ਸਮੁੰਦਰੀ ਲੜਾਈ ਵਿੱਚ ਹੋਰ ਮਜ਼ਬੂਤ ਹੋਇਆ ਭਾਰਤ, DRDO ਦੀ SMART ਟਾਰਪੀਡੋ ਦਾ ਸਫਲਤਾਪੂਰਵਕ ਟੈਸਟ
ਏਬੀਪੀ ਸਾਂਝਾ | 05 Oct 2020 06:36 PM (IST)
ਇੱਕ ਬਿਆਨ ਵਿਚ ਕਿਹਾ ਗਿਆ ਹੈ ਕਿ ਇਹ ਲਾਂਚ ਅਤੇ ਪ੍ਰਦਰਸ਼ਨ ਪਣਡੁੱਬੀ ਵਿਰੋਧੀ ਯੁੱਧ ਸਮਰੱਥਾ ਸਥਾਪਤ ਕਰਨ ਵਿਚ ਮਹੱਤਵਪੂਰਣ ਹੈ।
ਓਡੀਸ਼ਾ: ਭਾਰਤ ਨੇ ਓਡੀਸ਼ਾ ਦੇ ਤੱਟਵਰਤੀ ਖੇਤਰ ਵਿਚ ਇੱਕ ਟੈਸਟ ਰੇਂਜ ਤੋਂ ਆਪਣੀ ਸਵਦੇਸ਼ੀ ਮਿਜ਼ਾਈਲ ਅਸਿਸਟਿਡ ਰਿਲੀਜ਼ ਟਾਰਪੀਡੋ (SMART) ਦਾ ਸਫਲਤਾਪੂਰਵਕ ਪ੍ਰੀਖਣ ਕੀਤਾ। ਰੱਖਿਆ ਸੂਤਰਾਂ ਨੇ ਦੱਸਿਆ ਕਿ ਏਪੀਜੇ ਅਬਦੁੱਲ ਕਲਾਮ ਆਈਲੈਂਡ, ਜਿਸ ਨੂੰ ਵ੍ਹੀਲਰ ਆਈਲੈਂਡ ਵਜੋਂ ਜਾਣਿਆ ਜਾਂਦਾ ਸੀ, ਤੋਂ ਸਵੇਰੇ 11.45 ਵਜੇ ਟੈਸਟ ਕੀਤਾ ਗਿਆ ਅਤੇ ਸਾਰੇ ਟੀਚੇ ਆਸਾਨੀ ਨਾਲ ਹਾਸਲ ਕਰ ਲਏ ਗਏ। ਇੱਕ ਬਿਆਨ ਵਿਚ ਕਿਹਾ ਗਿਆ ਕਿ ਇਹ ਲਾਂਚ ਅਤੇ ਪ੍ਰਦਰਸ਼ਨ ਪਣਡੁੱਬੀ ਵਿਰੋਧੀ ਯੁੱਧ ਸਮਰੱਥਾ ਸਥਾਪਤ ਕਰਨ ਵਿਚ ਮਹੱਤਵਪੂਰਣ ਹੈ। ਡੀਆਰਡੀਓ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਇਸ ਸਫਲਤਾ ਲਈ ਡੀਆਰਡੀਓ ਵਿਗਿਆਨੀਆਂ ਨੂੰ ਵਧਾਈ ਦਿੱਤੀ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਟਵੀਟ ਕੀਤਾ- ਦੱਸ ਦਈਏ ਕਿ ਸਮਾਰਟ ਇੱਕ ਸੁਪਰਸੋਨਿਕ ਐਂਟੀ-ਸ਼ਿੱਪ ਮਿਜ਼ਾਈਲ ਹੈ ਜਿਸ ਦਾ ਮਧਮ ਭਾਰ ਵਾਲੇ ਟਾਰਪੀਡੋ ਦੇ ਰੂਪ ‘ਚ ਪੇਲੋਡ ਹੈ, ਨਾਲ ਹੀ ਇਹ ਇੱਕ ਸੁਪਰਸੋਨਿਕ ਐਂਟੀ-ਪਣਡੁੱਬੀ ਮਿਜ਼ਾਈਲ ਵਜੋਂ ਕੰਮ ਕਰਨ ਵਾਲਾ ਹਥਿਆਰ ਹੈ। ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904