ਮੁੰਬਈ: ਹਮੇਸ਼ਾ ਮੋਦੀ ਖਿਲਾਫ ਬਿਆਨ ਦੇਣ ਵਾਲੇ ਤੇ ਹਰ ਫਰੰਟ ਤੇ ਬੀਜੇਪੀ ਦੇ ਵਿਰੋਧੀ ਮੰਨੇ ਜਾਂਦੇ ਜੇਐਨਯੂ ਵਿਦਿਆਰਥੀ ਲੀਡਰ ਕਨ੍ਹੱਈਆ ਕੁਮਾਰ ਨੇ ਪੀਐਮ ਮੋਦੀ ਦੀ ਤਾਰੀਫ ਕੀਤੀ ਹੈ। ਉਸ ਦਾ ਕਹਿਣਾ ਹੈ ਕਿ ਪੀਐਮ ਮੋਦੀ ਅਮਰੀਕਾ ਦੇ ਨਵੇਂ ਰਾਸ਼ਟਰਪਤੀ ਡੋਨਾਲਡ ਟ੍ਰੰਪ ਤੋਂ ਬੇਹਤਰ ਹਨ। ਕੁਮਾਰ ਨੇ ਇਹ ਬਿਆਨ ਟਾਈਮਜ਼ ਲਿਟਫੇਸਟ 'ਚ 'ਫਰਾਮ ਬਿਹਾਰ ਟੂ ਤਿਹਾੜ' 'ਤੇ ਹੋ ਰਹੀ ਇੱਕ ਚਰਚਾ ਦੌਰਾਨ ਦਿੱਤਾ ਹੈ।

ਕਨ੍ਹੱਈਆ ਨੇ ਕਿਹਾ, "ਹੋ ਸਕਦਾ ਹੈ ਕਿ ਨਰੇਂਦਰ ਮੋਦੀ ਨਾਲ ਕਈ ਮੱਤਭੇਦ ਹੋਣ, ਪਰ ਇਸ ਦੇ ਬਾਵਜੂਦ ਮੋਦੀ ਟ੍ਰੰਪ ਤੋਂ ਬੇਹਤਰ ਹਨ। ਦੁਨੀਆਂ ਭਰ 'ਚ ਸੱਤਾਵਾਦੀ ਭਾਵਨਾ ਵਧੀ ਹੈ ਤੇ ਜੇਕਰ ਤੁਸੀਂ ਦੇਖੋ ਕਿ ਅਮਰੀਕੀ ਰਾਸ਼ਟਰਪਤੀ ਚੋਣਾਂ 'ਚ ਜਿਸ ਤਰਾਂ ਦੀ ਭਾਸ਼ਾ ਦੀ ਵਰਤੋਂ ਹੋਈ ਹੈ, ਪ੍ਰਵਾਸੀਆਂ ਤੇ ਔਰਤਾਂ ਖਿਲਾਫ ਹੈਰਾਨੀਜਨਕ ਬਿਆਨ ਦਿੱਤੇ ਗਏ।" ਕੁਮਾਰ ਇਸ ਸਾਲ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ 'ਚ ਕਥਿਤ ਤੌਰ 'ਤੇ ਰਾਸ਼ਟਰ ਵਿਰੋਧੀ ਨਾਅਰੇਬਾਜੀ ਦੇ ਮਾਮਲੇ 'ਚ ਦੇਸ਼ ਧ੍ਰੋਹ ਦਾ ਇਲਜ਼ਾਮ ਲੱਗਿਆ ਸੀ।