Child death in haridwar: ਬਲੱਡ ਕੈਂਸਰ ਤੋਂ ਪੀੜਤ ਸੱਤ ਸਾਲਾ ਰਵੀ ਨੂੰ ਉਸ ਦੀ ਮਾਸੀ ਸੁਧਾ ਨੇ ਚਮਤਕਾਰ ਦੀ ਆਸ ਵਿੱਚ ਪੰਜ ਮਿੰਟ ਤੱਕ ਗੰਗਾ ਵਿੱਚ ਡੁਬਕੀ ਲੁਆਈ। ਇਹ ਘਟਨਾ ਬੁੱਧਵਾਰ ਦੁਪਹਿਰ ਹਰ ਕੀ ਪੌੜੀ ਵਿਖੇ ਵਾਪਰੀ। ਜਦੋਂ ਸਵਾਰੀਆਂ ਨੇ ਰੌਲਾ ਪਾਇਆ ਤਾਂ ਕੁਝ ਲੋਕਾਂ ਨੇ ਬੱਚੇ ਨੂੰ ਬਾਹਰ ਕੱਢਿਆ ਪਰ ਉਦੋਂ ਤੱਕ ਉਸ ਦੀ ਮੌਤ ਹੋ ਚੁੱਕੀ ਸੀ।  


ਘਟਨਾ ਤੋਂ ਬਾਅਦ ਤਿੰਨੋਂ ਯਾਤਰੀਆਂ ਦੀ ਕੁੱਟਮਾਰ ਕੀਤੀ ਗਈ। ਪੁਲਿਸ ਨੇ ਤਿੰਨਾਂ ਨੂੰ ਹਿਰਾਸਤ 'ਚ ਲੈ ਲਿਆ ਹੈ। ਨਾਲ ਹੀ ਬੱਚੇ ਦਾ ਪੋਸਟਮਾਰਟਮ ਵੀ ਕਰਵਾਇਆ ਜਾ ਰਿਹਾ ਹੈ। ਬੱਚੇ ਦੇ ਡੁੱਬਣ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।


ਦਿੱਲੀ ਤੋਂ ਅੱਜ ਆਏ ਸਨ ਹਰਿਦੁਆਰ


ਪੁੱਛਗਿੱਛ ਦੌਰਾਨ ਰਵੀ ਦੇ ਪਿਤਾ ਰਾਜਕੁਮਾਰ ਸੈਣੀ ਵਾਸੀ ਸੋਨੀਆ ਵਿਹਾਰ ਦਿੱਲੀ ਦੇ ਰਹਿਣ ਵਾਲੇ ਨੇ ਦੱਸਿਆ ਕਿ ਉਹ ਫੁੱਲ ਵੇਚਣ ਦਾ ਕੰਮ ਕਰਦਾ ਹੈ। ਉਸ ਦੇ ਤਿੰਨ ਬੱਚੇ ਹਨ। ਰਵੀ ਬਲੱਡ ਕੈਂਸਰ ਤੋਂ ਪੀੜਤ ਸੀ ਅਤੇ ਦਿੱਲੀ ਵਿੱਚ ਉਸ ਦਾ ਇਲਾਜ ਚੱਲ ਰਿਹਾ ਸੀ। ਉਨ੍ਹਾਂ ਨੂੰ ਚਾਰ ਦਿਨ ਪਹਿਲਾਂ ਏਮਜ਼ ਹਸਪਤਾਲ ਲਿਜਾਇਆ ਗਿਆ ਸੀ।


ਉਥੇ ਡਾਕਟਰਾਂ ਨੇ ਬੱਚੇ ਦੀ ਹਾਲਤ ਨੂੰ ਦੇਖਦਿਆਂ ਹੋਇਆਂ ਉਨ੍ਹਾਂ ਨੂੰ ਘਰ ਜਾਣ ਦੀ ਸਲਾਹ ਦਿੱਤੀ। ਇਸ ਤੋਂ ਬਾਅਦ ਉਹ ਬੱਚੇ ਨੂੰ ਹਰਿਦੁਆਰ ਲੈ ਆਇਆ। ਇੱਥੇ ਉਸ ਦੀ ਪਤਨੀ ਸ਼ਾਂਤ ਅਤੇ ਸ਼ਾਂਤੀ ਦੀ ਭੈਣ ਸੁਧਾ ਕਾਰ ਰਾਹੀਂ ਹਰਿਦੁਆਰ ਪਹੁੰਚੀ। ਚਮਤਕਾਰ ਦੀ ਆਸ ਵਿੱਚ ਤਿੰਨੋਂ ਜਨੇ ਹਰਕੀ ਪੌੜੀ ਬ੍ਰਹਮਕੁੰਡ ਪਹੁੰਚੇ ਅਤੇ ਇੱਥੇ ਇਸ਼ਨਾਨ ਕੀਤਾ। ਹਾਲਾਂਕਿ ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਬੱਚੇ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ।


ਇਹ ਵੀ ਪੜ੍ਹੋ: Republic day 2024: ਡਿਪਟੀ ਕਮਿਸ਼ਨਰ ਵਲੋਂ 75ਵੇਂ ਗਣਰਾਜ ਦਿਹਾੜੇ ਦੇ ਸਮਾਗਮ ਦੀ ਫੁੱਲ ਡਰੈਸ ਰਿਹਰਸਲ ਦਾ ਨਿਰੀਖਣ


ਲੋਕ ਦੇਖਦੇ ਰਹੇ, ਹਰਿਆਣੇ ਵਾਲੇ ਮੁਸਾਫਰਾਂ ਨੇ ਰੌਲਾ ਪਾਇਆ


ਜਦੋਂ ਬੱਚੇ ਨੂੰ ਗੰਗਾ ਵਿੱਚ ਡੁਬਕੀਆਂ ਲੁਆਈਆਂ ਜਾ ਰਹੀਆਂ ਸਨ। ਉਦੋਂ ਆਸ-ਪਾਸ ਦੇ ਲੋਕ ਇਸ ਘਟਨਾ ਨੂੰ ਦੇਖ ਰਹੇ ਸਨ। ਇਸ ਦੌਰਾਨ ਮਾਵਲੀਆ ਘਾਟ ਤੋਂ ਸਾਰੀ ਘਟਨਾ ਨੂੰ ਦੇਖ ਰਹੇ ਹਰਿਆਣਾ ਦੇ ਰਹਿਣ ਵਾਲੇ ਰਾਜ ਕੁਮਾਰ ਨਾਮਕ ਯਾਤਰੀ ਨੇ ਦੱਸਿਆ ਕਿ ਬੱਚੇ ਨੂੰ ਲਗਾਤਾਰ ਪੰਜ ਮਿੰਟ ਤੱਕ ਡੁਬਕੀ ਲੁਆਈ ਗਈ।


ਜਦੋਂ ਬੱਚੇ ਨੂੰ ਗੰਗਾ 'ਚ ਡੁਬਕੀ ਲੁਆਈ ਤਾਂ ਉਹ ਚੀਕਣ ਲੱਗਿਆ ਅਤੇ ਫਿਰ ਕੁਝ ਲੋਕ ਗੰਗਾ 'ਚ ਵੜ ਗਏ ਅਤੇ ਬੱਚੇ ਨੂੰ ਆਪਣੇ ਕਬਜ਼ੇ 'ਚੋਂ ਬਾਹਰ ਕੱਢ ਲਿਆ। ਉਦੋਂ ਤੱਕ ਬੱਚੇ ਦੀ ਮੌਤ ਹੋ ਚੁੱਕੀ ਸੀ। ਬਾਅਦ 'ਚ ਪੁਲਿਸ ਪਹੁੰਚੀ ਅਤੇ ਬੱਚੇ ਨੂੰ ਹਸਪਤਾਲ ਲੈ ਗਈ। ਜਿੱਥੇ ਬੱਚੇ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।


ਬੱਚੇ ਦੀ ਮੌਤ ਦੀ ਜਾਂਚ ਕਰ ਰਹੀ ਪੁਲੀਸ


ਨਗਰ ਕੋਤਵਾਲੀ ਪੁਲਿਸ ਦਾ ਕਹਿਣਾ ਹੈ ਕਿ ਇਸ ਗੱਲ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਬੱਚੇ ਦੀ ਮੌਤ ਗੰਗਾ 'ਚ ਡੁਬਕੀ ਲੁਆਉਣ ਕਰਕੇ ਹੋਈ ਜਾਂ ਉਹ ਪਹਿਲਾਂ ਹੀ ਮਰਿਆ ਹੋਇਆ ਸੀ। ਬੱਚੇ ਦਾ ਪੋਸਟਮਾਰਟਮ ਹੋਣ ਤੋਂ ਬਾਅਦ ਹੀ ਕੁਝ ਪਤਾ ਲੱਗੇਗਾ। ਮਾਮਲਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।


ਇਹ ਵੀ ਪੜ੍ਹੋ: Bathinda News: ਬਠਿੰਡਾ ਵਿਖੇ ਕੁੱਕੜ ਬਣਿਆ ਪੁਲਿਸ ਦੀ ਕੇਸ ਪ੍ਰੋਪਰਟੀ, ਗਵਾਹੀ ਮੌਕੇ ਪੇਸ਼ ਕਰਨਾ ਪਵੇਗਾ ਕੁੱਕੜ