ਨਵੀਂ ਦਿੱਲੀ: ਸੋਸ਼ਲ ਮੀਡੀਆ ‘ਤੇ ਖਾਣੇ ਨੂੰ ਲੈ ਕੇ ਧਰਮ ਦੇ ਨਜ਼ਰੀਏ ਤੋਂ ਬਹਿਸ ਛਿੜੀ ਹੋਈ ਹੈ। ਇਸ ਦਾ ਕਾਰਨ ਜਮੈਟੋ ਤੋਂ ਖਾਣਾ ਡਿਲਿਵਰ ਕਰਨ ਆਏ ਵਿਅਕਤੀ ਦਾ ਗੈਰ ਹਿੰਦੂ ਹੋਣਾ ਹੈ। ਇਹ ਵਿਵਾਦ ਇੰਨਾ ਜ਼ਿਆਦਾ ਵਧ ਚੁੱਕਿਆ ਹੈ ਕਿ ਇਸ ‘ਤੇ ਵੱਡੀਆਂ-ਵੱਡੀਆਂ ਹਸਤੀਆਂ ਨੇ ਵੀ ਪ੍ਰਤੀਕ੍ਰਿਆਵਾਂ ਦਿੱਤੀਆਂ ਹਨ। ਇਸ ‘ਤੇ ਕਾਂਗਰਸ ਨੇਤਾ ਪੀ ਚਿਦੰਬਰਮ, ਬੀਜੇਪੀ ਨੇਤਾ ਤੇਜਿੰਦਰ ਸਿੰਘ ਬੱਗਾ ਤੇ ਸਾਬਕਾ ਚੋਣ ਕਮਿਸ਼ਨਰ ਐਸਵਾਈ ਕੁਰੈਸ਼ੀ ਨੇ ਪ੍ਰਤੀਕ੍ਰਿਆ ਜਾਹਿਰ ਕੀਤੀ ਹੈ।


ਕਾਂਗਰਸ ਦੇ ਸੀਨੀਅਰ ਨੇਤਾ ਪੀ ਚਿਦੰਬਰਮ ਨੇ ਜਮੈਟੋ ਦੀ ਹਮਾਇਤ ‘ਚ ਲਿਖਿਆ ਕਿ ਮੈਂ ਕਦੇ ਜਮੈਟੋ ਤੋਂ ਖਾਣਾ ਆਰਡਰ ਨਹੀਂ ਕੀਤਾ ਪਰ ਸੋਚ ਰਿਹਾ ਹਾਂ ਕਿ ਹੁਣ ਜਮੈਟੋ ਤੋਂ ਹੀ ਖਾਣਾ ਆਰਡਰ ਕਰਾਂ।


ਸਾਬਕਾ ਚੋਣ ਕਮਿਸ਼ਨਰ ਐਸਵਾਈ ਕੁਰੈਸ਼ੀ ਨੇ ਜਮੈਟੋ ਦੇ ਮਾਲਕ ਦੀਪੇਂਦਰ ਗੋਇਲ ਨੂੰ ਭਾਰਤ ਦਾ ਅਸਲ ਹੀਰੋ ਕਿਹਾ ਹੈ।

ਇੰਨਾ ਹੀ ਨਹੀਂ ਇਸ ਦੌਰਾਨ ਖਾਣਾ ਡਿਲਿਵਰ ਕਰਨ ਵਾਲੀ ਦੂਜੀ ਕੰਪਨੀ ‘ਉਬਰ ਈਟਸ’ ਵੀ ਜਮੈਟੋ ਦੇ ਨਾਲ ਖੜ੍ਹੀ ਦਿਖੀ ਤੇ ਉਬਰ ਨੇ ਵੀ ਟਵੀਟ ਕਰ ਆਪਣੀ ਪ੍ਰਤੀਕ੍ਰਿਆ ਜ਼ਾਹਿਰ ਕੀਤੀ ਹੈ।


ਇਸ ਪੂਰੇ ਮਾਮਲੇ ‘ਤੇ ਖਾਣਾ ਡਿਲਿਵਰ ਕਰਨ ਵਾਲੇ ਫੈਆਜ਼ ਦਾ ਕਹਿਣਾ ਹੈ ਕਿ ਮੈਂ ਬੇਹੱਦ ਦੁਖੀ ਹੋਇਆ ਹਾਂ ਪਰ ਅਸੀਂ ਕੀ ਕਰ ਸਕਦੇ ਹਾਂ, ਅਸੀਂ ਗਰੀਬ ਹਾਂ ਤੇ ਜੋ ਕੰਮ ਮਿਲਦਾ ਹੈ, ਉਹ ਪੂਰਾ ਕਰਨਾ ਪੈਂਦਾ ਹੈ।”