ਨਵੀਂ ਦਿੱਲੀ : ਉੱਤਰ ਪ੍ਰਦੇਸ਼ ਵਿੱਚ ਸੱਤ ਹਜਾਰ ਜਨ-ਧਨ ਖਾਤਿਆਂ ਨੂੰ ਭਾਰਤੀ ਰਿਜਰਵ ਬੈਂਕ ਦੇ ਹੁਕਮ ਤੋਂ ਬਾਅਦ ਸੀਲ ਕਰ ਦਿੱਤਾ ਗਿਆ ਹੈਆਰ ਬੀ ਆਈ ਨੇ ਇਹ ਕਦਮ ਇਹਨਾਂ ਖਾਤਿਆਂ ਵਿੱਚ ਜਮ੍ਹਾਂ ਹੋਏ 1300 ਕਰੋੜ ਰੁਪਏ ਤੋਂ ਬਾਅਦ ਚੁੱਕਿਆ ਹੈ। ਖਾਤੇ ਜੀਰੋ ਬੈਲੇਂਸ ਉਤੇ ਖੁਲਵਾਏ ਗਏ ਸਨ ਪਰ 8 ਨਵੰਬਰ ਨੂੰ ਨੋਟ ਬੰਦੀ ਤੋਂ ਬਾਅਦ ਅਚਾਨਕ ਇਹਨਾਂ ਵਿੱਚ ਕਰੋੜਾਂ ਰੁਪਏ ਜਮ੍ਹਾਂ ਹੋ ਗਏ ਜਿਸ ਤੋਂ ਬਾਅਦ ਬੈਂਕ ਅਤੇ ਆਮਦਨ ਕਰ ਵਿਭਾਗ ਹਰਕਤ ਵਿੱਚ ਆਏ ਹਨ

ਦੂਜੇ ਪਾਸੇ ਜਨ-ਧਨ ਖਾਤਾ ਧਾਰਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨ ਪੈ ਰਿਹਾ ਹੈ। ਆਰ ਬੀ ਆਈ ਦੇ ਸੂਤਰਾਂ ਅਨੁਸਾਰ ਸੀਲ ਕੀਤੇ ਗਏ ਜਨ-ਧਨ ਖਾਤਿਆਂ ਦੀ ਸੂਚੀ ਹੋਰ ਵੀ ਲੰਮੀ ਹੋ ਸਕਦੀ ਹੈਸੂਤਰਾਂ ਅਨੁਸਾਰ ਨਵੰਬਰ ਤੋਂ ਬਾਅਦ ਅਚਾਨਕ ਅਜਿਹੇ ਖਾਤਿਆਂ ਵਿੱਚ 49 ਹਜ਼ਾਰ ਤੋਂ ਜ਼ਿਆਦਾ ਦੀ ਰਾਸ਼ੀ ਜਮ੍ਹਾਂ ਹੋਣ ਲੱਗੀ
ਇਸ ਕਰਕੇ ਆਰ ਬੀ ਆਈ ਅਜਿਹੇ ਸਾਰੇ ਖਾਤਿਆਂ ਦੀ ਜਾਂਚ ਕਰ ਰਿਹਾ ਹੈ ਜਿਨ੍ਹਾਂ ਵਿੱਚ 49 ਹਜ਼ਾਰ ਤੋਂ ਜ਼ਿਆਦਾ ਕੈਸ਼ ਜਮ੍ਹਾਂ ਹੋਇਆ ਹੈਆਮਦਨ ਕਰ ਵਿਭਾਗ ਵੀ ਹੁਣ ਅਜਿਹੇ ਸਾਰੇ ਖਾਤਾ ਧਾਰਕਾਂ ਨੂੰ ਨੋਟਿਸ ਭੇਜਣ ਦੀ ਤਿਆਰੀ ਵਿੱਚ ਹੈ।