ਨਵੀਂ ਦਿੱਲੀ: ਇਨਕਮ ਟੈਕਸ ਵਿਭਾਗ ਨੇ ਦਿੱਲੀ ਦੇ ਸੀਐਮ ਅਰਵਿੰਦ ਕੇਜਰੀਵਾਲ ਦੀ ਆਮ ਆਦਮੀ ਪਾਰਟੀ ਨੂੰ 30.67 ਕਰੋੜ ਰੁਪਏ ਟੈਕਸ ਦਾ ਨੋਟਿਸ ਭੇਜਿਆ ਹੈ। ਵਿਭਾਗ ਨੇ ਕਿਹਾ ਹੈ ਕਿ ਪਾਰਟੀ ਨੇ 13 ਕਰੋੜ ਰੁਪਏ ਦੀ ਕਮਾਈ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ। ਵਿਭਾਗ ਨੇ ਪਾਰਟੀ ਨੂੰ 6 ਕਰੋੜ ਰੁਪਏ ਦਾਨ ਦੇਣ ਵਾਲੇ 462 ਦਾਨੀਆਂ ਦੀ ਡਿਟੇਲ ਨਾ ਦੇਣ 'ਤੇ ਫਟਕਾਰ ਵੀ ਲਾਈ ਹੈ।


ਨੋਟਿਸ ਵਿੱਚ ਉਨ੍ਹਾਂ ਬਾਰੇ ਡਿਟੇਲ 'ਚ ਲਿਖਿਆ ਹੋਇਆ ਹੈ ਜਿਨ੍ਹਾਂ ਨੇ ਪਾਰਟੀ ਨੂੰ 20 ਹਜ਼ਾਰ ਕਰੋੜ ਰੁਪਏ ਦਾ ਚੰਦਾ ਦਿੱਤਾ। ਨੋਟਿਸ ਮੁਤਾਬਕ ਵਿੱਤੀ ਸਾਲ 2014-15 ਤੇ 2015-16 ਦੌਰਾਨ ਆਮ ਆਦਮੀ ਪਾਰਟੀ ਦੇ ਟੈਕਸ ਵਾਲੀ ਰਕਮ 66.44 ਕਰੋੜ ਰੁਪਏ ਹੈ। ਪਾਰਟੀ ਨੇ 13 ਕਰੋੜ ਰੁਪਏ ਦੀ ਡੋਨੇਸ਼ਨ ਬਾਰੇ ਕੋਈ ਜਾਣਕਾਰੀ ਪਬਲਿਕ ਡੋਮੇਨ 'ਚ ਨਹੀਂ ਦਿੱਤੀ।

ਪਾਰਟੀ ਨੂੰ ਜਾਰੀ ਕੀਤੇ ਨੋਟਿਸ ਮੁਤਾਬਕ ਪਾਰਟੀ ਪੂਰੇ ਪ੍ਰੋਸੈਸ ਨੂੰ ਡੀਰੇਲ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਪਾਰਟੀ ਨੂੰ ਆਪਣਾ ਪੱਖ ਰੱਖਣ ਲਈ 30 ਤੋਂ ਜ਼ਿਆਦਾ ਮੌਕੇ ਦਿੱਤੇ ਗਏ ਪਰ ਉਹ ਕੋਈ ਜੁਆਬ ਨਹੀਂ ਦੇ ਸਕੇ। ਇਸ ਨੋਟਿਸ ਤੋਂ ਬਾਅਦ ਪਾਰਟੀ ਲਈ ਵੱਡੀ ਪ੍ਰੇਸ਼ਾਨੀ ਖੜ੍ਹੀ ਹੋ ਸਕਦੀ ਹੈ ਕਿਉਂਕਿ ਪਾਰਟੀ ਸਾਫ ਸੁਥਰੇ ਏਜੰਡੇ ਦਾ ਨਾਅਰਾ ਲੈ ਕੇ ਰਾਜਨੀਤੀ 'ਚ ਆਈ ਸੀ।