1- ਇੱਕ ਆਡਿਓ ਟੇਪ ਰਾਂਹੀ ਖੁਲਾਸਾ ਹੋਇਆ ਹੈ ਕਿ ਐਨਕਾਊਂਟਰ 'ਚ ਮਾਰੇ ਗਏ ਬੁਰਹਾਨ ਵਾਨੀ ਨੇ ਮੁੰਬਈ ਹਮਲੇ ਦੇ ਮਾਸਟਰਮਾਈਂਡ ਅੱਤਵਾਦੀ ਹਾਫਿਜ਼ ਸਈਦ ਨਾਲ ਫੋਨ 'ਤੇ ਗੱਲ ਵੀ ਕੀਤੀ ਸੀ। ਟੇਪ ਵਿੱਚ ਬੁਰਹਾਨ ਭਾਰਤ ਵਿਰੁੱਧ ਹਮਲੇ ਲਈ ਹਾਫਿਜ਼ ਤੋ ਆਸ਼ੀਰਵਾਦ ਮੰਗ ਰਿਹੈ। ਇਸ ਆਡਿਓ ਟੇਪ ਵਿੱਚ ਹਾਫਿਜ਼ ਬੁਰਹਾਨ ਨੂੰ ਅੱਤਵਾਦੀ ਸਾਜਿਸ਼ ਵਿੱਚ ਹਰ ਮਦਦ ਦਾ ਭਰੋਸਾ ਦੇ ਰਿਹੈ। ਜਦਕਿ ਦੋਵੇਂ ਭਾਰਤੀ ਸੁਰੱਖਿਆ ਏਜੰਸੀਆਂ ਨੂੰ ਦੁਸ਼ਮਨ ਕਹਿ ਕੇ ਸੰਬੋਧਿਤ ਕਰ ਰਹੇ ਹਨ।
2- ਨੋਟਬੰਦੀ ਦਾ ਅੱਜ 25ਵਾਂ ਦਿਨ ਹੈ। । ਨਵੇਂ ਹੁਕਮਾਂ ਮੁਤਾਬਕ ਪੈਟਰੋਲ ਪੰਪਾਂ ‘ਤੇ ਪੁਰਾਣੇ 500 ਦੇ ਨੋਟ ਚਲਾਉਣ ਲਈ ਦਿੱਤੀ ਛੋਟ ਬੀਤੀ ਅੱਧੀ ਰਾਤ ਤੋਂ ਖਤਮ ਹੋ ਚੁੱਕੀ ਹੈ। ਇਸ ਦੇ ਨਾਲ ਹੀ ਏਅਰਲਾਈਨਜ਼ ਟਿਕਟ ਖਰੀਦਣ ਲਈ ਦਿੱਤੀ ਛੋਟ ਵੀ ਨਹੀਂ ਰਹੀ।ਹਾਲਾਂਕਿ ਪਹਿਲਾਂ ਇਸ ਛੋਟ ਦੀ ਮਿਆਦ 15 ਦਸੰਬਰ ਤੱਕ ਤੈਅ ਕੀਤੀ ਗਈ ਸੀ।
3- ਆਲ ਇੰਡੀਆ ਬੈਂਕ ਇਮਪਲੌਈ ਐਸੋਸਿਏਸ਼ਨ ਨੇ ਵਿਤ ਮੰਤਰੀ ਅਰੁਣ ਜੇਟਲੀ ਨੂੰ ਪੱਤਰ ਲਿਖ ਕੇ ਗੁਹਾਰ ਲਗਾਈ ਹੈ ਕਿ ਰਿਜ਼ਰਵ ਬੈਂਕ ਤੋਂ ਨੋਟਾਂ ਦੀ ਪੂਰਤੀ ਵਧਾਈ ਜਾਵੇ ਕਿਉਂਕਿ ਕੈਸ਼ ਦੀ ਕਿਲੱਤ ਕਾਰਨ ਲੋਕ ਬੈਂਕ ਕਰਮੀਆਂ ਨਾਲ ਬਦਸਲੂਕੀ ਕਰ ਰਹੇ ਹਨ।
4- ਏਬੀਪੀ ਨਿਊਜ਼ ਦੇ ਸ਼ਿਖਰ ਸੰਮੇਲਨ ਵਿੱਚ ਪਹੁੰਚੇ ਬੀਜੇਪੀ ਪ੍ਰਧਾਨ ਅਮਿਤ ਸ਼ਾਹ ਨੇ ਨੋਟਬੰਦੀ ਨੂੰ ਲੈ ਵੱਡਾ ਬਿਆਨ ਦਿੱਤਾ ਹੈ। ਸ਼ਾਹ ਨੇ ਕਿਹਾ ਨੋਟਬੰਦੀ ਦਾ ਸਭ ਤੋਂ ਵੱਧ ਫਾਇਦਾ ਲਾਈਨਾਂ ਵਿੱਚ ਲੱਗੇ ਲੋਕਾਂ ਨੂੰ ਹੀ ਮਿਲੇਗਾ। ਨਾਲ ਹੀ ਗਰੀਬਾਂ ਦਾ ਕਲਿਆਣ ਹੋਵੇਗਾ।
5- ਉੱਤਰ ਪ੍ਰਦੇਸ਼ ਦੇ ਏਟਾ 'ਚ ਮਜਦੂਰ ਦੇ ਜਨਧਨ ਖਾਤੇ ‘ਚ ਕਰੀਬ 4 ਕਰੋੜ ਰੁਪਏ ਜਮਾਂ ਕੀਤੇ ਗਏ ਹਨ। ਬੈਂਕ ਤੋਂ ਲੈ ਕੇ ਆਮਦਨ ਤੇ ਕਰ ਵਿਭਾਗ ‘ਚ ਭਾਜੜ ਪੈ ਗਈ। ਫਿਲਹਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।ਜਾਣਕਾਰੀ ਮੁਤਾਬਕ ਅਰਵਿੰਦ ਕੁਮਾਰ ਦਿੱਲੀ ‘ਚ ਤਰਪਾਲ ਸਿਉਣ ਦਾ ਕੰਮ ਕਰਦਾ ਹੈ। ਉਹ ਉੱਤਰ ਪ੍ਰਦੇਸ਼ ਦੇ ਏਟਾ ਦਾ ਰਹਿਣ ਵਾਲਾ ਹੈ। ਅਰਵਿੰਦ ਦਾ ਜਨਧਨ ਖਾਤਾ ICICI ਬੈਂਕ ਦੀ ਏਟਾ ਬਰਾਂਚ ‘ਚ ਖੁੱਲਿਆ ਹੈ। ਖਾਲੀ ਰਹਿਣ ਵਾਲਾ ਉਸ ਦਾ ਇਹ ਖਾਤਾ ਅਚਾਨਕ ਹੀ ਕਰੋੜਾਂ ਰੁਪਏ ਨਾਲ ਭਰ ਗਿਆ।
6- ਉਤਰ ਪ੍ਰਦੇਸ਼ ਦੇ ਬੁਲੰਦਸ਼ਹਿਰ ਵਿੱਚ ਇੱਕ ਮਹਿਲਾ ਨੇ ਕੈਸ਼ ਨਾ ਮਿਲਣ ਤੇ ਬੈਂਕ ਕਰਮੀ ਨੂੰ ਗੋਲੀ ਮਾਰਨ ਦੀ ਧਮਕੀ ਦਿੱਤੀ। ਪ੍ਰਦਰਸ਼ਨਕਾਰੀਆਂ ਨੇ ਪੀਐਨ ਬੀ ਦੀ ਬ੍ਰਾਂਚ ਦੇ ਕਰਮੀ ਨਾਲ ਕੁੱਟਮਾਰ ਵੀ ਕੀਤੀ। ਲੋਕਾਂ ਦਾ ਇਲਜ਼ਾਮ ਹੈ ਕਿ ਬੈਂਕ ਕਰਮੀ ਆਪਣੇ ਜਾਣ ਪਛਾਣ ਵਾਲਿਆਂ ਨੂੰ ਹੀ ਕੈਸ਼ ਦੇ ਰਹੇ ਹਨ।
7- ਨਵੀਂ ਕਰੰਸੀ ਲਈ ਦੇਸ਼ ਭਰ 'ਚ ਲੋਕ ਕਤਾਰਾਂ 'ਚ ਖੜੇ ਹਨ, ਅਜਿਹੇ 'ਚ ਗੁਜਰਾਤ ਤੋਂ ਇੱਕ ਅਜਿਹਾ ਵੀਡੀਓ ਸਾਹਮਣੇ ਆਇਐ, ਜਿਸ 'ਚ ਇੱਕ ਗਾਇਕ 'ਤੇ 2 ਹਜ਼ਾਰ ਰੁਪਏ ਦੇ ਨਵੇਂ ਨੋਟਾਂ ਦੀ ਬਰਸਾਤ ਹੋ ਰਹੀ ਹੈ। ਦੱਸਿਆ ਜਾ ਰਿਹੈ ਕਿ ਇਹ ਵੀਡੀਓ ਇੱਕ ਦਸੰਬਰ ਦੀ ਰਾਤ ਦਾ ਹੈ। ਭਗਤੀ ਸੰਗੀਤ ਦਾ ਪ੍ਰੋਗਰਾਮ ਹੈ ਤੇ ਗਾਇਕ ਦਾ ਨਾਂਅ ਹੈ ਕੀਰਤੀ ਦਾਨ ਗਡਵੀ। ਆਪਣੇ ਉਤੇ ਹੋ ਰਹੀ ਨਵੇਂ ਨੋਟਾਂ ਦੀ ਬਰਖਾ ਨੂੰ ਲੈ ਕੇ ਕੀਰਤੀ ਦਾਨ ਗਡਵੀ ਵਿਅੰਗ ਕਸਦੇ ਵੀ ਨਜ਼ਰ ਆਏ। ਪਰਿਵਾਰ ਚ ਮੁੰਡਨ ਦਾ ਪ੍ਰੋਗਰਾਮ ਮਹਿਲਾ ਮਹਾਮੰਡਲੇਸ਼ਵਰ ਖੁਦ ਨੋਟਾਂ ਦੀ ਬਰਸਾਤ ਕਰ ਰਹੀ ਹੈ।
8- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਘਰ ਬਾਹਰ ਬੀਜੇਪੀ ਵਰਕਰਾਂ ਨੇ ਜ਼ੋਰਦਾਰ ਪ੍ਰਦਰਸ਼ਨ ਕੀਤਾ। ਨੋਟਬੰਦੀ ਦੇ ਮੁੱਦੇ 'ਤੇ ਕੀਤੇ ਇਸ ਪ੍ਰਦਰਸ਼ਨ ਨੂੰ ਖਦੇੜਨ ਲਈ 'ਚ ਪੁਲਿਸ ਨੂੰ ਪਾਣੀ ਦੀਆਂ ਬੌਛਾਰਾਂ ਦਾ ਸਹਾਰਾ ਲੈਣਾ ਪਿਆ।
9- ਸੈਨਾ ਨੇ 26 ਨਵੰਬਰ ਨੂੰ ਕੋਲਕਾਤਾ ਪੁਲਿਸ ਨੂੰ ਲਿਖੀ ਉਹ ਚਿੱਠੀ ਪੇਸ਼ ਕੀਤੀ ਹੈ। ਜਿਸ ਵਿੱਚ ਸੈਨਾ ਦੇ ਅਭਿਆਸ ਦੀ ਜਾਣਕਾਰੀ ਦਿੱਤੀ ਗਈ ਸੀ। ਦਰਅਸਲ ਪੱਛਮ ਬੰਗਾਲ ਦੀ ਮੁਖ ਮੰਤਰੀ ਮਮਤਾ ਬੈਨਰਜੀ ਨੇ ਸਾਰਕਾਰ 'ਤੇ ਬਿਨਾਂ ਜਾਣਕਾਰੀ ਸੈਨਾ ਦੀ ਤਾਇਨਾਤੀ ਦਾ ਇਲਜ਼ਾਮ ਲਾਇਆ ਸੀ।
10- ਯੂਪੀ ਦੇ ਆਜ਼ਮਗੜ ਵਿੱਚ ਇੱਕ ਸਮਾਗਮ ਦੌਰਾਨ ਮੰਚ ਟੁੱਟ ਗਿਆ ਦਰਅਸਲ ਯੂਪੀ ਬੀਜੇਪੀ ਪ੍ਰਧਾਨ ਕੇਸ਼ਵ ਪ੍ਰਸਾਦ ਮੌਰਿਆ ਨੂੰ ਮਾਲਾ ਪਹੁਨਾਉਂਦੇ ਹੋਏ ਇਹ ਘਟਨਾ ਵਾਪਰੀ ਜਿਸ ਦੌਰਾਨ ਕਈ ਜ਼ਖਮੀ ਵੀ ਹੋਏ।
11- ਜੰਮੂ ਕਸ਼ਮੀਰ ਦੇ ਰਾਜੌਰੀ ਵਿੱਚ ਪਾਕਿਸਤਾਨ ਨੇ ਫਿਰ ਸੀਜ਼ਫਾਇਰ ਦੀ ਉਲੰਘਣਾ ਕੀਤੀ ਹੈ। ਗੋਲੀਬਾਰੀ ਵਿੱਚ ਬੀਐਸਐਫ ਦਾ ਇੱਕ ਜਵਾਨ ਜ਼ਖਮੀ ਹੋਇਆ ਹੈ।
12- ਪੂਰੇ ਉਤਰ ਭਾਰਤ ਵਿੱਚ ਛਾਏ ਸੰਘਣੇ ਕੋਰੇ ਕਾਰਨ ਰੇਲ ਅਤੇ ਹਵਾਈ ਆਵਾਜਾਈ ਪ੍ਰਭਾਵਿਤ ਹੋਈ ਹੈ। ਦਿੱਲੀ ਆਉਣ ਅਤੇ ਜਾਣ ਵਾਲੀਆਂ 81 ਟ੍ਰੇਨਾਂ ਲੇਟ ਹਨ ਜਦਕਿ 13 ਰੱਦ ਕੀਤੀਆਂ ਗਈਆਂ ਨੇ। ਦਿੱਲੀ ਏਅਰਪੋਰਟ ਤੇ 4ਘਰੇਲੂ ਉਡ਼ਾਨਾਂ ਵੀ ਲੇਟ ਹਨ ਜਦਕਿ 1 ਰੱਦ ਕਰ ਦਿੱਤੀ ਗਈ।
13- ਕਸ਼ਮੀਰ ਵਿੱਚ ਪਾਰਾ ਸਿਫਰ ਤੋਂ ਵੀ ਹੇਠਾਂ ਪਹੁੰਚ ਗਿਆ ਹੈ। ਸ਼੍ਰੀਨਗਰ ਵਿੱਚ ਪਾਰਾ ਮਾਈਨਸ 2 ਡਿਗਰੀ ਪਹੁੰਚ ਗਿਆ ਹੈ ਜਦਕਿ ਲੱਦਾਖ ਵਿੱਚ ਪਾਰਾ ਸਿਫਰ ਤੋਂ 9.1 ਡਿਗਰੀ ਹੇਠਾਂ ਰਿਕਾਰਡ ਕੀਤਾ ਗਿਆ।