ਨਵੀਂ ਦਿੱਲੀ: ਬ੍ਰਿਟੇਨ (UK) 'ਚ ਸਾਹਮਣੇ ਆਏ ਕੋਰੋਨਾ ਦੇ ਨਵੇਂ ਸਟ੍ਰੇਨ ਨੇ ਭਾਰਤ (India) ਨੂੰ ਵੀ ਆਪਣਾ ਸ਼ਿਕਾਰ ਬਣਾ ਲਿਆ ਹੈ। ਦੱਸ ਦੱਈਏ ਕਿ ਸਿਹਤ ਮੰਤਰਾਲਾ ਦੀ ਜਾਣਕਾਰੀ ਮੁਤਾਬਕ ਬ੍ਰਿਟੇਨ ਤੋਂ ਭਾਰਤ ਪਰਤੇ 20 ਲੋਕਾਂ 'ਚ ਨਵੇਂ ਵਾਇਰਸ (New Corona Strain) ਦੀ ਪੁਸ਼ਟੀ ਹੋਈ ਹੈ। ਮੰਗਲਵਾਰ ਨੂੰ ਇਨ੍ਹਾਂ ਦੀ ਗਿਣਤੀ ਛੇ ਸੀ ਜੋ ਹੁਣ ਵਧ ਕੇ 20 ਹੋ ਗਈ ਹੈ।

ਇਸ 'ਚ ਦਿੱਲੀ ਦੀ ਐਨਸੀਡੀਸੀ ਲੈਬ '8, nimhans '7, ਸੀਸੀਐਮਬੀ ਹੈਦਰਾਬਾਦ ਲੈਬ ਵਿੱਚ 2 ਸੈਂਪਲ ਦੇ ਯੂਕੇ ਦੇ ਨਵੇਂ ਸਟ੍ਰੇਨ ਦਾ ਖੁਲਾਸਾ ਹੋਇਆ ਹੈ। ਉਧਰ NIBG ਕਲਿਆਣੀ- ਕੋਲਕਾਤਾ, NIV ਪੁਣੇ, IGIB ਦਿੱਲੀ 'ਚ ਇੱਕ-ਇੱਕ ਸੈਂਪਲ ਦਾ ਯੂਕੇ ਸਟ੍ਰੇਨ ਹੋਣ ਦੀ ਪੁਸ਼ਟੀ ਹੋਈ ਹੈ।

ਇਨ੍ਹਾਂ ਸਾਰੇ ਵਿਅਕਤੀਆਂ ਨੂੰ ਸਬੰਧਤ ਰਾਜ ਸਰਕਾਰਾਂ ਵੱਲੋਂ ਸਿਹਤ ਸੰਭਾਲ ਵਿੱਚ ਆਈਸੋਲੇਸ਼ਨ 'ਚ ਰੱਖਿਆ ਗਿਆ ਹੈ। ਜਿਹੜੇ ਉਨ੍ਹਾਂ ਦੇ ਸੰਪਰਕ ਵਿਚ ਆਏ ਹਨ, ਉਨ੍ਹਾਂ ਨੂੰ ਵੀ ਅਲੱਗ-ਥਲੱਗ ਰੱਖਿਆ ਗਿਆ ਹੈ। ਇਸ ਦੇ ਨਾਲ ਹੀ ਸਹਿ ਯਾਤਰੀਆਂ, ਪਰਿਵਾਰਕ ਸੰਪਰਕ ਤੇ ਹੋਰਾਂ ਲਈ ਵੱਡੇ ਪੱਧਰ 'ਤੇ ਕਾਨਟੈਕਟਕ ਟ੍ਰੇਸਿੰਗ ਕੀਤੀ ਜਾ ਰਹੀ ਹੈ।

ਕੇਂਦਰ ਸਰਕਾਰ ਨੇ 25 ਨਵੰਬਰ ਤੋਂ 23 ਦਸੰਬਰ ਤੱਕ ਯੂਕੇ ਤੋਂ ਭਾਰਤ ਆਉਣ ਵਾਲੇ ਲੋਕਾਂ ਦਾ ਆਰਟੀ ਪੀਸੀਆਰ ਟੈਸਟ ਕਰਵਾਉਣ ਦਾ ਫੈਸਲਾ ਕੀਤਾ ਸੀ। ਰਿਪੋਰਟ ਪੌਜ਼ੇਟਿਵ ਆਉਣ 'ਤੇ ਨਮੂਨੇ ਨੂੰ ਜੀਨੋਮ ਸਿਕਵੇਂਸਿਗ ਲਈ ਲੈਬ ਵਿਚ ਭੇਜਿਆ ਜਾ ਰਿਹਾ ਸੀ ਤਾਂ ਕਿ ਇਹ ਪਤਾ ਲਾਇਆ ਜਾ ਸਕੇ ਕਿ ਵਾਇਰਸ ਦੇ ਕਿਸ ਸਟ੍ਰੇਨ ਨਾਲ ਪੌਜ਼ੇਟਿਵ ਹਨ।

ਅਮਰੀਕਾ ਤੋਂ ਭਾਰਤੀਆਂ ਲਈ ਚੰਗੀ ਖ਼ਬਰ! 1.1 ਕਰੋੜ ਪਰਵਾਸੀਆਂ ਨੂੰ ਮਿਲੇਗੀ ਰਾਹਤ

ਕੇਂਦਰੀ ਸਿਹਤ ਮੰਤਰਾਲੇ ਵਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਹੁਣ ਤੱਕ ਡੈਨਮਾਰਕ, ਨੀਦਰਲੈਂਡਜ਼, ਆਸਟਰੇਲੀਆ, ਇਟਲੀ, ਸਵੀਡਨ, ਫਰਾਂਸ, ਸਪੇਨ, ਸਵਿਟਜ਼ਰਲੈਂਡ, ਜਰਮਨੀ, ਕੈਨੇਡਾ, ਜਪਾਨ, ਲੇਬਨਾਨ ਤੇ ਸਿੰਗਾਪੁਰ 'ਚ ਵੀ ਯੂਕੇ ਦੇ ਨਵੇਂ ਸਟ੍ਰੇਨ ਦੇ ਕੇਸ ਮਿਲ ਰਹੇ ਹਨ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904