ਗਾਜੀਆਬਾਦ : ਭਾਰਤੀ ਹਵਾਈ ਸੈਨਾ ਨੇ ਅੱਜ ਆਪਣਾ 84ਵਾਂ ਸਥਾਪਨਾ ਦਿਹਾੜਾ ਮਨਾਇਆ। ਦਿੱਲੀ ਦੇ ਨਾਲ ਲਗਦੇ ਯੂ.ਪੀ. ਦੇ ਗਾਜ਼ੀਆਬਾਦ ਵਿੱਚ ਹਿੰਡਣ ਏਅਰਬੇਸ 'ਤੇ ਜਵਾਨਾਂ ਨੇ ਹੈਰਾਨ ਕਰ ਦੇਣ ਵਾਲੇ ਕਰਤਬ ਵੀ ਕਰ ਕੇ ਵਿਖਾਏ। ਦੁਨੀਆ ਨੂੰ ਆਪਣੀ ਤਾਕਤ ਵਿਖਾਈ। ਇਸ ਵਿਚਾਲੇ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਹਵਾਈ ਸੈਨਾ ਦਿਹਾੜੇ 'ਤੇ ਜਵਾਨਾਂ ਨੂੰ ਵਧਾਈ ਦਿੱਤੀ।
ਭਾਰਤੀ ਹਵਾਈ ਸੈਨਾ ਦੇ ਇਸ ਖ਼ਾਸ ਮੌਕੇ 'ਤੇ ਟੀਮ ਇੰਡੀਆ ਦੇ ਲੇਜੇਂਡ ਸਚਿਨ ਤੇਂਦੁਲਕਰ ਵੀ ਮੌਜੂਦ ਰਹੇ।
ਸਚਿਨ ਨੂੰ ਕ੍ਰਿਕਟ ਵਿੱਚ ਉਸ ਦੀ ਖ਼ਾਸ ਉਪਲਬਧੀਆਂ ਦੇ ਲਈ ਭਾਰਤੀ ਏਅਰ ਫੋਸ ਵਿੱਚ ਗਰੁੱਪ ਕੈਪਟਨ ਦੇ ਸਨਮਾਨ ਨਾਲ ਨਿਵਾਜਿਆ ਗਿਆ।
ਸਚਿਨ ਨੇ ਭਾਰਤੀ ਕ੍ਰਿਕਟ ਦੇ ਲਈ 34 ਹਜ਼ਾਰ ਤੋਂ ਜ਼ਿਆਦਾ ਰਣ ਬਣਾਏ ਹਨ। ਉੱਥੇ ਹੀ ਉਨ੍ਹਾਂ ਦੇ ਨਾਮ 100 ਸ਼ਤਕ ਦਾ ਵੀ ਰਿਕਾਰਡ ਦਰਜ ਹੈ।
ਭਾਰਤੀ ਹਵਾਈ ਸੈਨਾ ਇਸ ਮੌਕੇ 'ਤੇ ਪੂਰੀ ਦੁਨੀਆ ਨੂੰ ਆਪਣੀ ਹਵਾਈ ਤਾਕਤ ਤੋਂ ਵੀ ਜਾਣੂ ਕਰਵਾਉਣਾ ਚਾਹੁੰਦੀ ਹੈ।