ਟਵਿੱਟਰ 'ਤੇ ਕਮਲਾ ਨੇ ਕਿਹਾ, "ਅਹੁਦਾ ਸੰਭਾਲਦਿਆਂ ਹੀ ਮੇਰੀ ਤੇ ਨਵੇਂ ਚੁਣੇ ਗਏ ਰਾਸ਼ਟਰਪਤੀ ਜੋਅ ਬਾਇਡੇਨ ਦੀ ਪਹਿਲੀ ਤਰਜੀਹ ਕੋਰੋਨਾਵਾਇਰਸ ਤੋਂ ਅਮਰੀਕੀ ਲੋਕਾਂ ਦੀ ਜਾਨ ਨੂੰ ਬਚਾਉਣਾ ਹੋਵੇਗਾ। ਪਹਿਲੇ ਦਿਨ ਤੋਂ ਮੈਂ ਤੇ ਬਾਇਡੇਨ ਕੋਰੋਨਾ ਨੂੰ ਕੰਟਰੋਲ ਕਰਨ ਲਈ ਕੰਮ ਕਰਾਂਗੇ। ਉਨ੍ਹਾਂ ਪੈਰਿਸ ਜਲਵਾਯੂ ਸਮਝੌਤੇ ਵਿੱਚ ਸ਼ਾਮਲ ਹੋਣ ਦੇ ਆਪਣੇ ਸੰਕਲਪ ਨੂੰ ਵੀ ਦੁਹਰਾਇਆ, ਜਿਸ ਤੋਂ ਡੋਨਾਲਡ ਟਰੰਪ ਪ੍ਰਸ਼ਾਸਨ ਨੇ ਆਪਣੇ ਹੱਥ ਖਿੱਚ ਲਏ ਸੀ।
ਹੈਰਿਸ ਨੇ ਕਿਹਾ, “ਅਸੀਂ ਡਰੀਮਰਜ਼ (ਨੌਜਵਾਨ ਪ੍ਰਵਾਸੀ) ਦੇ ਹਿੱਤਾਂ ਨੂੰ ਸੁਰੱਖਿਅਤ ਕਰਨ ਲਈ ਕੰਮ ਕਰਾਂਗੇ। ਇਸ ਲਈ ਇੱਕ ਬਿੱਲ ਪੇਸ਼ ਕੀਤਾ ਜਾਵੇਗਾ, ਜਿਸ ਵਿੱਚ ਉਨ੍ਹਾਂ ਨੂੰ ਨਾਗਰਿਕਤਾ ਦੇਣ ਲਈ ਰੋਡਮੈਪ ਹੋਵੇਗਾ। ਇਹ ਸਿਰਫ ਸ਼ੁਰੂਆਤ ਹੈ। ਇਸ ਤੋਂ ਪਹਿਲਾਂ ਟਰੰਪ ਪ੍ਰਸ਼ਾਸਨ ਨੇ ਆਪਣੇ ਪੂਰਵਗਾਮੀ ਬਰਾਕ ਓਬਾਮਾ ਪ੍ਰਸ਼ਾਸਨ ਵੱਲੋਂ ਲਿਆਂਦੇ ਡੀਏਸੀਏ ਪ੍ਰੋਗਰਾਮ ਨੂੰ ਰੋਕਣ ਦੀ ਯੋਜਨਾ ਬਣਾਈ ਸੀ।
ਦੱਸ ਦਈਏ ਕਿ DACA ਲਈ ਯੋਗ ਕੁਲ 20,000 ਭਾਰਤੀਆਂ ਵਿੱਚੋਂ ਸਿਰਫ 13% ਨੇ ਪ੍ਰੋਗਰਾਮ ਲਈ ਅਰਜ਼ੀ ਦਿੱਤੀ। ਇਸ ਤਰ੍ਹਾਂ ਨਵਾਂ ਫੈਸਲਾ ਲੱਖਾਂ ਭਾਰਤੀਆਂ ਨੂੰ ਡੀਏਸੀਏ ਦੇ ਹੱਕਦਾਰ ਬਣਨ ਦੇ ਯੋਗ ਕਰੇਗਾ। ਅਮਰੀਕਾ ਵਿਚ ਡੀਏਸੀਏ ਪ੍ਰੋਗਰਾਮ ਵਿੱਚ ਹੁਣ ਤਕ 6.4 ਲੱਖ ਪ੍ਰਵਾਸੀ ਸ਼ਾਮਲ ਹਨ। ਇਨ੍ਹਾਂ ਵਿੱਚੋਂ ਪਾਕਿਸਤਾਨ ਤੋਂ 1300, ਬੰਗਲਾਦੇਸ਼ ਤੋਂ 470, ਸ੍ਰੀਲੰਕਾ ਤੋਂ 120 ਤੇ ਨੇਪਾਲ ਤੋਂ 60 ਡ੍ਰੀਮਰਸ ਨੂੰ ਡੀਏਸੀਏ ਦਾ ਅਧਿਕਾਰ ਹੈ।
ਹੁਣ ਜਾਣੋ ਕੀ ਹੁੰਦਾ ਡ੍ਰੀਮਰਜ਼ ਐਕਟ
ਡ੍ਰੀਮਰਜ਼ ਐਕਟ ਤਹਿਤ ਇੱਥੇ ਬਹੁਤ ਸਾਰੇ ਨੌਜਵਾਨ ਪ੍ਰਵਾਸੀ ਜੋ ਅਮਰੀਕਾ ਦੇ ਵਿਕਾਸ ਵਿਚ ਭਾਗੀਦਾਰੀ ਤੇ ਰਾਹਤ ਦੇ ਯੋਗ ਹਨ ਤੇ ਜਿਨ੍ਹਾਂ ਦੇ ਬੱਚੇ ਸਿੱਖਿਆ ਦੇ ਹੱਕਦਾਰ ਹਨ, ਇਸ ਪ੍ਰੋਗਰਾਮ ਤਹਿਤ ਅਮਰੀਕਾ ਵਿਚ ਰਹਿ ਰਹੇ ਪ੍ਰਵਾਸੀਆਂ ਨੂੰ ਬਗੈਰ ਕਿਸੇ ਦਸਤਾਵੇਜ਼ਾਂ ਦੇ ਆਰਜ਼ੀ ਸੁਰੱਖਿਆ ਪ੍ਰਦਾਨ ਕਰਨ ਦਾ ਪ੍ਰਬੰਧ ਹੁੰਦਾ ਹੈ, ਜਿਹੜੇ ਅਮਰੀਕਾ ਆਪਣੇ ਬਚਪਨ 'ਚ ਆਏ ਸਾ। ਅਜਿਹੇ ਲੋਕਾਂ ਨੂੰ ਅਮਰੀਕਾ ਤੋਂ ਬਾਹਰ ਕੱਢੇ ਜਾਣ ਦੇ ਡਰ ਤੋਂ ਬਗੈਰ ਕੰਮ ਕਰਨ ਦਾ ਅਧਿਕਾਰ ਦਿੱਤਾ ਜਾਵੇਗਾ।
Breaking- ਭਾਰਤ 'ਚ ਪੈਰ ਪਸਾਰ ਰਿਹਾ ਕੋਰੋਨਾ ਦਾ ਨਵਾਂ ਸਟ੍ਰੇਨ, UK ਦੀਆਂ ਉਡਾਣਾਂ 'ਤੇ ਰੋਕ ਵਧੀ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904