘ਚ ਜਾ ਕੇ ਪੂਜਾ ਕਰਨ ‘ਤੇ ਬੈਨ ਨੂੰ ਹੱਟਾ ਦਿੱਤਾ ਗਿਆ ਸੀ। ਕੋਰਟ ਦਾ ਇਹ ਅਬਜੇਕਸ਼ਨ ਵੀ ਸੀ ਕਿ ਧਾਰਮਿਕ ਸੰਗਠਨਾਂ ਦੇ ਪੂਜਾ ਦੇ ਅਧਿਕਾਰ ਸਾਹਮਣੇ ਇੱਕ ਇੰਡਿਵੀਜ਼ੂਅਲ ਦੇ ਪੂਜਾ ਕਰਨ ਦੇ ਅਧਿਕਾਰ ਨੂੰ ਨਕਾਰਿਆ ਨਹੀਂ ਜਾ ਸਕਦਾ।

ਸ਼ਨੀਵਾਰ ਨੂੰ 10 ਤੋਂ 50 ਸਾਲ ਦੇ ਉਮਰ ਦੀ ਘੱਟ ਤੋਂ ਘੱਟ 10 ਮਹਿਲਾਵਾਂ ਨੇ ਮੰਦਰ ‘ਚ ਵੜਣ ਦੀ ਕੋਸ਼ਿਸ਼ ਕੀਤੀ ਜਿਨ੍ਹਾਂ ਨੂੰ ਮੰਦਰ ਤੋਂ ਛੇ ਕਿਲੋਮੀਟਰ ਦੂਰ ਤੋਂ ਵਾਪਸ ਭੇਜ ਦਿੱਤਾ ਗਿਆ। ਉਧਰ ਕੇਰਲ ਸਰਕਾਰ ਨੇ ਸਾਫ਼ ਕਰ ਦਿੱਤਾ ਹੈ ਕਿ 10 ਤੋਂ 50 ਸਾਲ ਦੀ ਉਮਰ ਦੀ ਕੋਈ ਵੀ ਮਹਿਲਾ ਜੋ ਵੀ ਮੰਦਰ ‘ਚ ਪ੍ਰਵੇਸ਼ ਕਰਨ ਦੀ ਕੋਸ਼ਿਸ਼ ਕਰੇਗੀ ਸਰਕਾਰ ਉਸ ਨੂੰ ਕੋਈ ਸੁਰੱਖਿਆ ਨਹੀਂ ਦਵੇਗੀ।