ਜੈਪੁਰ: ਹਾਲ ਹੀ ‘ਚ ਗੁਜਰਾਤ ‘ਚ ਨਰਮਦਾ ਦਰੀਆ ਕੰਢੇ ਸਰਦਾਰ ਵਲੱਭ ਭਾਈ ਪਟੇਲ ਦੇ ਬੁੱਤ ਦਾ ਉਦਘਾਟਨ ਕੀਤਾ ਗਿਆ। ਇਸ ਤੋਂ ਬਾਅਦ ਹੁਣ ਖ਼ਬਰਾਂ ਨੇ ਕਿ ਰਾਜਸਥਾਨ ਦੇ ਨਾਥਦਵਾਰ ‘ਚ ਭਗਵਾਨ ਸ਼ਿਵ ਦੀ 351 ਫੁੱਟ ਉੱਚਾ ਬੁੱਤ ਬਣਨ ਜਾ ਰਿਹਾ ਹੈ। ਇਹ ਦੁਨੀਆ ਦੀ ਸਭ ਤੋਂ ਉੱਚੀ ਮੂਰਤੀ ਹੋਵੇਗੀ। ਇਸ ਦੇ ਅਗਲੇ ਸਾਲ ਮਾਰਚ ਤਕ ਬਣ ਜਾ ਦੀ ਉਮੀਦ ਹੈ।



ਉਦੈਪੁਰ ਤੋਂ 50 ਕਿਲੋਮੀਟਰ ਦੀ ਦੁਰੀ ‘ਤੇ ਸ਼੍ਰੀਨਾਥਦਵਾਰ ਦੇ ਗਣੇਸ਼ ਟੇਕਰੀ ‘ਚ ਸੀਮੇਂਟ ਕੰਕਰੀਟ ਨਾਲ ਬਣ ਰਹੀ ਇਸ ਮੂਰਤ ਦਾ ਲਗਭਗ 85 ਫ਼ੀਸਦ ਕੰਮ ਮੁਕਮਲ ਕਰ ਲਿਆ ਹੈ। ਇਸ ਯੋਜਨਾ ਦੇ ਮੋਢੀ ਰਾਜੇਸ਼ ਮਹਿਤਾ ਨੇ ਇਸ ਬਾਰੇ ਦੱਸਿਆ ਕਿ 351 ਫੁੱਟ ਉੱਚੀ ਸੀਮੇਂਟ ਕੰਕਰੀਟ ਨਾਲ ਬਣੀ ਸ਼ਿਵ ਦੀ ਮੂਰਤੀ ਦੁਨੀਆ ‘ਚ ਚੌਥੇ ਨੰਬਰ ਅਤੇ ਭਾਰਤ ‘ਚ ਦੂਜੇ ਨੰਬਰ ‘ਤੇ ਸਭ ਤੋਂ ਉੱਚਾ ਸਟੈਚੂ ਹੋਵੇਗਾ।


ਉਨ੍ਹਾਂ ਕਿਹਾ ‘ਮਿਰਾਜ ਗਰੁੱਪ’ ਦੇ ਡ੍ਰੀਮ ਪ੍ਰੋਜੈਕਟ ਦਾ ਲਗਭਰ 85 ਫੀਸਦ ਕੰਮ ਹੋ ਚੁੱਕਿਆ ਹੈ ਅਤੇ ਬਾਕੀ ਕੰਮ 2019 ਤਕ ਪੂਰਾ ਹੋ ਜਾਵੇਗਾ। ਇਸ ਮੂਰਤ ਦਾ ਨਿਰਮਾਣ ਗਣੇਸ਼ ਟੇਕਰੀ ‘ਚ 16 ਏਕੜ ਦੇ ਖੇਤਰ ਦੀ ਪਹਾੜੀ ‘ਤੇ ਕੀਤਾ ਜਾ ਰਿਹਾ ਹੈ। ਇਸ ਨੂੰ ਬਣਾਉਣ ਦਾ ਕੰਮ ਪਿਛਲੇ 4 ਸਾਲਾਂ ਤੋਂ ਚਲ ਰਿਹਾ ਹੈ।


ਸ਼ਿਵ ਦੀ ਮੂਰਤੀ ਬਣਾਉਨ ਲਈ ਤਿੰਨ ਲੱਖ ਥੈਲੇ ਸੀਮੇਂਟ, 2500 ਟਨ ਐਂਗਲ, 2500 ਟਨ ਸਰੀਆ ਇਸਤੇਮਾਲ ਹੋ ਚੁੱਕਿਆ ਹੈ ਅਤੇ 750 ਕਾਰੀਗਰ ਇਸ ਨੂੰ ਬਣਾਉਨ ਲਈ ਮਹਿਨਤ ਕਰ ਰਹੇ ਹਨ। ਇਸ ਮੂਤਰੀ ਨੂੰ ਦੇਖਣ ਆਉਣ ਵਾਲੇ ਲੋਕਾਂ ਲਈ ਚਾਰ ਲਿਫਟਾਂ ਅਤੇ ਤਿੰਨ ਪੌੜੀਆਂ ਦਾ ਪ੍ਰਬੰਧ ਕੀਤਾ ਗਿਆ ਹੈ। ਸੈਲਾਨੀ 280 ਫੁੱਟ ਉਚਾਈ ਤਕ ਜਾ ਸਕਦੇ ਹਨ। ਇਸ ਨੂੰ 20 ਕਿਲੋਮੀਟਰ ਦੂਰ ਕਾਂਕਰੋਲੀ ਫਲਾਈਓਵਰ ਤੋਂ ਵੀ ਦੇਖਿਆ ਜਾ ਸਕੇਗਾ ਅਤੇ ਰਾਤ ਨੂੰ ਇਸ ਬੁੱਤ ਨੂੰ ਦੇਖਣ ਲਈ ਖਾਸ ਲਾਈਟਾਂ ਲਗਾਈਆਂ ਜਾਣਗੀਆਂ। ਇਹ ਲਾਈਟਾਂ ਅਮਰੀਕਾ ਤੋਂ ਮੰਗਵਾਈਆਂ ਗਈਆਂ ਹਨ।