ਨਵੀਂ ਦਿੱਲੀ: ਭਾਰਤ ਨੇ ਨਿਊਜ਼ੀਲੈਂਡ ਨੂੰ ਵਨਡੇ ਸੀਰੀਜ਼ ‘ਚ 4-1 ਨਾਲ ਕਰਾਰੀ ਮਾਤ ਦਿੱਤੀ ਹੈ। ਹੁਣ ਵਾਰੀ ਹੈ ਟੀ-20 ਸੀਰੀਜ਼ ਦੀ। ਇਸ ‘ਚ ਮੇਜ਼ਬਾਨ ਨਿਊਜ਼ੀਲੈਂਡ ਕ੍ਰਿਕਟ ਟੀਮ ਤਿੰਨ ਮੈਚਾਂ ਦੀ ਸੀਰੀਜ਼ ‘ਚ ਆਪਣੀ ਹਾਰ ਦਾ ਬਦਲਾ ਲੈਣ ਦੀ ਪੂਰੀ ਕੋਸ਼ਿਸ਼ ਕਰੇਗੀ। ਦੋਵਾਂ ਦੇਸ਼ਾਂ ‘ਚ ਤਿੰਨ ਮੈਚਾਂ ਦੀ ਟੀ-20 ਸੀਰੀਜ਼ 6 ਫਰਵਰੀ ਬੁੱਧਵਾਰ ਤੋਂ ਸ਼ੁਰੂ ਹੋਣ ਵਾਲੀ ਹੈ। ਜਿੱਥੇ ਕੀਵੀ ਹਾਰ ਦਾ ਬਦਲਾ ਲੈਣ ਲਈ ਮੈਦਾਨ ‘ਚ ਉਤਰਣਗੇ। ਉਧਰ ਭਾਰਤੀ ਕ੍ਰਿਕਟ ਟੀਮ ਵੀ ਜਿੱਤ ਨੂੰ ਬਰਕਰਾਰ ਰੱਖਣ ਦੀ ਕੋਸ਼ਿਸ਼ ਕਰੇਗੀ। ਇਸ ਵਾਰ ਟੀਮ ਦੀ ਕਮਾਨ ਕਪਤਾਨ ਰੋਹਿਤ ਸ਼ਰਮਾ ਦੇ ਹੱਥਾਂ ‘ਚ ਤੇ ਨਿਊਜ਼ੀਲੈਂਡ ਦੀ ਕਮਾਨ ਕੇਨ ਵਿਲੀਅਮਸਨ ਦੇ ਹੱਥਾਂ ‘ਚ ਹੈ। ਬੁੱਧਵਾਰ ਨੂੰ ਹੋਣ ਵਾਲੇ ਪਹਿਲਾ ਮੈਚ ਭਾਰਤੀ ਸਮੇਂ ਮੁਤਾਬਕ ਦੋਪਹਿਰ 12:30 ‘ਤੇ ਲਾਈਵ ਸਟਾਰ ਸਪੋਰਟਸ ‘ਤੇ ਦੇਖਿਆ ਜਾ ਸਕਦਾ ਹੈ। ਭਾਰਤ ਤੇ ਨਿਊਜ਼ੀਲੈਂਡ ‘ਚ ਪਹਿਲਾਂ ਮੈਚ ਵੇਲੰਗਿਟਨ ਦੇ ਵੇਸਟਪੈਕ ਸਟੇਡੀਅਮ ‘ਚ ਹੋਣਾ ਹੈ। ਇਸ ਦੀ ਆਨਲਾਈਨ ਸਟ੍ਰੀਮਿੰਗ ਹੌਟਸਟਾਰ ਐਪ ‘ਤੇ ਹੋਵੇਗੀ।