ਸਾਬਕਾ ਪ੍ਰਧਾਨ ਮੰਤਰੀ ਨੇ ਕਿਹਾ, ‘ਮੈਂ ਸਰਕਾਰ ਨੂੰ ਅਪੀਲ ਕਰਦਾ ਹੈ ਕਿ ਉਹ ਆਰਥਿਕ ਨਿਤੀਆਂ ‘ਚ ਭਰੋਸੇਮੰਦੀ ਅਤੇ ਪਾਰਦਰਸ਼ਤਾ ਰੱਖੇ। ਅੱਜ ਦੇ ਦਿਨ ਅਸੀਂ ਯਾਦ ਕਰ ਸਕਦੇ ਹਾਂ ਕਿ ਕਿਵੇਂ ਇੱਕ ਗ਼ਲਤ ਆਰਥਿਕ ਫੈਸਲਾ ਦੇਸ਼ ਨੂੰ ਲੰਮੇ ਸਮੇਂ ਤਕ ਬੁਰੇ ਦਿਨਾਂ ‘ਚ ਪਾ ਸਕਦਾ ਹੈ’।
ਮਨਮੋਹਨ ਨੇ ਆਪਣੀ ਗੱਲ ‘ਚ ਅੱਗੇ ਕਿਹਾ ਕਿ ਨੋਟਬੰਦੀ ਨੇ ਨੌਨ-ਬੈਂਕਿੰਗ, ਵਿੱਤੀ ਬਾਜ਼ਾਰ ਦੀ ਸੇਵਾਵਾਂ ਅਤੇ ਨੋਜਵਾਨਾਂ ਦੇ ਰੋਜ਼ਗਾਰ ‘ਤੇ ਸਿੱਧਾ ਅਸਰ ਪਾਇਆ ਹੈ। ਸਰਕਾਰ ਦੇ ਫੈਸਲੇ ਨੂੰ 2 ਸਾਲ ਹੋ ਗਏ ਹਨ ਜਿਸ ਨੂੰ ਸਰਕਾਰ ਨੇ ਬਿਨਾ ਸੋਚੇ ਸਮਝੇ ਲਾਗੂ ਕੀਤਾ। ਇਸ ਫੈਸਲੇ ਨੇ ਭਾਰਤੀ ਆਰਥ-ਵਿਵਸਥਾ ‘ਤੇ ਡੂੰਘਾ ਅਸਰ ਪਾਇਆ। ਇਸ ਦੇ ਨਕਾਰਾਤਮ ਨਤੀਜੇ ਦੇਸ਼ ‘ਚ ਚਾਰੇ ਪਾਸੇ ਨਜ਼ਰ ਆ ਰਹੇ ਹਨ।