ਨਵੀਂ ਦਿੱਲੀ: ਆਖਰਕਾਰ ਕੁਲਭੂਸ਼ਣ ਜਾਧਵ ਮਾਮਲੇ ‘ਚ ਪਾਕਿਸਤਾਨ ਨੂੰ ਝੁਕਣਾ ਪਿਆ ਹੈ। ਪਾਕਿ ਮੀਡੀਆ ਰਿਪੋਰਟਾਂ ਮੁਤਾਬਕ ਕੱਲ੍ਹ ਯਾਨੀ ਸ਼ੁੱਕਰਵਾਰ ਨੂੰ ਪਾਕਿਸਤਾਨ ਕੁਲਭੂਸ਼ਣ ਨੂੰ ਕਾਉਂਸਲਰ ਅਕਸੈਸ ਮੁਹੱਈਆ ਕਰਵਾਏਗਾ। ਅਜਿਹਾ ਉਸ ਨੇ ਕੌਮਾਂਤਰੀ ਅਦਾਲਤ (ਆਈਸੀਜੇ) ਦੇ 17 ਜੁਲਾਈ ਨੂੰ ਆਏ ਹੁਕਮਾਂ ਤੋਂ ਬਾਅਦ ਕੀਤਾ ਹੈ।

17 ਜੁਲਾਈ, 2019 ਨੂੰ ਆਈਸੀਜੇ ਨੇ ਤਿੰਨ ਸਾਲ ਤੋਂ ਪਾਕਿ ਜੇਲ੍ਹ ‘ਚ ਬੰਦ ਕੁਲਭੂਸ਼ਣ ਜਾਧਵ ਦੀ ਫਾਂਸੀ ਦੀ ਸਜ਼ਾ ‘ਤੇ ਰੋਕ ਲਾ ਦਿੱਤੀ ਸੀ। ਪਾਕਿਸਤਾਨ ਨੂੰ ਉਸ ਨੂੰ ਕਾਉਂਸਲਰ ਮੁਹੱਈਆ ਕਰਵਾਉਣ ਲਈ ਕਿਹਾ ਸੀ। ਇਸ ਤੋਂ ਬਾਅਦ 19 ਜੁਲਾਈ ਨੂੰ ਪਾਕਿਸਤਾਨ ਨੇ ਕਿਹਾ ਸੀ ਕਿ ਉਹ ਜਾਧਵ ਨੂੰ ਰਾਜਨਾਇਕ ਮਦਦ ਦੇਣ ਲਈ ਤਿਆਰ ਹੈ।

ਭਾਰਤ ਨੇ ਕਈ ਵਾਰ ਪਾਕਿਸਤਾਨ ਤੋਂ ਇਸ ਦੀ ਇਜਾਜ਼ਤ ਮੰਗੀ ਸੀ ਜਿਸ ਨੂੰ ਪਾਕਿਸਤਾਨ ਨੇ ਹਮੇਸ਼ਾ ਨਕਾਰ ਦਿੱਤਾ ਸੀ। ਕੁਲਭੂਸ਼ਣ ਨੂੰ 3 ਮਾਰਚ, 2016 ‘ਚ ਪਾਕਿਸਤਾਨ ਨੇ ਗ੍ਰਿਫ਼ਤਾਰ ਕੀਤਾ ਸੀ। ਪਾਕਿ ਸੈਨਾ ਨੇ ਉਸ ‘ਤੇ ਜਾਸੂਸੀ ਤੇ ਦੇਸ਼ ਵਿਰੋਧੀ ਗਤੀਵਿਧੀਆਂ ‘ਚ ਸ਼ਾਮਲ ਹੋਣ ਦੇ ਇਲਜ਼ਾਮ ‘ਚ ਮੌਤ ਸੀ ਸਜ਼ਾ ਦਿੱਤੀ ਸੀ।