ਨਵੀਂ ਦਿੱਲੀ: ਦੇਸ਼ 'ਚ ਕੋਰੋਨਾ ਵਾਇਰਸ ਦੇ ਕੇਸਾਂ 'ਚ ਲਗਾਤਾਰ ਇਜ਼ਾਫਾ ਹੋ ਰਿਹਾ ਹੈ। ਕੋਰੋਨਾ ਵਾਇਰਸ ਦੀ ਰਫਤਾਰ ਦਿਨ-ਬ-ਦਿਨ ਨਵਾਂ ਰਿਕਾਰਡ ਕਾਇਮ ਕਰ ਰਹੀ ਹੈ। ਹਰ ਰੋਜ਼ ਅੰਕੜਿਆਂ 'ਚ ਵੱਡਾ ਫਰਕ ਦੇਖਿਆ ਜਾ ਰਿਹਾ ਹੈ। ਪਿਛਲੇ 24 ਘੰਟਿਆਂ 'ਚ  3,32,730 ਨਵੇਂ ਕੋਰੋਨਾ ਮਰੀਜ਼ ਸਾਹਮਣੇ ਆਏ ਹਨ। ਜਦਕਿ 2263 ਲੋਕਾਂ ਦੀ ਮੌਤ ਹੋ ਗਈ ਹੈ।

ਮੌਤਾਂ ਦੀ ਗਿਣਤੀ 'ਚ ਵੀ ਰਿਕਾਰਡ ਵਾਧਾ ਦਰਜ ਕੀਤਾ ਜਾ ਰਿਹਾ ਹੈ।

India reports 3,32,730 new #COVID19 cases, 2,263 deaths and 1,93,279 discharges in the last 24 hours, as per Union Health Ministry

Total cases: 1,62,63,695
Total recoveries: 1,36,48,159
Death toll: 1,86,920
Active cases: 24,28,616

Total vaccination: 13,54,78,420 pic.twitter.com/LKQMB5pUOE
— ANI (@ANI) April 23, 2021

ਭਾਰਤ 'ਚ ਕੋਰੋਨਾ ਦੀ ਤਾਜ਼ਾ ਸਥਿਤੀ:

ਕੁੱਲ ਕੇਸ: 1,62,63,695
ਕੁੱਲ ਡਿਸਚਾਰਜ ਹੋਏ ਕੇਸ: 1,36,48,159
ਕੁੱਲ ਮੌਤਾਂ: 1,86,920
ਕੁੱਲ ਐਕਟਿਵ ਕੇਸ: 24,28,616
ਕੁੱਲ ਵੈਕਸੀਨੇਸ਼ਨ: 13,54,78,420

ਕੋਰੋਨਾ ਦੌਰ 'ਚ ਪੀਐਮ ਮੋਦੀ ਕਰਨਗੇ ਤਿੰਨ ਬੈਠਕਾਂ

ਕੋਰੋਨਾ ਦੇ ਵਧਦੇ ਖਤਰੇ ਨੂੰ ਦੇਖਦਿਆਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਲਗਾਤਾਰ ਬੈਠਕਾਂ 'ਚ ਜੁੱਟੇ ਹਨ। ਪੀਐਮ ਮੋਦੀ ਅੱਜ ਫਿਰ ਮਹਾਮਾਰੀ ਨੂੰ ਲੈ ਕੇ ਹਾਲਾਤ ਦੀ ਸਮੀਖਿਆ ਲਈ ਤਿੰਨ ਬੈਠਕਾਂ ਕਰਨਗੇ।

ਕੋਰੋਨਾ ਦਾ ਵੱਧ ਖਤਰਾ ਝੱਲ ਰਹੇ ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼ ਤੇ ਮਹਾਰਾਸ਼ਟਰ ਦੇ ਮੁੱਖ ਮੰਤਰੀਆਂ ਨਾਲ ਵਰਚੂਅਲ ਮੀਟਿੰਗ ਕਰਕੇ ਰਣਨੀਤੀ ਬਣਾਉਣਗੇ। ਪੀਐਮਓ ਸੂਤਰਾਂ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਕੋਵਿਡ-19 ਦੇ ਮਸਲੇ 'ਤੇ ਇਕ ਬੈਠਕ ਕਰਨਗੇ। ਦਸ ਵਜੇ ਉਹ ਕੋਵਿਡ-19 ਨੂੰ ਲੈਕੇ ਪ੍ਰਮੁੱਖ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਗੱਲਬਾਤ ਕਰਨਗੇ।

ਮੁੱਖ ਮੰਤਰੀਆਂ ਦੀਆਂ ਸਮੱਸਿਆਵਾਂ ਸੁਣ ਕੇ ਉਸ ਦਾ ਹੱਲ ਦੱਸਣਗੇ। ਦੁਪਹਿਰ ਸਾਢੇ 12 ਵਜੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਆਕਸੀਜਨ ਸੰਕਟ ਨੂੰ ਲੈ ਕੇ ਵੀ ਬੈਠਕ ਕਰਨਗੇ। ਇਸ ਦੌਰਾਨ ਉਹ ਦੇਸ਼ਭਰ ਦੇ ਪ੍ਰਮੁੱਖ ਆਕਸੀਜਨ ਨਿਰਮਾਤਾਵਾਂ ਨਾਲ ਵਰਚੂਅਲ ਮੀਟਿੰਗ ਕਰਨਗੇ। ਦੇਸ਼ ਚ ਕੋਵਿਡ-19 ਇਫੈਕਸ਼ਨ ਦੇ ਮਾਮਲੇ ਤੇਜ਼ੀ ਨਾਲ ਵਧਦੇ ਜਾ ਰਹੇ ਹਨ।

ਹਾਲਾਤ ਇਸ ਕਦਰ ਵਿਗੜ ਰਹੇ ਹਨ ਕਿ 24 ਘੰਟੇ ਚ ਹੁਣ ਤਿੰਨ ਲੱਖ ਤੋਂ ਜ਼ਿਆਦਾ ਇਨਫੈਕਸ਼ਨ ਦੇ ਮਾਮਲੇ ਸਾਹਮਣੇ ਆ ਰਹੇ ਹਨ। ਉੱਤਰ ਪ੍ਰਦੇਸ਼, ਦਿੱਲੀ ਸਮੇਤ ਕਈ ਸੂਬਿਆਂ ਚ ਗੰਭੀਰ ਮਰੀਜ਼ਾਂ ਲਈ ਆਕਸੀਜਨ ਦਾ ਸੰਕਟ ਪੈਦਾ ਹੋ ਗਿਆ ਹੈ। ਇਸ ਨੂੰ ਦੇਖਦਿਆਂ ਹੁਣ ਪ੍ਰਧਾਨ ਮੰਤਰੀ ਮੋਦੀ ਲਗਾਤਾਰ ਬੈਠਕਾਂ ਕਰਕੇ ਹਾਲਾਤ ਜਾਣਨ ਦੀ ਕੋਸ਼ਿਸ਼ ਚ ਜੁੱਟੇ ਹਨ।