ਨਵੀਂ ਦਿੱਲੀ: ਰਾਸ਼ਟਰੀ ਇਲੈਕਟ੍ਰੋਨਿਕ ਫੰਡ ਟ੍ਰਾਂਸਫਰ ਯਾਨੀ ਐਨਈਐਫਟੀ ਆਨਲਾਈਨ ਟ੍ਰਾਂਜੈਕਸ਼ਨ ਦਾ ਤਰੀਕਾ ਹੈ। ਹੁਣ ਇਸ ਨੂੰ ਲੈ ਕੇ ਨਿਯਮਾਂ ‘ਚ ਬਦਲਾਅ ਕੀਤਾ ਗਿਆ ਹੈ। ਹੁਣ ਐਨਈਐਫਟੀ ਦੀ ਸੁਵਿਧਾ ਹਫਤੇ ਦੇ ਸੱਤੋਂ ਦਿਨ 24 ਘੰਟੇ ਮਿਲਣੀ ਸ਼ੁਰੂ ਹੋ ਗਈ ਹੈ। ਇਹ ਨਿਯਮ ਅੱਜ ਤੋਂ ਲਾਗੂ ਹੋ ਗਿਆ ਹੈ। ਜਦਕਿ ਇਸ ਤੋਂ ਪਹਿਲਾਂ ਇਹ ਸੁਵਿਧਾ ਸ਼ਨੀਵਾਰ ਤੇ ਐਤਵਾਰ ਨੂੰ ਬੰਦ ਰਹਿੰਦੀ ਸੀ।


ਐਨਈਐਫਟੀ ਰਾਹੀਂ ਇੱਕ ਦਿਨ ‘ਚ ਦੋ ਲੱਖ ਰੁਪਏ ਤਕ ਆਨਲਾਈਨ ਫੰਡ ਟ੍ਰਾਂਸਫਰ ਕੀਤੇ ਜਾ ਸਕਦੇ ਹਨ। ਅਸਲ ‘ਚ NEFT ਪੈਸੇ ਭੇਜਣ ਦਾ ਅਜਿਹਾ ਤਰੀਕਾ ਹੈ ਜਿਸ ‘ਚ ਕਿਸੇ ਵੀ ਬ੍ਰਾਂਚ ਤੋਂ ਕਿਸੇ ਵੀ ਬੈਂਕ ਖਾਤੇ ‘ਚ ਕਿਸੇ ਵੀ ਬ੍ਰਾਂਚ ‘ਚ ਪੈਸੈ ਭੇਜੇ ਜਾ ਸਕਦੇ ਹਨ। ਆਨਲਾਈਨ ਫੰਡ ਟ੍ਰਾਂਸਫਰ ਦੇ ਤਿੰਨ RTGS, IMPS, NEFT ਤਰੀਕੇ ਹਨ। ਇਸ ਸੁਵਿਧਾ ਨੂੰ 2015 ‘ਚ ਸ਼ੁਰੂ ਕੀਤਾ ਗਿਆ ਤੇ ਅੱਜ ਦੇ ਸਮੇਂ ‘ਚ ਹਰ ਬੈਂਕ ‘ਚ ਇਹ ਸੁਵਿਧਾ ਹੈ।

NEFT ਟ੍ਰਾਂਜੈਕਸ਼ਨ ਲਈ ਇੰਟਰਨੈਟ ਬੈਂਕਿੰਗ ਦੀ ਵਰਤੋਂ ਕਰਨ ਵਾਲੇ ਲੋਕਾਂ ਕੋਲ ਥਰਡ-ਪਾਰਟੀ ਟ੍ਰਾਜੈਕਸ਼ਨ ‘ਤੇ ਐਡ ਕਰਨਾ ਜ਼ਰੂਰੀ ਹੈ। ਇਸ ਤੋਂ ਇਲਾਵਾ ਜਿਸ ਵਿਅਕਤੀ ਨੂੰ ਪੈਸਾ ਭੇਜਣਾ ਹੈ, ਉਸ ਨੂੰ ਬੇਨਿਫੀਸ਼ਰੀ ਦੇ ਤੌਰ ‘ਤੇ ਐਡ ਕਰਨਾ ਜ਼ਰੂਰੀ ਹੈ। ਡੀਟੇਲ ਤੇ ਸਿਕਊਰਟੀ ਟ੍ਰਾਂਜੈਕਸ਼ਨ ਪਾਸਵਰਡ ਦੇਣ ਤੋਂ ਬਾਅਦ ਟ੍ਰਾਂਸਫਰ ਦੀ ਪ੍ਰੋਸੈਸਿੰਗ ਹੋ ਜਾਂਦੀ ਹੈ।