ਉਧਰ ਚੀਨੀ ਸੈਨਾ ਦੀ ਪੱਛਮੀ ਕਮਾਂਡ ਦਾ ਕਹਿਣਾ ਹੈ ਕਿ ਭਾਰਤੀ ਫੌਜ ਨੇ ਗਸ਼ਤ ਕਰ ਰਹੇ ਚੀਨੀ ਸੈਨਿਕਾਂ ਦੇ ਇੱਕ ਜਵਾਨ 'ਤੇ ਗੋਲੀਆਂ ਚਲਾਈਆਂ ਹਨ। ਇਸ ਦੇ ਜਵਾਬ ਵਿਚ ਚੀਨੀ ਫੌਜ ਨੇ ਵੀ ਜਵਾਬੀ ਕਾਰਵਾਈ ਕੀਤੀ ਹੈ। ਪਰ ਭਾਰਤੀ ਫੌਜ ਦੇ ਸੂਤਰਾਂ ਨੇ ਸਾਫ ਕਿਹਾ ਹੈ ਕਿ ਭਾਰਤ ਨੇ ਸਿਰਫ ਐਲਏਸੀ ਦੀ ਘੁਸਪੈਠ ਨੂੰ ਰੋਕਣ ਲਈ ਚੇਤਾਵਨੀ ਦੇਣ ਲਈ ਫਾਇਰਿੰਗ ਕੀਤੀ ਸੀ।
ਦੱਸ ਦਈਏ ਕਿ ਇਸ ਘਟਨਾ ਬਾਰੇ ਭਾਰਤੀ ਫੌਜ ਦਾ ਅਧਿਕਾਰਤ ਬਿਆਨ ਅਜੇ ਆਉਣਾ ਬਾਕੀ ਹੈ। ਅਧਿਕਾਰਤ ਬਿਆਨ ਤੋਂ ਬਾਅਦ ਹੀ ਸਥਿਤੀ ਸਪੱਸ਼ਟ ਹੋ ਸਕੇਗੀ। ਸੈਨਾ ਇਸ ਸਮੇਂ ਸਥਿਤੀ ਦਾ ਜਾਇਜ਼ਾ ਲੈ ਰਹੀ ਹੈ। ਪਰ ਫਾਇਰ ਕਰ ਕੇ ਭਾਰਤੀ ਫੌਜ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਜੇ ਚੀਨ ਕੋਈ ਕਾਰਵਾਈ ਕਰੇਗਾ ਤਾਂ ਭਾਰਤੀ ਫੌਜ ਵੀ ਜਵਾਬ ਲਈ ਤਿਆਰ ਹੈ।
ਚੀਨੀ ਸੈਨਾ ਦੀ ਪੱਛਮੀ ਕਮਾਂਡ ਨੇ ਇਸ ਘਟਨਾ ਬਾਰੇ ਕੀ ਕਿਹਾ?
ਭਾਰਤੀ ਫੌਜ ਵਲੋਂ ਚੇਤਾਵਨੀ ਫਾਈਰਿਗ 'ਤੇ ਚੀਨੀ ਫੌਜ ਦੀ ਵੈਸਟਨ ਕਮਾਂਡ ਨੇ ਇੱਕ ਬਿਆਨ ਜਾਰੀ ਕੀਤਾ ਹੈ। ਪੱਛਮੀ ਕਮਾਂਡ ਦੇ ਇੱਕ ਬੁਲਾਰੇ ਨੇ ਆਪਣੇ ਬਿਆਨ ਵਿਚ ਕਿਹਾ, “ਭਾਰਤੀ ਫੌਜ ਨੇ ਗੌਡ ਪੋ ਮਾਉਂਟੇਨ ਖੇਤਰ ਵਿਚ ਘੁਸਪੈਠ ਕੀਤੀ। ਕਾਰਵਾਈ ਦੌਰਾਨ ਭਾਰਤੀ ਫੌਜ ਨੇ ਫਾਇਰਿੰਗ ਦੀ ਧਮਕੀ ਦਿੱਤੀ। ਚੀਨੀ ਸੈਨਿਕਾਂ ਨੂੰ ਸਥਿਤੀ ਨੂੰ ਆਮ ਬਣਾਉਣ ਲਈ ਜਵਾਬੀ ਕਾਰਵਾਈ ਕਰਨ ਲਈ ਮਜਬੂਰ ਕੀਤਾ ਗਿਆ। ਭਾਰਤ ਦੇ ਇਸ ਕਦਮ ਨੇ ਭਾਰਤ ਅਤੇ ਚੀਨ ਵਿਚਾਲੇ ਸਮਝੌਤੇ ਤੋੜ ਦਿੱਤੇ , ਜਿਸ ਨਾਲ ਖੇਤਰ ਵਿਚ ਤਣਾਅ ਵਧਿਆ ਹੈ ਅਤੇ ਗਲਤਫਹਿਮੀ ਦੇ ਦਾਇਰੇ ਵਿਚ ਵਾਧਾ ਹੋਇਆ ਹੈ। ਇਹ ਬਹੁਤ ਖਤਰਨਾਕ ਫੌਜੀ ਭੜਕਾਊ ਕਾਰਵਾਈ ਹੈ।” ਚੀਨੀ ਅਖਬਾਰ ਗਲੋਬਲ ਟਾਈਮਜ਼ ਨੇ ਵੀ ਭਾਰਤੀ ਸੈਨਿਕਾਂ 'ਤੇ ਗੋਲੀਆਂ ਚਲਾਉਣ ਦਾ ਦੋਸ਼ ਲਗਾਇਆ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904