Bathinda News: ਬਠਿੰਡਾ ਪੁਲਿਸ ਨੂੰ ਹੁਣ ਅਜੀਬ ਕੇਸ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਸ ਵਿਚ ਇਕ ਕੁੱਕੜ ਪੁਲਿਸ ਦੀ ਕੇਸ ਪ੍ਰਾਪਰਟੀ ਬਣ ਗਿਆ ਹੈ। ਕੇਸ ਦੇ ਫੈਸਲੇ ਤਕ ਹੁਣ ਪੁਲਿਸ ਦੀ ਉਕਤ ਕੁੱਕੜ ’ਤੇ ਨਜ਼ਰ ਹੋਇਆ ਇਸ ਤਰ੍ਹਾਂ ਕਿ ਪੁਲਿਸ ਨੇ ਕੁੱਕੜਾਂ ਦੀ ਲੜਾਈ ਕਰਵਾਉਣ ਦੇ ਦੋਸ਼ ਹੇਠ ਇਕ ਵਿਅਕਤੀ ਨੂੰ ਕਾਬੂ ਕਰਕੇ ਇਕ ਕੁੱਕੜ ਤੇ 11 ਟਰਾਫੀਆਂ ਬਰਾਮਦ ਕੀਤੀਆਂ ਸਨ। 


ਥਾਣਾ ਅਧਿਕਾਰੀ ਜਾਣਕਾਰੀ ਦਿੰਦੇ ਦੱਸਿਆ ਇਸ ਲੜਾਈ ਦਾ ਆਯੋਜਨ ਕਰਨ ਵਾਲੇ ਤਿੰਨ ਵਿਅਕਤੀਆਂ ਖਿਲਾਫ ਕੇਸ ਦਰਜ ਕਰਕੇ ਇਕ ਨੂੰ ਗ੍ਰਿਫਤਾਰ ਕਰ ਲਿਆ ਹੈ। ਇਸ ਕਾਰਵਾਈ ਦੌਰਾਨ ਪੁਲਿਸ ਨੇ ਇਕ ਕੁੱਕੜ ਅਤੇ ਇਨਾਮ ਦੇਣ ਲਈ ਰੱਖੀਆਂ ਗਈਆਂ 11 ਟਰਾਫੀਆਂ ਬਰਾਮਦ ਕੀਤੀਆਂ ਹਨ। ਜ਼ਿਕਰਯੋਗ ਹੈ ਕਿ ਉਕਤ ਵਿਅਕਤੀਆਂ ਨੇ ਕੁੱਕੜਾਂ ਦੀ ਲੜਾਈ ਕਰਵਾਉਣ ਦਾ ਟੂਰਨਾਮੈਂਟ ਰੱਖਿਆ ਹੋਇਆ ਸੀ ਥਾਣਾ ਮੁਖੀ ਨੇ ਇਸ ਤਰ੍ਹਾਂ ਦੇ ਟੂਰਨਾਮੈਂਟ ਕਰਵਾਉਣ ਵਾਲੇ ਵਿਅਕਤੀਆਂ ਖਿਲਾਫ ਬੇਜਵਾਨ ਪੰਛੀਆਂ ਅਤੇ ਜਾਨਵਰਾਂ ਤੇ ਅੱਤਿਆਚਾਰ ਕਰਨ ਦੇ ਦੋਸ਼ਾਂ ਹੇਠ ਕੇਸ ਦਰਜ ਕਰਨ ਦੇ ਹੁਕਮ ਜਾਰੀ ਕੀਤੇ ਹੋਏ ਹਨ।


ਇਹ ਵੀ ਪੜ੍ਹੋ: Viral News: ਅਜੀਬ ਜਾਪਾਨ ਦਾ ਇਹ ਬੀਚ, ਰੇਤ-ਬਰਫ ਅਤੇ ਪਾਣੀ ਦਾ ਹੁੰਦਾ ਅਦਭੁਤ ਸੰਗਮ


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਤੇ ਡੇਲੀਹੰਟ 'ਤੇ ਵੀ ਫੌਲੋ ਕਰ ਸਕਦੇ ਹੋ।


ਇਹ ਵੀ ਪੜ੍ਹੋ: Viral News: ਇਸ ਦੇਸ਼ ਵਿੱਚ ਮਾਪਿਆ ਜਾਂਦਾ ਸੀ ਕੁੜੀਆਂ ਦੇ ਸਵਿਮਸੂਟ, ਛੋਟੇ ਕੱਪੜਿਆਂ 'ਤੇ ਹੁੰਦਾ ਜੁਰਮਾਨਾ, ਕੀਤੀਆਂ ਗਈਆਂ ਗ੍ਰਿਫਤਾਰੀਆਂ!