ਜੋਧਪੁਰ: ਰਾਜਸਥਾਨ ਦੇ ਜੋਧਪੁਰ 'ਚ ਹਵਾਈ ਸੈਨਾ ਦਾ ਫਾਈਟਰ ਜਹਾਜ਼ ਮਿੱਗ 27 ਦੇਵਲੀਆ ਪਿੰਡ ਕੋਲ ਹਾਦਸੇ ਦਾ ਸ਼ਿਕਾਰ ਹੋ ਗਿਆ। ਜਹਾਜ਼ ਸੜ ਕੇ ਪੂਰੀ ਤਰ੍ਹਾਂ ਸਵਾਹ ਹੋ ਗਿਆ। ਸੈਨਾ ਦੇ ਜਵਾਨ ਮੌਕੇ 'ਤੇ ਪਹੁੰਚ ਗਏ ਹਨ।


ਚੰਗੀ ਗੱਲ ਇਹ ਰਹੀ ਕਿ ਹਾਦਸੇ ਤੋਂ ਐਨ ਪਹਿਲਾਂ ਦੋਵੇਂ ਪਾਇਲਟ ਫਾਈਟਰ ਪਲੇਨ ਤੋਂ ਸੁਰੱਖਿਅਤ ਬਾਹਰ ਆ ਗਏ। ਜ਼ਿਕਰਯੋਗ ਹੈ ਕਿ ਪਿਛਲੇ 6 ਮਹੀਨਿਆਂ 'ਚ ਇਸ ਇਲਾਕੇ 'ਚ ਫਾਈਟਰ ਪਲੇਨ ਕ੍ਰੈਸ਼ ਦੀ ਇਹ ਦੂਜੀ ਘਟਨਾ ਹੈ।


ਇੱਕ ਪਾਸੇ ਹਵਾਈ ਸੈਨਾ ਜਹਾਜ਼ਾਂ ਦੀ ਕਮੀ ਨਾਲ ਜੂਝ ਰਹੀ ਹੈ, ਉੱਥੇ ਦੀ ਦੂਜੇ ਪਾਸੇ ਇਸ ਤਰ੍ਹਾਂ ਫਾਈਟਰ ਪਲੇਨ ਦੀ ਕ੍ਰੈਸ਼ ਹੋਣਾ ਵੱਡੀ ਸਮੱਸਿਆ ਮੰਨਿਆ ਜਾ ਰਿਹਾ ਹੈ।