ਨਵੀਂ ਦਿੱਲੀ : ਏਅਰਫੋਰਸ ਅੱਜ ਆਪਣਾ 84ਵਾਂ ਸਥਾਪਨਾ ਦਿਵਸ ਮਨਾ ਰਹੀ ਹੈ। ਗਾਜ਼ੀਆਬਾਦ ਦੇ ਹਿੰਡਨ ਏਅਰ ਬੇਸ ਉੱਤੇ ਏਅਰਫੋਰਸ ਨੇ ਆਪਣੀ ਤਾਕਤ ਦਿਖਾਈ। ਏਅਰਫੋਰਸ ਦੇ ਸਥਾਪਨਾ ਦਿਵਸ ਦੇ ਮੌਕੇ ਉੱਤੇ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਨੇ ਜਵਾਨਾਂ ਨੂੰ ਵਧਾਈ ਦਿੱਤੀ ਹੈ।

ਇਸ ਦੌਰਾਨ ਏਅਰਫੋਰਸ ਨੇ ਪਹਿਲੀ ਵਾਰ ਦੇਸ਼ ਵਿੱਚ ਬਣੇ ਤੇਜਸ ਲੜਾਕੂ ਜਹਾਜ਼ ਦੀ ਤਾਕਤ ਵੀ ਦਿਖਾਈ। ਇਸ ਤੋਂ ਇਲਾਵਾ ਸੁਖੋਈ, ਮਿਰਾਜ, ਜਗੂਆਰ, ਮਿੱਗ-21 ਨੇ ਵੀ ਅਸਮਾਨ ਵਿੱਚ ਉਡਾਣ ਭਰ ਕੇ ਆਪਣੀ ਤਾਕਤ ਵਿਖਾਈ। ਇਸ ਮੌਕੇ ਉੱਤੇ ਹੋਈ ਪਰੇਡ ਵਿੱਚ ਏਅਰ ਚੀਫ਼ ਅਰੂਪ ਰਾਹਾ, ਆਰਮੀ ਚੀਫ਼, ਨੇਵੀ ਚੀਫ਼ ਤੋਂ ਇਲਾਵਾ ਸਚਿਨ ਤੇਂਦੁਲਕਰ ਵੀ ਮੌਜੂਦ ਸਨ। ਇਸ ਤੋਂ ਇਲਾਵਾ ਹੈਲੀਕਾਪਟਰ ਦੀ ਸਾਰੰਗ ਟੀਮ ਨੇ ਆਸਮਾਨ ਵਿੱਚ ਇੱਕ ਤੋਂ ਵੱਧ ਇੱਕ ਕਰਤੱਵ ਦਿਖਾਏ।
ਇਸ ਮੌਕੇ ਉੱਤੇ ਏਅਰਫੋਰਸ ਚੀਫ਼ ਨੇ ਜਵਾਨਾਂ ਨੂੰ ਪੁਰਸਕਾਰ ਦੇ ਕੇ ਸਨਮਾਨਿਤ ਕੀਤਾ। ਯਾਦ ਰਹੇ ਕਿ ਏਅਰਫੋਰਸ ਦੀ ਸਥਾਪਨਾ 8 ਅਕਤੂਬਰ 1932 ਨੂੰ ਹੋਈ ਸੀ ਅਤੇ ਆਪਣੇ ਦਮ ਉੱਤੇ ਇਹ ਹੁਣ ਦੁਨੀਆ ਦੇ ਸਰਵੋਤਮ ਏਅਰ ਫੋਰਸਾਂ ਵਿੱਚ ਇੱਕ ਹੈ।