ਨਵੀਂ ਦਿੱਲੀ: ਭਾਰਤ ਲਈ ਆਰਥਿਕ ਮੋਰਚੇ 'ਤੇ ਇੱਕ ਹੋਰ ਬੁਰੀ ਖ਼ਬਰ ਸਾਹਮਣੇ ਆਈ ਹੈ। ਚਾਲੂ ਵਿੱਤੀ ਸਾਲ ਦੀ ਦੂਜੀ ਤਿਮਾਹੀ ਯਾਨੀ ਜੁਲਾਈ ਤੋਂ ਸਤੰਬਰ ਦੌਰਾਨ ਭਾਰਤੀ ਆਰਥਿਕਤਾ ਸਿਰਫ 4.7 ਪ੍ਰਤੀਸ਼ਤ ਰਹਿ ਸਕਦੀ ਹੈ। ਫਿੱਚ ਗਰੁੱਪ ਦੀ ਇੰਡੀਆ ਰੇਟਿੰਗਜ਼ ਤੇ ਰਿਸਰਚ ਨੇ ਆਪਣੇ ਤਾਜ਼ਾ ਅੰਕੜਿਆਂ 'ਚ ਦੱਸਿਆ ਹੈ ਕਿ ਫਰਮ ਦਾ ਅਨੁਮਾਨ ਹੈ ਕਿ ਚਾਲੂ ਵਿੱਤੀ ਸਾਲ ਦੀ ਦੂਜੀ ਤਿਮਾਹੀ 'ਚ ਜੁਲਾਈ ਤੋਂ ਸਤੰਬਰ ਦੌਰਾਨ ਭਾਰਤੀ ਆਰਥਿਕਤਾ 4.7% ਦੀ ਦਰ ਨਾਲ ਵਿਕਾਸ ਕਰ ਸਕਦੀ ਹੈ। ਇਸ ਦੇ ਨਾਲ ਇੰਡੀਆ ਰੇਟਿੰਗਜ਼ ਤੇ ਰਿਸਰਚ ਨੇ ਚਾਲੂ ਵਿੱਤੀ ਸਾਲ ਦੌਰਾਨ ਚੌਥੀ ਵਾਰ ਦੇ ਅੰਕੜਿਆਂ 'ਚ ਤਬਦੀਲੀ ਕੀਤੀ ਹੈ। ਇੰਡੀਆ ਰੇਟਿੰਗਜ਼ ਨੇ ਲਗਾਤਾਰ ਚੌਥੀ ਵਾਰ ਜੀਡੀਪੀ ਵਿਕਾਸ ਦਰ 'ਚ ਕਮੀ ਦੀ ਭਵਿੱਖਬਾਣੀ ਕੀਤੀ ਹੈ।
ਇੰਡੀਆ ਰੇਟਿੰਗਜ਼ ਤੇ ਰਿਸਰਚ ਦਾ ਅੰਦਾਜ਼ਾ ਹੈ ਕਿ ਮੌਜੂਦਾ 2019-20 'ਚ ਜੀਡੀਪੀ ਵਿਕਾਸ ਦਰ 5.6 ਪ੍ਰਤੀਸ਼ਤ ਰਹੇਗੀ। ਤਕਰੀਬਨ ਇੱਕ ਮਹੀਨਾ ਪਹਿਲਾਂ ਏਜੰਸੀ ਨੇ 2019-20 'ਚ ਜੀਡੀਪੀ ਵਿਕਾਸ ਦਰ 6.1% ਰਹਿਣ ਦਾ ਅਨੁਮਾਨ ਲਾਇਆ ਸੀ। ਇਹ ਲਗਾਤਾਰ ਚੌਥੀ ਵਾਰ ਹੈ ਜਦੋਂ ਇੰਡੀਆ ਰੇਟਿੰਗਜ਼ ਤੇ ਰਿਸਰਚ ਨੇ ਮੌਜੂਦਾ ਵਿੱਤੀ ਸਾਲ ਲਈ ਆਪਣੇ ਅਨੁਮਾਨ ਨੂੰ ਘਟਾ ਦਿੱਤਾ ਹੈ।
ਜੇ ਮੌਜੂਦਾ ਵਿੱਤੀ ਸਾਲ ਦੀ ਦੂਜੀ ਤਿਮਾਹੀ 'ਚ ਏਜੰਸੀ ਦੇ ਅਨੁਮਾਨ ਮੁਤਾਬਕ ਜੀਡੀਪੀ ਵਿਕਾਸ ਦਰ 4.7 ਪ੍ਰਤੀਸ਼ਤ ਰਹੀ ਤਾਂ ਇਹ ਲਗਾਤਾਰ ਛੇਵੀਂ ਤਿਮਾਹੀ ਹੋਵੇਗੀ ਜਿਸ 'ਚ ਜੀਡੀਪੀ ਦੇ ਅੰਕੜੇ ਨਿਰੰਤਰ ਗਿਰਾਵਟ ਵਾਲੇ ਦਿਖਾਈ ਦੇਣਗੇ।
ਕੇਂਦਰ ਸਰਕਾਰ ਨੇ ਹਾਲ ਹੀ 'ਚ ਭਾਰਤੀ ਅਰਥਵਿਵਸਥਾ ਦੇ ਵੱਖ-ਵੱਖ ਖੇਤਰਾਂ ਲਈ ਕਈ ਵੱਡੇ ਐਲਾਨ ਕੀਤੇ ਹਨ। ਇਸ ਤੋਂ ਇਲਾਵਾ ਅਕਤੂਬਰ ਤੋਂ ਦਸੰਬਰ ਤੱਕ ਤੀਜੀ ਤਿਮਾਹੀ ਦੌਰਾਨ ਤਿਉਹਾਰਾਂ ਦੇ ਮੌਸਮ ਕਾਰਨ ਬਾਜ਼ਾਰ 'ਚ ਹਲਚਲ ਰਹੀ। ਉਧਰ ਸਰਕਾਰ ਨੇ ਜੋ ਕਾਰਪੋਰੇਟ ਟੈਕਸ ਘਟਾਏ ਹਨ, ਉਨ੍ਹਾਂ ਦੀ ਤੀਜੀ ਤਿਮਾਹੀ ਦੇ ਅੰਕੜਿਆਂ 'ਚ ਵੀ ਨਜ਼ਰ ਆਉਣ ਦੀ ਉਮੀਦ ਹੈ। ਅਜਿਹੀ ਸਥਿਤੀ 'ਚ 29 ਨੂੰ ਆਉਣ ਵਾਲੇ ਅੰਕੜੇ ਨਿਰਾਸ਼ਾਜਨਕ ਹੋ ਸਕਦੇ ਹਨ, ਪਰ ਅਕਤੂਬਰ ਤੋਂ ਦਸੰਬਰ ਤੱਕ ਮੌਜੂਦਾ ਵਿੱਤੀ ਸਾਲ ਦੀ ਤੀਜੀ ਤਿਮਾਹੀ ਦੇ ਅੰਕੜੇ ਬਿਹਤਰ ਹੋ ਸਕਦੇ ਹਨ।
ਆਰਥਿਕ ਮੋਰਚੇ ਤੋਂ ਮੋਦੀ ਲਈ ਇੱਕ ਹੋਰ ਬੁਰੀ ਖ਼ਬਰ
ਏਬੀਪੀ ਸਾਂਝਾ
Updated at:
27 Nov 2019 11:56 AM (IST)
ਭਾਰਤ ਲਈ ਆਰਥਿਕ ਮੋਰਚੇ 'ਤੇ ਇੱਕ ਹੋਰ ਬੁਰੀ ਖ਼ਬਰ ਸਾਹਮਣੇ ਆਈ ਹੈ। ਚਾਲੂ ਵਿੱਤੀ ਸਾਲ ਦੀ ਦੂਜੀ ਤਿਮਾਹੀ ਯਾਨੀ ਜੁਲਾਈ ਤੋਂ ਸਤੰਬਰ ਦੌਰਾਨ ਭਾਰਤੀ ਆਰਥਿਕਤਾ ਸਿਰਫ 4.7 ਪ੍ਰਤੀਸ਼ਤ ਰਹਿ ਸਕਦੀ ਹੈ। ਫਿੱਚ ਗਰੁੱਪ ਦੀ ਇੰਡੀਆ ਰੇਟਿੰਗਜ਼ ਤੇ ਰਿਸਰਚ ਨੇ ਆਪਣੇ ਤਾਜ਼ਾ ਅੰਕੜਿਆਂ 'ਚ ਦੱਸਿਆ ਹੈ।
- - - - - - - - - Advertisement - - - - - - - - -