ਨੋਇਡਾ: ਫੌਜ ‘ਚ ਭਰਤੀ ਕਰਵਾਉਣ ਦੇ ਨਾਂ ‘ਤੇ ਲੱਖਾਂ ਰੁਪਏ ਦੀ ਠੱਗੀ ਕਰਨ ਵਾਲੇ ਗਰੋਹ ਦਾ ਖੁਲਾਸਾ ਹੋਇਆ ਹੈ। ਮਾਮਲਾ ਉੱਤਰ ਪ੍ਰਦੇਸ਼ ਦੇ ਗੌਤਮਬੁੱਧ ਨਗਰ ਜ਼ਿਲ੍ਹੇ ਦਾ ਹੈ। ਜਿੱਥੇ ਜ਼ਿਲ੍ਹੇ ਦੇ ਬਾਦਲਪੁਰ ਥਾਣੇ ਦੀ ਪੁਲਿਸ ਨੇ ਸੈਨਾ ‘ਚ ਭਰਤੀ ਦੇ ਨਾਂ ‘ਤੇ ਠੱਗੀ ਕਰਨ ਵਾਲੇ ਗਰੋਹ ਦੇ ਤਿੰਨ ਮੈਂਬਰਾਂ ਨੂੰ ਬੁੱਧਵਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ। ਗ੍ਰਿਫ਼ਤਾਰ ਮੁਲਜ਼ਮਾਂ ‘ਚ ਇੱਕ ਸੈਨਾ ਤੋਂ ਸੇਵਾ ਮੁਕਤ ਜਵਾਨ ਵੀ ਸ਼ਾਮਲ ਹੈ।
ਸੀਨੀਅਰ ਪੁਲਿਸ ਅਧਿਕਾਰੀ ਵੈਭਵ ਕ੍ਰਿਸ਼ਨਾ ਨੇ ਦੱਸਿਆ, “ਥਾਣਾ ਬਾਦਲਪੁਰ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਕੁਝ ਲੋਕ ਸੈਨਾ ‘ਚ ਭਰਤੀ ਦੇ ਨਾਂ ‘ਤੇ ਬੇਰੁਜ਼ਗਾਰ ਨੌਜਵਾਨਾਂ ਨਾਲ ਲੱਖਾਂ ਰੁਪਏ ਦੀ ਠੱਗੀ ਕਰ ਰਹੇ ਹਨ। ਇਸ ਤੋਂ ਬਾਅਦ ਜਾਂਚ ਸ਼ੁਰੂ ਕੀਤੀ ਗਈ ਤੇ ਪੁਲਿਸ ਨੇ ਆਦੇਸ਼ ਕੁਮਾਰ, ਲਵ ਕੁਮਾਰ ਤੇ ਪ੍ਰਮੋਦ ਕੁਮਾਰ ਨੂੰ ਗ੍ਰਿਫ਼ਤਾਰ ਕੀਤਾ।”
ਅਧਿਕਾਰੀ ਨੇ ਦੱਸਿਆ, “ਪੁਲਿਸ ਦੇ ਉਨ੍ਹਾਂ ਕੋਲੋਂ ਕਰੀਬ 55 ਹਜ਼ਾਰ ਰੁਪਏ ਨਕਦ, ਤਿੰਨ ਮੋਬਾਈਲ ਤੇ ਇੱਕ ਕਾਰ ਬਰਾਮਦ ਕੀਤੀ ਹੈ।” ਐਸਐਸਪੀ ਨੇ ਦੱਸਿਆ, “ਪੁੱਛਗਿੱਛ ‘ਚ ਪਤਾ ਲੱਗਿਆ ਹੈ ਕਿ ਆਦੇਸ਼ ਕੁਮਾਰ ਸੈਨਾ ਤੋਂ ਰਿਟਾਇਰਡ ਹੈ ਤੇ ਬਾਕੀ ਦੋ ਲੋਕਾਂ ਨੂੰ ਸੈਨਾ ‘ਚ ਭਰਤੀ ਕਰਵਾਉਣ ਦਾ ਲਾਲਚ ਦੇ ਲੱਖਾਂ ਰੁਪਏ ਡੀ ਮਮਗ ਕਰਦੇ ਸੀ।” ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੇ ਨਾਲ ਦਰਜਨ ਭਰ ਲੋਕਾਂ ਦੇ ਸ਼ਾਮਲ ਹੋਣ ਦੀ ਗੱਲ ਕਬੂਲ ਕੀਤੀ ਹੈ।
ਫੌਜ ‘ਚ ਭਰਤੀ ਦੇ ਨਾਂ ‘ਤੇ ਲੱਖਾਂ ਦੀ ਠੱਗੀ, ਤਿੰਨ ਲੋਕ ਗ੍ਰਿਫ਼ਤਾਰ
ਏਬੀਪੀ ਸਾਂਝਾ
Updated at:
27 Nov 2019 05:05 PM (IST)
ਫੌਜ ‘ਚ ਭਰਤੀ ਕਰਵਾਉਣ ਦੇ ਨਾਂ ‘ਤੇ ਲੱਖਾਂ ਰੁਪਏ ਦੀ ਠੱਗੀ ਕਰਨ ਵਾਲੇ ਗਰੋਹ ਦਾ ਖੁਲਾਸਾ ਹੋਇਆ ਹੈ। ਮਾਮਲਾ ਉੱਤਰ ਪ੍ਰਦੇਸ਼ ਦੇ ਗੌਤਮਬੁੱਧ ਨਗਰ ਜ਼ਿਲ੍ਹੇ ਦਾ ਹੈ। ਜਿੱਥੇ ਜ਼ਿਲ੍ਹੇ ਦੇ ਬਾਦਲਪੁਰ ਥਾਣੇ ਦੀ ਪੁਲਿਸ ਨੇ ਸੈਨਾ ‘ਚ ਭਰਤੀ ਦੇ ਨਾਂ ‘ਤੇ ਠੱਗੀ ਕਰਨ ਵਾਲੇ ਗਰੋਹ ਦੇ ਤਿੰਨ ਮੈਂਬਰਾਂ ਨੂੰ ਬੁੱਧਵਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ।
- - - - - - - - - Advertisement - - - - - - - - -