ਆਪਣੀ ਮਰਜ਼ੀ ਤੋਂ ਬਗ਼ੈਰ ਪੈਦਾ ਕੀਤੇ 'ਰਾਫੇਲ' ਨੇ ਮਾਪਿਆਂ ਨੂੰ ਅਦਾਲਤ 'ਚ ਘੜੀਸਿਆ, ਵੀਡੀਓ ਵਾਇਰਲ
ਏਬੀਪੀ ਸਾਂਝਾ | 09 Feb 2019 02:29 PM (IST)
ਮੁੰਬਈ: ਰਾਫੇਲ ਸੈਮਿਊਲ ਨਾਂਅ ਦੇ ਇਸ ਵਿਅਕਤੀ ਨੇ ਅਜਿਹਾ ਕੰਮ ਕੀਤਾ ਹੈ ਜਿਸ ਨਾਲ ਭਾਰਤ ਦੇ ਨਾਲ ਪੂਰੀ ਦੁਨੀਆ ‘ਚ ਸਨਸਨੀ ਮੱਚ ਗਈ ਹੈ। ਇਸ ਦਾ ਕਾਰਨ ਹੈ ਰਾਫੇਲ ਦਾ ਆਪਣੇ ਹੀ ਮਾਂ ਬਾਪ ‘ਤੇ ਕੇਸ ਕਰਨਾ ਹੈ ਕਿ ਉਸ ਦੀ ਸਹਿਮਤੀ ਤੋਂ ਬਗ਼ੈਰ ਉਸ ਨੂੰ ਜਨਮ ਕਿਓਂ ਦਿੱਤਾ ਗਿਆ। ਜੀ ਹਾਂ, ਰਾਫੇਲ ਆਪਣੇ ਮਾਂ-ਪਿਓ ‘ਤੇ ਸਿਰਫ ਇਸ ਲਈ ਕੇਸ ਕਰਨਾ ਚਾਹੁੰਦਾ ਹੈ ਕਿ ਉਸ ਦੇ ਮਾਂ-ਪਿਓ ਨੇ ਉਸ ਨੂੰ ਪੈਦਾ ਕਰਨ ਤੋਂ ਪਹਿਲਾਂ ਉਸ ਦੀ ਇਜਾਜ਼ਤ ਕਿਉਂ ਨਹੀਂ ਲਈ। 27 ਸਾਲਾ ਰਾਫੇਲ ਨੂੰ ਲੱਗਦਾ ਹੈ ਕਿ ਉਸ ਦੇ ਮਾਂ-ਪਿਓ ਨੇ ਬਗੈਰ ਉਸ ਦੀ ਇਜਾਜ਼ਤ ਉਸ ਨੂੰ ਪੈਦਾ ਕਰ ਕੇ ਗਲਤੀ ਕੀਤੀ ਹੈ। ਉਸ ਦੀ ਵੀਡੀਓ ਨੂੰ ਚਾਰ ਦਿਨਾਂ ਵਿੱਚ ਲੱਖਾਂ ਵਿਊਜ਼ ਵੀ ਮਿਲ ਚੁੱਕੇ ਹਨ। ਉਹ ਖੁਦ ਨੂੰ ਐਂਟੀਨੈਟੇਲਿਸਟ ਕਹਿੰਦਾ ਹੈ ਜਿਸ ਦੇ ਵਿਚਾਰਾਂ ‘ਚ ਕਿਸੇ ਨੂੰ ਜਨਮ ਦੇਣਾ ਨੈਤਿਕ ਰੂਪ ‘ਚ ਗਲਤ ਹੈ। ਅਜਿਹੀ ਵਿਚਾਰਧਾਰਾ ਰੱਖਣ ਵਾਲੇ ਲੋਕ ਸਿਰਫ ਸੋਸ਼ਲ ਮੀਡੀਆ ‘ਤੇ ਹੀ ਹਨ। ਇਨ੍ਹਾਂ ਦਾ ਮਨਣਾ ਹੈ ਕਿ ਮਨੁੱਖਤਾ ਦੀ ਸਾਰੀਆਂ ਮੁਸ਼ਕਿਲਾਂ ਦਾ ਹੱਲ ਉਸ ਦੇ ਗਾਇਬ ਹੋ ਜਾਣ ‘ਚ ਹੀ ਹੈ। ਇਸ ਬਹਿਸ ‘ਚ ਰਾਫੇਲ ਦਾ ਤਾਜ਼ਾ ਯੋਗਦਾਨ ਹੈ ਕਿ ਉਸ ਨੇ ਆਪਣੇ ਮਾਂ-ਪਿਓ ‘ਤੇ ਹੀ ਕੇਸ ਕਰ ਦਿੱਤਾ ਹੈ। ਰਾਫੇਲ ਦਾ ਕਹਿਣਾ ਹੈ, “ਕੀ ਬੱਚੇ ਨੂੰ ਦੁਨੀਆ ‘ਚ ਆਉਣ ਲਈ ਮਜਬੂਰ ਨਹੀਂ ਕੀਤਾ ਜਾਂਦਾ ਜਿਸ ਤੋਂ ਬਾਅਦ ਉਸ ਨੂੰ ਕਰੀਅਰ ਬਣਾਉ ਲਈ ਮਜਬੂਰ ਕਰ ਗੁਲਾਮ ਨਹੀਂ ਬਣਾਇਆ ਜਾਂਦਾ?”