ਪੂਰਬੀ ਲੱਦਾਖ 'ਚ ਚੀਨ ਦੇ ਨਾਲ ਤਣਾਤਨੀ ਦੇ ਵਿਚ ਭਾਰਤੀ ਫੌਜ ਹੁਣ ਉਸ ਰਣਨੀਤੀ 'ਤੇ ਕੰਮ ਕਰ ਰਹੀ ਹੈ ਤਾਂ ਕਿ ਪਾਕਿਸਤਾਨ ਤੇ ਚੀਨ ਦੋਵਾਂ ਨੂੰ ਮੂੰਹ ਤੋੜ ਜਵਾਬ ਦਿੱਤਾ ਜਾ ਸਕੇ। ਇਸ ਲਈ ਡਿਊਲ ਕੌਪਰਸ ਦੇ ਗਠਨ 'ਤੇ ਵਿਚਾਰ ਕੀਤਾ ਜਾ ਰਿਹਾ ਹੈ। ਜੋ ਪਾਕਿਸਤਾਨ ਦੇ ਨਾਲ ਹੀ ਚੀਨ ਦੀ ਪੀਪਲਸ ਲਿਬਰੇਸ਼ਨ ਆਰਮੀ ਦਾ ਵੀ ਸਾਹਮਣਾ ਕਰ ਸਕੇ। ਹਾਲ ਹੀ ਤਕ ਲੜਾਈ ਦਾ ਸਾਰਾ ਫੋਕਸ ਪਾਕਿਸਤਾਨ ਦੀ ਸੀਮਾ 'ਤੇ ਸੀ ਕਿਉਂਕਿ ਲਾਈਨ ਆਫ ਕੰਟਰੋਲ 'ਤੇ ਪੂਰੀ ਤਰ੍ਹਾਂ ਸ਼ਾਂਤੀ ਸੀ। ਪੱਛਮੀ ਸੀਮਾ 'ਤੇ ਫੌਜੀ ਤਿਆਰੀਆਂ ਇਸ ਤਰ੍ਹਾਂ ਸੀ ਕਿ ਉੱਥੋਂ ਲੜਾਈ ਲਈ ਤਿੰਨ ਸਟ੍ਰਾਇਕ ਕੌਪਰਸ ਤਾਇਨਾਤ ਸੀ। ਜਦਕਿ ਨੌਰਦਰਦਨ ਬੌਰਡਰਸ ਲਈ ਸਿਰਫ਼ ਇਕ ਹੀ ਹਮਲਾਵਰ ਮਾਊਂਟੇਨ ਸਟ੍ਰਾਇਕ ਕੌਪਰਸ ਬਣਾਇਆ ਗਿਆ ਹੈ।


ਸਰਕਾਰੀ ਸੂਤਰ ਨੇ ਸਮਾਚਾਰ ਏਜੰਸੀ ਏਐਨਆਈ ਨੂੰ ਦੱਸਿਆ- ਮੌਜੂਦਾ ਸੰਘਰਸ਼ ਨੂੰ ਦੇਖਦਿਆਂ ਕਿਸੇ ਵਾਧੂ ਬਲਾਂ ਜਾਂ ਫਿਰ ਨਵੇਂ ਸਟ੍ਰਾਇਕ ਕੌਪਰਸ ਬਣਾਏ ਜਾਣ ਦੀ ਲੋੜ ਨਹੀਂ ਹੈ। ਪਹਿਲਾਂ ਤੋਂ ਹੀ ਮੌਜੂਦ ਫੌਜੀ ਦਸਤਿਆਂ ਨੂੰ ਇਹ ਡਿਊਲ ਟਾਸਕ ਦਿੱਤੀ ਜਾ ਸਕਦੀ ਹੈ ਤਾਂ ਕਿ ਉਹ ਦੋਵੇਂ ਹੀ ਮੋਰਚੇ ਸਾਂਭ ਸਕੇ।


ਉਨ੍ਹਾਂ ਕਿਹਾ- ਸੂਤਰਾਂ ਨੇ ਦੱਸਿਆ ਕਿ ਕਿਸ ਤਰ੍ਹਾਂ ਡਿਊਲ ਟਾਸਕ ਦਾ ਗਠਨ ਕੀਤਾ ਜਾਵੇ। ਇਸ ਬਾਰੇ ਚਰਚਾ ਤੇ ਫੈਸਲੇ ਤੋਂ ਬਾਅਦ ਕਦਮ ਚੁੱਕਿਆ ਜਾਵੇਗਾ।


ਵੈਸਟਰਨ ਫਰੰਟ 'ਤੇ ਜੋ ਸਟ੍ਰਾਇਕ ਕੌਪਸ ਤਾਇਨਾਤ ਹਨ ਉਨ੍ਹਾਂ 'ਚ ਭੋਪਾਲ ਦੇ ਨਾਲ ਮਥੁਰਾ ਦੇ 21 ਸਟ੍ਰਾਇਕ ਕੌਪਰਸ ਤੇ ਅੰਬਾਲਾ ਸਥਿਤ ਖਰਗ ਕੌਪਰਸ ਭਾਰੀ ਹਥਿਆਰਾਂ ਨਾਲ ਲੈਸ ਹੈ। ਇਨ੍ਹਾਂ ਦੀ ਤਾਇਨਾਤੀ ਸਾਰੇ ਵੈਸਟਰਨ, ਸੈਂਟਰਲ ਤੇ ਨੌਰਦਰਨ ਸੈਕਟਰ 'ਚ ਕੀਤੀ ਗਈ ਹੈ। ਜਿੰਨ੍ਹਾਂ 'ਚ ਕੁਝ ਤਾਂ ਚੀਨੀ ਸਰਹੱਦ ਦੇ ਬਿਲਕੁਲ ਕਰੀਬ ਹੈ।


ਸੂਤਰਾਂ ਨੇ ਦੱਸਿਆ 13 ਲੱਖ ਫੌਜ ਦੀ ਮੁੜ ਵੰਡ ਇਕ ਵੱਡੀ ਚੁਣੌਤੀ ਹੋਵੇਗੀ ਤੇ ਅਜਿਹੇ 'ਚ ਉਮੀਦ ਕੀਤੀ ਜਾ ਰਹੀ ਹੈ ਕਿ ਅਸਲੀਅਤ 'ਚ ਇਨ੍ਹਾਂ ਨੂੰ ਟੂ-ਫਰੰਟ ਵਾਰ ਦੇ ਲਈ ਤਿਆਰ ਕੀਤਾ ਜਾਵੇ। ਚੀਨ ਦੇ ਨਾਲ ਚੱਲ ਰਹੇ ਮੌਜੂਦਾ ਤਣਾਅ ਨੂੰ ਦੇਖਦਿਆਂ ਫੌਜ ਨੇ ਇਸ 'ਚ ਕੁਝ ਸੰਤੁਲਨ ਬਣਾਇਆ ਹੈ। ਸੈਂਟਰਲ ਤੇ ਵੈਸਟਰਨ ਇੰਡੀਆਂ ਨਾਲ ਵੱਡੀ ਤਾਦਾਦ 'ਚ ਜਵਾਨਾਂ ਨੂੰ ਇੱਥੇ ਤਾਇਨਾਤ ਕਰ ਦਿੱਤਾ ਗਿਆ ਹੈ।


ਲੱਦਾਖ ਸੈਕਟਰ ਦੇ ਸਾਹਮਣੇ ਜਿੰਨੀ ਸੰਖਿਆਂ 'ਚ ਚੀਨੀ ਫੌਜ ਤਾਇਨਾਤ ਹੈ ਓਨੀ ਤਾਦਾਦ 'ਚ ਭਾਰਤੀ ਫੌਜ ਨੇ ਬੀਐਮਪੀ, ਟੀ-20 ਤੇ ਟੀ-72 ਦੇ ਨਾਲ ਉੱਥੇ ਤਾਇਨਾਤ ਕੀਤਾ ਗਿਆ ਹੈ। ਚੀਨ ਨੇ ਪੂਰਬੀ ਲੱਦਾਖ 'ਚ ਕਰੀਬ 60 ਹਜ਼ਾਰ ਤੋਂ ਜ਼ਿਆਦਾ ਫੌਜ ਦੀ ਤਾਇਨਾਤੀ ਕੀਤੀ ਹੈ।


ਕਿਸਾਨ ਅੰਦੋਲਨ 'ਤੇ ਸੁਖਬੀਰ ਬਾਦਲ ਦੀ ਕੇਂਦਰ ਨੂੰ ਚੇਤਾਵਨੀ, ਪੰਜਾਬ ਦੀ ਅਮਨ ਸ਼ਾਂਤੀ ਨਹੀਂ ਹੋਣ ਦੇਵਾਂਗੇ ਭੰਗ


ਕਿਸਾਨ ਜਥੇਬੰਦੀਆਂ ਦਾ ਕੇਂਦਰ ਨੂੰ ਸਵਾਲ: ਜਦੋਂ ਹੋਰ ਕਾਨੂੰਨ ਰੱਦ ਹੋ ਸਕਦੇ ਤਾਂ ਖੇਤੀ ਕਾਨੂੰਨ ਕਿਉਂ ਨਹੀਂ?

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ