ਮੁੰਬਈ: ਮਹਾਰਾਸ਼ਟਰ ਦੇ ਪਾਲਘਰ ਜ਼ਿਲ੍ਹੇ 'ਚ ਵਿਰਾਰ ਦੇ ਇਕ ਕੋਵਿਡ ਹਸਪਤਾਲ 'ਚ ਅੱਜ ਤੜਕੇ ਅੱਗ ਲੱਗਣ ਨਾਲ ਵੱਡਾ ਹਾਦਸਾ ਵਾਪਰਿਆ। ਵਿਰਾਰ ਪੱਛਮ 'ਚ ਵਿਜੇ ਵੱਲਭ ਹਸਪਤਾਲ ਦੇ ਆਈਸੀਯੂ 'ਚ ਭਿਆਨਕ ਅੱਗ ਲੱਗ ਗਈ। ਵਸਈ ਵਿਰਾਰ ਨਗਰ ਨਿਗਮ ਨੇ ਦੱਸਿਆ ਇਸ ਹਾਦਸੇ 'ਚ 13 ਮਰੀਜ਼ਾਂ ਦੀ ਮੌਤ ਹੋ ਗਈ। 17 ਕੋਵਿਡ ਮਰੀਜ਼ਾਂ ਦਾ ਇੱਥੇ ਇਲਾਜ ਚੱਲ ਰਿਹਾ ਸੀ। ਜ਼ਖ਼ਮੀ ਮਰੀਜ਼ਾਂ ਨੂੰ ਨੇੜੇ ਦੇ ਦੂਜੇ ਹਸਪਤਾਲ 'ਚ ਸ਼ਿਫਟ ਕਰਵਾਇਆ ਗਿਆ ਹੈ।
ਇਹ ਅੱਗ ਚਾਰ ਮੰਜ਼ਿਲਾ ਹਸਪਤਾਲ ਦੀ ਦੂਜੀ ਮੰਜ਼ਿਲ 'ਤੇ ਲੱਗੀ। ਫਾਇਰ ਬ੍ਰਿਗੇਡ ਦੀਆਂ 10 ਗੱਡੀਆਂ ਨੇ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾ ਲਿਆ ਹੈ। ਵਿਜੇ ਵੱਲਭ ਕੋਵਿਡ ਹਸਪਤਾਲ ਦੇ ਅਧਿਕਾਰੀ ਦਿਲੀਪ ਸ਼ਾਹ ਨੇ ਦੱਸਿਆ ਰਾਤ ਤਿੰਨ ਵਜੇ ਏਸੀ 'ਚੋਂ ਅਚਾਨਕ ਅੱਗ ਹੇਠਾਂ ਡਿੱਗੀ। ICU 'ਚ ਅੱਗ ਲੱਗਣ ਨਾਲ 13 ਮਰੀਜ਼ਾਂ ਦੀ ਮੌਤ ਹੋ ਗਈ। ਗੰਭੀਰ ਮਰੀਜ਼ਾਂ ਨੂੰ ਦੂਜੇ ਹਸਪਤਾਲਾਂ 'ਚ ਸ਼ਿਫਟ ਕੀਤਾ ਗਿਆ। ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਨੇ ਵਿਜੇ ਵੱਲਭ ਕੋਵਿਡ ਹਸਪਤਾਲ 'ਚ ਅੱਗ ਲੱਗਣ ਦੀ ਘਟਨਾ ਦੀ ਜਾਂਚ ਦੇ ਹੁਕਮ ਦਿੱਤੇ ਹਨ।
ਨਾਸਿਕ ਦੇ ਹਸਪਤਾਲ 'ਚ ਆਕਸੀਜਨ ਰਿਸਾਅ ਕਾਰਨ 24 ਮਰੀਜ਼ਾਂ ਦੀ ਮੌਤ
ਦੋ ਦਿਨ ਪਹਿਲਾਂ ਹੀ ਮਹਾਰਾਸ਼ਟਰ 'ਚ ਨਾਸਿਕ ਦੇ ਇਕ ਹਸਪਤਾਲ 'ਚ ਆਕਸੀਜਨ ਰਿਸਾਅ ਦੀ ਘਟਨਾ ਕਾਰਨ 24 ਮਰੀਜ਼ਾਂ ਦੀ ਮੌਤ ਹੋ ਗਈ ਸੀ। ਕੁਝ ਤਕਨੀਕੀ ਕਾਰਨਾਂ ਨਾਲ ਆਕਸੀਜਨ ਦਾ ਰਿਸਾਅ ਹੋਇਆ ਸੀ ਤੇ ਇਸਦੀ ਸਪਲਾਈ ਰੁਕਣ ਨਾਲ ਵੈਂਟੀਲੈਟਰ ਬੈੱਡ ਤੇ ਰੱਖੇ ਗਏ ਮਰੀਜ਼ਾਂ ਨੇ ਆਕਸੀਜਨ ਦੀ ਕਮੀ ਕਾਰਨ ਦਮ ਤੋੜ ਦਿੱਤਾ। ਜਦੋਂ ਇਹ ਘਟਨਾ ਘਟੀ ਉਦੋਂ ਹਸਪਤਾਲ 'ਚ ਕਰੀਬ 150 ਮਰੀਜ਼ਾਂ ਦੀ ਆਕਸੀਜਨ ਬੈੱਡ 'ਤੇ ਦੋ ਜਰਜਨ ਤੋਂ ਵੱਧ ਰੋਗੀਆਂ ਦਾ ਵੈਂਟੀਲੇਟਰ ਬੈੱਡ 'ਤੇ ਇਲਾਜ ਚੱਲ ਰਿਹਾ ਸੀ।
ਇਹ ਵੀ ਪੜ੍ਹੋ: Weather Update: ਪਹਾੜੀ ਇਲਾਕਿਆਂ ਵਿੱਚ ਬਾਰਸ਼ ਦੀ ਸੰਭਾਵਨਾ, ਜਾਣੋ ਦਿੱਲੀ ਸਮੇਤ ਹੋਰਨਾ ਸੂਬਿਆਂ 'ਚ ਮੌਸਮ ਦਾ ਹਾਲ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904