ਨਵੀਂ ਦਿੱਲੀ: ਪ੍ਰਸਿੱਧ ਭਾਰਤੀ ਗੌਲਫ ਪਲੇਅਰ ਜਯੋਤੀ ਰੰਧਾਵਾ ਨੂੰ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ‘ਤੇ ਗੈਰ ਕਾਨੂੰਨੀ ਤੌਰ ‘ਤੇ ਸ਼ਿਕਾਰ ਕਰਨ ਦਾ ਇਲਜ਼ਾਮ ਹੈ। ਸ਼ਿਕਾਰ ਦਾ ਇਹ ਕੇਸ ਉਨ੍ਹਾਂ ‘ਤੇ ਉੱਤਰ ਪ੍ਰਦੇਸ਼ ਦੇ ਬਹਰਾਈਚ ਦਾ ਹੈ, ਜਿਸ ਕਾਰਨ ਉਨ੍ਹਾਂ ਦੀ ਗ੍ਰਿਫ਼ਤਾਰੀ ਹੋਈ ਹੈ। ਰੰਧਾਵਾ ਕੋਲੋਂ .22 ਰਾਈਫਲ ਵੀ ਬਰਾਮਦ ਹੋਈ ਹੈ।
ਹਾਲ ਹੀ ‘ਚ ਰੰਧਾਵਾ ਨੂੰ ਮਹਾਰਾਸ਼ਟਰ ਦੇ ਯਵਤਮਾਲ ‘ਚ ਆਦਮਖੋਰ ਸ਼ੇਰਨੀ ਦੀ ਭਾਲ ਕਰਨ ਵਾਲੀ ਟੀਮ ‘ਚ ਸ਼ਾਮਲ ਕੀਤਾ ਗਿਆ ਸੀ। ਸ਼ੇਰਨੀ ਦੀ ਭਾਲ ਕਰਨ ਵਾਲੀ ਡੌਗ ਟੀਮ ਦੀ ਲੀਡਰਸ਼ੀਪ ਰੰਧਾਵਾ ਕਰ ਰਹੇ ਸੀ। ਇਸ ਲਈ ਉਨ੍ਹਾਂ ਨੂੰ ਦਿੱਲੀ ਤੋਂ ਯਵਤਮਾਲ ਬੁਲਾਇਆ ਗਿਆ ਸੀ। ਹੁਣ ਉਹ ਖੁਦ ਗੈਰ-ਕਾਨੂੰਨੀ ਸ਼ਿਕਾਰ ਮਾਮਲੇ ‘ਚ ਫਸ ਗਏ ਹਨ।
1994 ਤੋਂ ਪ੍ਰੋਫੈਸ਼ਨਲ ਗੋਲਫ ਖੇਡ ਰਹੇ ਜਯੋਤੀ ਏਸ਼ੀਅਨ ਟੂਰ ਤੋਂ ਲੈ ਕੇ ਯੂਰਪੀਅਨ ਟੂਰ ‘ਚ ਵੀ ਹਿੱਸਾ ਲੈ ਚੁੱਕੇ ਹਨ। ਉਨ੍ਹਾਂ ਨੇ 2004 ‘ਚ ਯੂਰਪੀਅਨ ਟੂਰ ‘ਤੇ ਆਪਣਾ ਚੰਗਾ ਪ੍ਰਦਰਸ਼ਨ ਕੀਤਾ ਸੀ। 46 ਸਾਲਾ ਦੇ ਜਯੋਤੀ ਰੰਧਾਵਾ ਨੇ ਬਾਲੀਵੁੱਡ ਐਕਟਰਸ ਚਿਤ੍ਰਾਂਗਦਾ ਸਿੰਘ ਨਾਲ ਵਿਆਹ ਕੀਤਾ ਸੀ, ਪਰ ਦੋਨਾਂ ਦਾ 2014 ‘ਚ ਤਲਕਾ ਹੋ ਗਿਆ ਸੀ। ਦੋਨਾਂ ਦਾ ਇੱਕ ਬੇਟਾ ਵੀ ਹੈ।