Independence Day: ਖੁਫੀਆ ਏਜੰਸੀਆਂ ਨੇ ਸੁਤੰਤਰਤਾ ਦਿਵਸ ਦੇ ਮੱਦੇਨਜ਼ਰ ਅਲਰਟ ਜਾਰੀ ਕੀਤਾ ਹੈ। ਏਜੰਸੀਆਂ ਦੀ ਮੰਨੀਏ ਤਾਂ ਅੱਤਵਾਦੀ ਸੰਗਠਨ ਦਿੱਲੀ ਨੂੰ ਹਿਲਾ ਦੇਣ ਦੀ ਸਾਜ਼ਿਸ਼ ਰਚ ਸਕਦੇ ਹਨ। 15 ਅਗਸਤ ਨੂੰ ਆਈਬੀ ਨੇ ਦਿੱਲੀ ਪੁਲਿਸ ਨੂੰ ਚੌਕਸ ਰਹਿਣ ਦੇ ਨਿਰਦੇਸ਼ ਦਿੱਤੇ ਹਨ। 10 ਪੰਨਿਆਂ ਦੀ ਰਿਪੋਰਟ 'ਚ ਇੰਟੈਲੀਜੈਂਸ ਬਿਊਰੋ ਨੇ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ, ਜੈਸ਼ ਦੀ ਅੱਤਵਾਦੀ ਸਾਜ਼ਿਸ਼ ਰਚਣ ਦੀ ਜਾਣਕਾਰੀ ਦਿੱਤੀ ਹੈ।

10 ਪੰਨਿਆਂ ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਆਈਐਸਆਈ ਉਨ੍ਹਾਂ ਨੂੰ ਲਾਜਿਸਟਿਕ ਮਦਦ ਦੇ ਕੇ ਧਮਾਕਾ ਕਰਨਾ ਚਾਹੁੰਦਾ ਹੈ। ਇਸ ਵਿੱਚ ਕਈ ਨੇਤਾਵਾਂ ਸਮੇਤ ਵੱਡੀਆਂ ਸੰਸਥਾਵਾਂ ਦੀਆਂ ਇਮਾਰਤਾਂ ਨੂੰ ਨਿਸ਼ਾਨਾ ਬਣਾਇਆ ਜਾ ਸਕਦਾ ਹੈ।


ਜਾਪਾਨ ਦੇ ਸਾਬਕਾ ਪੀਐਮ 'ਤੇ ਹਮਲੇ ਦਾ ਵੀ ਜ਼ਿਕਰ
ਆਈਬੀ ਦੇ ਇਸ ਅਲਰਟ ਵਿੱਚ ਜਾਪਾਨ ਦੇ ਸਾਬਕਾ ਪੀਐਮ ਉੱਤੇ ਜੁਲਾਈ ਮਹੀਨੇ ਵਿੱਚ ਹੋਏ ਹਮਲੇ ਦਾ ਵੀ ਜ਼ਿਕਰ ਹੈ। ਦਿੱਲੀ ਪੁਲਿਸ ਨੂੰ 15 ਅਗਸਤ ਨੂੰ ਸਮਾਗਮ ਵਾਲੀ ਥਾਂ 'ਤੇ ਸਖ਼ਤ  ਨਿਯਮ ਲਾਗੂ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਉਦੈਪੁਰ ਤੇ ਅਮਰਾਵਤੀ ਦੀਆਂ ਘਟਨਾਵਾਂ ਦਾ ਹਵਾਲਾ ਦਿੰਦੇ ਹੋਏ ਖੁਫੀਆ ਏਜੰਸੀਆਂ ਨੇ ਕਿਹਾ ਹੈ ਕਿ ਕੱਟੜਪੰਥੀ ਸਮੂਹਾਂ ਤੇ ਭੀੜ ਵਾਲੀਆਂ ਥਾਵਾਂ 'ਤੇ ਉਨ੍ਹਾਂ ਦੀਆਂ ਗਤੀਵਿਧੀਆਂ 'ਤੇ ਸਖਤ ਨਜ਼ਰ ਰੱਖੀ ਜਾਣੀ ਚਾਹੀਦੀ ਹੈ।


ਬੀਐਸਐਫ ਨੂੰ ਵੀ ਅਲਰਟ ਕਰ ਦਿੱਤਾ ਗਿਆ 


ਰਿਪੋਰਟ 'ਚ ਕਿਹਾ ਗਿਆ ਹੈ ਕਿ ਅੱਤਵਾਦੀ ਸੰਗਠਨ ਲਸ਼ਕਰ ਅਤੇ ਜੈਸ਼ ਹਮਲਿਆਂ ਲਈ ਯੂਏਵੀ ਅਤੇ ਪੈਰਾ ਗਲਾਈਡਰ ਦੀ ਵਰਤੋਂ ਕਰ ਸਕਦੇ ਹਨ। ਇਸ ਲਈ ਬੀਐਸਐਫ ਨੂੰ ਸਰਹੱਦ 'ਤੇ ਚੌਕਸ ਰਹਿਣ ਦੇ ਨਿਰਦੇਸ਼ ਦਿੱਤੇ ਗਏ ਹਨ। ਆਈਬੀ ਨੇ ਆਪਣੀ ਰਿਪੋਰਟ 'ਚ ਉਨ੍ਹਾਂ ਇਲਾਕਿਆਂ 'ਤੇ ਨਜ਼ਰ ਰੱਖਣ ਲਈ ਕਿਹਾ ਹੈ, ਜਿੱਥੇ ਰੋਹਿੰਗਿਆ, ਅਫਗਾਨ ਨਾਗਰਿਕ ਰਹਿ ਰਹੇ ਹਨ।


 


ਪੰਜਾਬ 'ਚ ਲੰਪੀ ਸਕਿਨ ਦਾ ਕਹਿਰ, ਹਜ਼ਾਰਾਂ ਪਸ਼ੂ ਮਾਰ ਹੇਠ, ਪੰਜਾਬ ਸਰਕਾਰ ਵੱਲੋਂ ਅਲਰਟ ਜਾਰੀ