ਪੇਈਚਿੰਗ: ਭਾਰਤ ਤੇ ਚੀਨ ਦੇ ਕੌਮੀ ਸੁਰੱਖਿਆ ਸਲਾਹਕਾਰ ਦੁਵੱਲੇ ਰਿਸ਼ਤਿਆਂ ਵਿੱਚ ਸੁਧਾਰ ਲਈ ਕਦਮਾਂ ਬਾਰੇ ਚਰਚਾ ਲਈ ਅਗਲੇ ਹਫ਼ਤੇ ਮੁਲਾਕਾਤ ਕਰਨਗੇ।

ਐਨਐਸਜੀ ਵਿੱਚ ਭਾਰਤ ਦੇ ਦਾਖ਼ਲੇ ਅਤੇ ਜੈਸ਼-ਏ-ਮੁਹੰਮਦ ਦੇ ਮੁਖੀ ਮਸੂਦ ਅਜ਼ਹਰ ਉਤੇ ਪਾਬੰਦੀ ਦੀ ਕਾਰਵਾਈ ਦਾ ਸੰਯੁਕਤ ਰਾਸ਼ਟਰ ਵਿੱਚ ਚੀਨ ਵੱਲੋਂ ਰਾਹ ਰੋਕਣ ਕਾਰਨ ਦੋਵਾਂ ਮੁਲਕਾਂ ਦੇ ਰਿਸ਼ਤਿਆਂ ਵਿੱਚ ਤਣਾਅ ਹੈ।

ਅਧਿਕਾਰੀਆਂ ਮੁਤਾਬਕ ਭਾਰਤੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਤੇ ਉਨ੍ਹਾਂ ਦੇ ਚੀਨੀ ਹਮਰੁਤਬਾ ਨਵੰਬਰ ਦੇ ਪਹਿਲੇ ਹਫ਼ਤੇ ਹੈਦਰਾਬਾਦ ਵਿੱਚ ਮੁਲਾਕਾਤ ਕਰਨਗੇ।