ਨਵੀਂ ਦਿੱਲੀ: ਕਸ਼ਮੀਰ ਮਾਮਲੇ ਨੂੰ ਲੈ ਕੇ ਭਾਰਤ ਤੇ ਪਾਕਿਸਤਾਨ ਵਿਚਾਲੇ ਤਣਾਅ ਵਧਦਾ ਜਾ ਰਿਹਾ ਹੈ। ਭਾਰਤ ਦੇ ਨਵੇਂ ਐਲਾਨ ਨੇ ਬਲਦੀ 'ਤੇ ਹੋਰ ਤੇਲ ਪਾ ਦਿੱਤਾ ਹੈ। ਭਾਰਤੀ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਦਾਅਵਾ ਕੀਤਾ ਹੈ ਕਿ ਮਕਬੂਜ਼ਾ ਕਸ਼ਮੀਰ (ਪੀਓਕੇ) ਭਾਰਤ ਦਾ ਹਿੱਸਾ ਹੈ ਤੇ ਇੱਕ ਦਿਨ ਇਸ ’ਤੇ ਭਾਰਤ ਦਾ ਕਬਜ਼ਾ ਹੋਵੇਗਾ। ਭਾਰਤ ਦੇ ਇਸ ਬਿਆਨ ਮਗਰੋਂ ਹਾਲਾਤ ਹੋਰ ਵਿਗੜਨ ਦਾ ਖਦਸ਼ਾ ਹੈ।
ਭਾਰਤ ਦੇ ਇਸ ਸਟੈਂਡ ਤੋਂ ਪਾਕਿਸਤਾਨ ਹੋਰ ਖਫਾ ਹੋ ਗਿਆ ਹੈ। ਪਾਕਿਸਤਾਨ ਨੇ ਵਿਦੇਸ਼ੀ ਭਾਈਚਾਰੇ ਨੂੰ ਅਪੀਲ ਕੀਤੀ ਹੈ ਕਿ ਭਾਰਤ ਦੇ ਇਸ ਐਲਾਨ ਨੂੰ ਗੰਭੀਰਤਾ ਨਾਲ ਲਿਆ ਜਾਵੇ। ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਭਾਰਤ ਅਜਿਹੇ ਬਿਆਨ ਦੇ ਕੇ ਹਾਲਾਤ ਹੋਰ ਖਰਾਬ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਮਕਬੂਜ਼ਾ ਕਸ਼ਮੀਰ ਪਾਕਿਸਤਾਨ ਦੇ ਅਧਿਕਾਰ ਖੇਤਰ ਅੰਦਰ ਆਉਂਦਾ ਹੈ। ਭਾਰਤ ਵੱਲੋਂ ਇਸ 'ਤੇ ਕਬਜ਼ਾ ਕਰਨ ਦੇ ਬਿਆਨ ਭੜਕਾਊ ਹਨ।
ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਮੰਗਲਵਾਰ ਨੂੰ ਕਿਹਾ, ‘ਮਕਬੂਜ਼ਾ ਕਸ਼ਮੀਰ ਬਾਰੇ ਸਾਡੀ ਸਥਿਤੀ ਪਹਿਲਾਂ ਵੀ ਸਪੱਸ਼ਟ ਸੀ, ਅੱਜ ਵੀ ਹੈ ਤੇ ਭਲਕੇ ਵੀ ਰਹੇਗੀ ਕਿ ਇਹ ਭਾਰਤ ਦਾ ਹਿੱਸਾ ਹੈ ਤੇ ਉਨ੍ਹਾਂ ਨੂੰ ਉਮੀਦ ਹੈ ਕਿ ਇੱਕ ਦਿਨ ਇਹ ਭਾਰਤ ਅਧੀਨ ਹੋਵੇਗਾ।’ ਕਸ਼ਮੀਰ ਮਸਲੇ ਬਾਰੇ ਉਨ੍ਹਾਂ ਕਿਹਾ ਇੱਕ ਹੱਦ ਤੋਂ ਬਾਅਦ ਇਸ ਗੱਲ ਬਾਰੇ ਫਿਕਰ ਕਰਨ ਦੀ ਲੋੜ ਨਹੀਂ ਕਿ ਕਸ਼ਮੀਰ ਬਾਰੇ ਲੋਕ ਕੀ ਕਹਿਣਗੇ। ਉਨ੍ਹਾਂ ਕਿਹਾ ਕਿ ਆਪਣੇ ਅੰਦਰੂਨੀ ਮਾਮਲਿਆਂ ’ਚ ਭਾਰਤ ਦੀ ਸਥਿਤੀ ਮਜ਼ਬੂਤ ਰਹੀ ਹੈ ਤੇ ਮਜ਼ਬੂਤ ਰਹੇਗੀ।
ਇਸ ਮੌਕੇ ਪਾਕਿਸਤਾਨ ਨੂੰ ਚੇਤਾਵਨੀ ਦਿੰਦਿਆ ਕਿਹਾ, ‘ਸਾਨੂੰ ਇਸ ਸਮੇਂ ਇੱਕ ਗੁਆਂਢੀ ਮੁਲਕ ਤੋਂ ਵਿਸ਼ੇਸ਼ ਕਿਸਮ ਦੀ ਚੁਣੌਤੀ ਦਰਪੇਸ਼ ਹੈ। ਇਹ ਚੁਣੌਤੀ ਉਸ ਸਮੇਂ ਤੱਕ ਕਾਇਮ ਰਹੇਗੀ ਜਦੋਂ ਤੱਕ ਇਹ ਗੁਆਂਢੀ ਆਮ ਵਾਂਗ ਵਿਹਾਰ ਨਹੀਂ ਕਰਦਾ ਤੇ ਸਰਹੱਦ ਪਾਰੋਂ ਅਤਿਵਾਦ ਖ਼ਿਲਾਫ਼ ਕਾਰਵਾਈ ਨਹੀਂ ਕਰਦਾ।’
ਹੁਣ ਮਕਬੂਜ਼ਾ ਕਸ਼ਮੀਰ 'ਤੇ ਭਾਰਤ ਦੀ ਅੱਖ, ਹਾਲਾਤ ਹੋਰ ਵਿਗੜਨ ਦਾ ਖਦਸ਼ਾ
ਏਬੀਪੀ ਸਾਂਝਾ
Updated at:
18 Sep 2019 01:32 PM (IST)
ਕਸ਼ਮੀਰ ਮਾਮਲੇ ਨੂੰ ਲੈ ਕੇ ਭਾਰਤ ਤੇ ਪਾਕਿਸਤਾਨ ਵਿਚਾਲੇ ਤਣਾਅ ਵਧਦਾ ਜਾ ਰਿਹਾ ਹੈ। ਭਾਰਤ ਦੇ ਨਵੇਂ ਐਲਾਨ ਨੇ ਬਲਦੀ 'ਤੇ ਹੋਰ ਤੇਲ ਪਾ ਦਿੱਤਾ ਹੈ। ਭਾਰਤੀ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਦਾਅਵਾ ਕੀਤਾ ਹੈ ਕਿ ਮਕਬੂਜ਼ਾ ਕਸ਼ਮੀਰ (ਪੀਓਕੇ) ਭਾਰਤ ਦਾ ਹਿੱਸਾ ਹੈ ਤੇ ਇੱਕ ਦਿਨ ਇਸ ’ਤੇ ਭਾਰਤ ਦਾ ਕਬਜ਼ਾ ਹੋਵੇਗਾ। ਭਾਰਤ ਦੇ ਇਸ ਬਿਆਨ ਮਗਰੋਂ ਹਾਲਾਤ ਹੋਰ ਵਿਗੜਨ ਦਾ ਖਦਸ਼ਾ ਹੈ।
- - - - - - - - - Advertisement - - - - - - - - -