1971 'ਚ ਭਾਰਤੀ ਸੈਨਾ ਦੇ ਬੇਜ਼ੁਬਾਨ ਹੀਰੋ ਪੇਡੋਂਗੀ ਨੂੰ ਵੀਰਤਾ ਚੱਕਰ ਨਾਲ ਸਨਮਾਨਿਤ ਕੀਤਾ ਗਿਆ ਸੀ। ਦਰਅਸਲ 1971 ਦੀ ਜੰਗ ਦੌਰਾਨ ਭਾਰਤੀ ਸੈਨਾ ਦੇ ਖੱਚਰ ਪੇਡੋਂਗੀ ਨੇ ਪਾਕਿਸਤਾਨੀ ਸੈਨਾ ਦੇ ਹਥਿਆਰ ਭਾਰਤੀ ਸੈਨਾ ਦੀ ਯੂਨਿਟ ਵਿੱਚ ਲੈ ਕੇ ਆਇਆ ਸੀ। ਇਸ ਤਰ੍ਹਾਂ ਪਹਿਲੀ ਵਾਰ ਹੋਇਆ ਸੀ ਕਿ ਕਿਸੇ ਜਾਨਵਰ ਨੂੰ ਵੀਰ ਚੱਕਰ ਨਾਲ ਸਮਾਨਿਤ ਕੀਤਾ ਗਿਆ ਹੋਵੇ।
ਭਾਰਤੀ ਸੈਨਾ ਦੇ ਖੱਚਰ ਤੇ ਘੋੜੇ ਉੱਚੀਆਂ ਪਹਾੜੀਆਂ ਤੇ ਸੈਨਾ ਲਈ ਰਾਸ਼ਨ ਤੇ ਹਥਿਆਰ ਲੈ ਕੇ ਜਾਣ ਵਿੱਚ ਮੱਦਦ ਕਰਦੇ ਹਨ। ਪੇਡੋਂਗੀ ਦੀ ਮੌਤ ਤੋਂ ਬਾਅਦ ਵੀ ਬੇਂਗਲੂਰੁ ਵਿਖੇ ਸੈਨਾ ਦੇ ਰੈਜੀਮੈਂਟਲ ਸੈਂਟਰ ਵਿੱਚ ਪੇਡੋਂਗੀ ਦੀਆਂ ਤਸਵੀਰਾਂ ਤੇ ਮੈਡਲ ਲੱਗਾ ਹੋਇਆ ਹੈ।