ਲੱਦਾਖ: ਚੀਨ ਨਾਲ ਪੂਰਬੀ ਲੱਦਾਖ ਦੀ ਗਲਵਨ ਘਾਟੀ 'ਚ ਹੋਈ ਝੜਪ ਤੋਂ ਬਾਅਦ ਭਾਰਤ-ਚੀਨ ਵਿਚਾਲੇ ਹਲਾਤ ਤਣਾਅਪੂਰਨ ਹਨ। ਇਸੇ ਦੌਰਾਨ ਦੋ ਹੋਰ ਭਾਰਤੀ ਸੈਨਿਕ ਸ਼ਹੀਦ ਹੋਏ ਹਨ। ਸ਼ਨੀਵਾਰ ਨੂੰ ਦੋਨਾਂ ਸ਼ਹੀਦਾਂ ਦਾ ਰਾਸ਼ਟਰੀ ਸਨਮਾਨਾਂ ਨਾਲ ਸਸਕਾਰ ਕੀਤਾ ਗਿਆ।
ਸ਼ਹੀਦ ਨਾਇਕ ਸਚਿਨ ਵਿਕਰਮ ਮੋਰ (37) ਮਾਲੇਗਾਉਂ ਤੋਂ ਤੇ ਲਾਂਸ ਨਾਇਕ ਸਲੀਮ ਖ਼ਾਨ (23) ਜੋ ਪਟਿਆਲਾ ਦੇ ਰਹਿਣ ਵਾਲੇ ਸੀ, ਦੀ ਨਦੀ 'ਚ ਡੁਬਣ ਕਾਰਨ ਮੌਤ ਹੋ ਗਈ ਸੀ। ਹਾਲਾਂਕਿ ਅਰਮੀ ਅਧਿਕਾਰੀਆਂ ਵੱਲੋਂ ਕੋਈ ਅਧਿਕਾਰਤ ਬਿਆਨ ਨਹੀਂ ਆਇਆ ਕਿ ਇਨ੍ਹਾਂ ਦੋਨਾਂ ਦੀ ਸ਼ਹਾਦਤ ਤਾਜ਼ਾ ਚੱਲ ਰਹੇ ਚੀਨ ਦੇ ਮਸਲੇ ਨਾਲ ਸਬੰਧਤ ਹੈ ਜਾਂ ਨਹੀਂ।
ਸ਼ਹੀਦ ਸਲੀਮ ਖਾਨ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਹੀ ਪਤਾ ਲੱਗਾ ਹੈ ਕਿ ਦੋਨੋਂ ਫੌਜੀ ਉਸ ਟੀਮ ਦਾ ਹਿੱਸਾ ਸਨ ਜੋ ਨਦੀ ਦੇ ਉਪਰ ਇੱਕ ਪੁੱਲ ਬਣਾ ਰਹੀ ਸੀ। ਇੱਕ ਹਾਦਸੇ ਦੌਰਾਨ ਕਿਸ਼ਤੀ ਉਲਟ ਗਈ ਤੇ ਦੌਨਾਂ ਦੀ ਮੌਤ ਹੋ ਗਈ।
ਮੋਰ ਦੇ ਪਰਿਵਾਰ ਨੇ ਕਿਹਾ ਕਿ ਉਨ੍ਹਾਂ ਨੂੰ ਦੱਸਿਆ ਗਿਆ ਸੀ ਕਿ ਉਸ ਨੇ ਦੋ ਹੋਰ ਸੈਨਿਕਾਂ ਨੂੰ ਬਚਾਉਣ ਲਈ ਨਦੀ ਵਿੱਚ ਛਾਲ ਮਾਰੀ ਸੀ। ਜਦੋਂਕਿ ਉਹ ਉਨ੍ਹਾਂ ਨੂੰ ਬਚਾਉਣ ਵਿੱਚ ਕਾਮਯਾਬ ਰਿਹਾ, ਮੋਰ ਉਸ ਵੇਲੇ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਜਦੋਂ ਉਸ ਦਾ ਸਿਰ ਚੱਟਾਨ ਨਾਲ ਟੱਕਰਾ ਗਿਆ।ਉਹ ਆਪਣੇ ਮਾਤਾ-ਪਿਤਾ, ਪਤਨੀ ਤੇ ਤਿੰਨ ਬੱਚਿਆਂ ਸਮੇਤ ਬਚਿਆ ਨੂੰ ਪਿੱਛੇ ਛੱਡ ਗਿਆ ਹੈ।