1 ... ਯੂ ਪੀ ਦੇ ਮੁੱਖ ਮੰਤਰੀ ਅਖਿਲੇਸ਼ ਯਾਦਵ ਨਾਲ ਵਿਵਾਦ ਦੇ ਚੱਲਦੇ ਹੋਏ ਚਾਚਾ ਸ਼ਿਵ ਪਾਲ ਯਾਦਵ ਨੇ ਮੰਤਰੀ ਸਮੇਤ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਅਸਤੀਫ਼ਾ ਦੇ ਦਿੱਤਾ ਹੈ। ਸ਼ਿਵ ਪਾਲ ਨੇ ਪਾਰਟੀ ਸੁਪਰੀਮੋ ਮੁਲਾਇਮ ਸਿੰਘ ਯਾਦਵ ਨੂੰ ਆਪਣੇ ਅਸਤੀਫ਼ਾ ਭੇਜਿਆ ਹੈ। ਹਾਲਾਂਕਿ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਸ਼ਿਵ ਪਾਲ ਦਾ ਅਸਤੀਫ਼ਾ ਨਾ ਮਨਜ਼ੂਰ ਕਰ ਦਿੱਤਾ ਹੈ।
2 …ਸ਼ਿਵ ਪਾਲ ਦੀ ਪਤਨੀ ਨੇ ਜ਼ਿਲ੍ਹਾ ਸਹਿਕਾਰਤਾ ਬੈਂਕ ਦੇ ਚੇਅਰਪਰਸਨ ਵਜੋਂ ਅਤੇ ਲੜਕੇ ਅਦਿੱਤਿਆ ਨੇ ਸੂਬਾ ਸਹਿਕਾਰਤਾ ਫੈਡਰੇਸ਼ਨ ਦੇ ਚੇਅਰਮੈਨ ਦੇ ਅਹੁਦੇ ਤੋਂ ਅਸਤੀਫ਼ਾ ਨਹੀਂ ਦਿੱਤਾ ਹੈ। ਉਨ੍ਹਾਂ ਇਸ ਮੁੱਦੇ ਨੂੰ ਲੈ ਕੇ ਮੁਲਾਇਮ ਯਾਦਵ ਨਾਲ ਮੁਲਾਕਾਤ ਵੀ ਕੀਤੀ।
3 ਦੂਜੇ ਪਾਸੇ ਚਾਚਾ ਰਾਮ ਗੋਪਾਲ ਨੇ ਅਖਿਲੇਸ਼ ਯਾਦਵ ਦੇ ਹੱਕ ਵਿੱਚ ਬੋਲਦਿਆਂ ਪੂਰੇ ਵਿਵਾਦ ਲਈ ਅਮਰ ਸਿੰਘ ਨੂੰ ਜ਼ਿੰਮੇਵਾਰ ਦੱਸਿਆ ਹੈ। ਉਨ੍ਹਾਂ ਆਖਿਆ ਕਿ ਕੁੱਝ ਗ਼ਲਤਫ਼ਹਿਮੀਆਂ ਕਾਰਨ ਮਤਭੇਦ ਪੈਦਾ ਹੋ ਗਏ ਹਨ।
4 ਕਸ਼ਮੀਰ ਦੇ ਨੌਜਵਾਨ ਨਬੀਲ ਵਾਨੀ ਤੋਂ ਬਾਅਦ ਇੱਕ ਹੋਰ ਨੌਜਵਾਨ ਨੇ ਆਪਣੇ ਆਪ ਨੂੰ ਦੇਸ਼ ਸੇਵਾ ਲਈ ਤਿਆਰ ਕੀਤਾ ਹੈ। ਬਾਰਾਮੁੱਲਾ ਦੇ ਰਹਿਣ ਵਾਲੇ ਗੁਲ ਜੁਨੈਦ ਸੀਆਰਪੀਐਫ ਦੇ ਅਸਿਸਟੈਂਟ ਕਮਾਡੈਂਟ ਬਣ ਗਏ ਹਨ।
5 ਜੁਨੈਦ ਨੇ ਕਿਹਾ ਹੈ ਕਿ ਉਹ ਚਾਹੁੰਦੇ ਹਨ ਕਿ ਕਸ਼ਮੀਰ ਇੱਕ ਵਾਰ ਫਿਰ ਜੰਨਤ ਬਣ ਜਾਵੇ । ਉਨ੍ਹਾਂ ਕਿਹਾ ਕਿ ਮੈਂ ਕਸ਼ਮੀਰ ਦੀ ਗਵਾਚੇ ਅਕਸ ਨੂੰ ਵਾਪਸ ਲਿਆਉਣ ਵਿੱਚ ਮਦਦ ਕਰਾਂਗਾ।
6 ਸ਼ਹਾਬੂਦੀਨ ਦੀ ਰਿਹਾਈ ਦਾ ਮਾਮਲਾ ਸੁਪਰੀਮ ਕੋਰਟ ਪਹੁੰਚ ਗਿਆ ਹੈ। ਸੀਨੀਅਰ ਵਕੀਲ ਪ੍ਰਸ਼ਾਂਤ ਭੂਸ਼ਨ ਨੇ ਸ਼ਹਾਬੂਦੀਨ ਦੀ ਜ਼ਮਾਨਤ ਦੇ ਖ਼ਿਲਾਫ਼ ਸੁਪਰੀਮ ਕੋਰਟ ਵਿੱਚ ਅਪੀਲ ਕੀਤੀ ਹੈ।
7 ਪ੍ਰਧਾਨ ਮੰਤਰੀ ਨਰੇਂਦਰ ਮੋਦੀ 17 ਸਤੰਬਰ ਨੂੰ ਆਪਣਾ ਜਨਮ ਦਿਨ ਗੁਜਰਾਤ ਵਿੱਚ ਮਨਾਉਣਗੇ । ਬੀਜੇਪੀ ਪ੍ਰਧਾਨ ਅਮਿੱਤ ਸ਼ਾਹ ਨੇ ਬੀਜੇ ਪੀ ਵਰਕਰਾਂ ਨੂੰ ਪ੍ਰਧਾਨ ਮੰਤਰੀ ਦਾ ਜਨਮ ਦਿਨ ਸੇਵਾ ਦਿਵਸ ਦੇ ਰੂਪ ਵਿੱਚ ਮਨਾਉਣ ਦੀ ਅਪੀਲ ਕੀਤੀ ਹੈ।