ਨਵੀਂ ਦਿੱਲੀ: ਭਾਰਤ ਦੇ ਨਾਲ ਲੱਗਦੇ ਸਰਹੱਦੀ ਇਲਾਕਿਆਂ 'ਚ ਚੀਨ ਮੁੱਢਲੇ ਢਾਂਚੇ ਦਾ ਕੁਝ ਨਿਰਮਾਣ ਕਰ ਰਿਹਾ ਹੈ। ਕੇਂਦਰ ਸਰਕਾਰ ਨੇ ਇਸ ਬਾਬਤ ਜਾਣਕਾਰੀ ਦਿੱਤੀ ਹੈ। ਮੋਦੀ ਸਰਕਾਰ ਨੇ ਇਸ ਗੱਲ ਦਾ ਖੁਲਾਸਾ ਕੀਤਾ ਹੈ। ਬੁੱਧਵਾਰ ਲੋਕ ਸਭਾ 'ਚ ਵਿਦੇਸ਼ ਰਾਜ ਮੰਤਰੀ ਵੀ ਮੁਰਲੀਧਰਨ ਵੱਲੋਂ ਦਿੱਤੇ ਲਿਖਤੀ ਜਵਾਬ 'ਚ ਸਰਕਾਰ ਨੇ ਇਹ ਗੱਲ ਮੰਨੀ ਹੈ ਕਿ ਭਾਰਤ ਨਾਲ ਲੱਗੇ ਤਿੱਬਤ ਤੇ ਜਿਨਜਿਆਂਗ ਖੇਤਰ 'ਚ ਚੀਨ ਲਗਾਤਾਰ ਨਿਰਮਾਣ ਕਰਵਾ ਰਿਹਾ ਹੈ।


ਸਰਹੱਦੀ ਇਲਾਕਿਆਂ 'ਚ ਵਿਕਾਸ 'ਤੇ ਭਾਰਤ ਦਾ ਵੀ ਧਿਆਨ- ਸਰਕਾਰ


ਹਾਲਾਂਕਿ ਜਵਾਬ 'ਚ ਇਹ ਵੀ ਕਿਹਾ ਗਿਆ ਕਿ ਭਾਰਤ ਵੀ ਆਪਣੇ ਸਰਹੱਦੀ ਇਲਾਕਿਆਂ 'ਚ ਵਿਕਾਸ ਵੱਲ ਲਗਾਤਾਰ ਧਿਆਨ ਦੇ ਰਿਹਾ ਹੈ ਜਿਸ ਨਾਲ ਉਨ੍ਹਾਂ ਖੇਤਰਾਂ ਦੇ ਆਰਥਿਕ ਵਿਕਾਸ ਦੇ ਨਾਲ-ਨਾਲ ਭਾਰਤ ਦੀ ਰਣਨੀਤਕ ਤੇ ਸਾਮਰਿਕ ਜ਼ਰੂਰਤਾਂ ਨੂੰ ਪੂਰਾ ਕੀਤਾ ਜਾ ਸਕੇ।


ਵਿਦੇਸ਼ ਰਾਜ ਮੰਤਰੀ ਨੇ ਕਿਹਾ ਕਿ ਪਿਛਲੇ ਕੁਝ ਸਾਲਾਂ 'ਚ ਭਾਰਤ ਦੇ ਸਰਹੱਦੀ ਇਲਾਕਿਆਂ 'ਚ ਸੜਕਾਂ 'ਤੇ ਪੁਲ ਜਿਹੀਆਂ ਮੁੱਢਲੀਆਂ ਚੀਜ਼ਾਂ ਦੇ ਨਿਰਮਾਣ ਲਈ ਪੈਸਿਆਂ ਦੀ ਵੰਡ ਵਧਾ ਦਿੱਤੀ ਗਈ ਹੈ। ਉਨ੍ਹਾਂ ਦੁਹਰਾਇਆ ਕਿ ਭਾਰਤ ਉਨ੍ਹਾਂ ਸਾਰੀਆਂ ਗਤੀਵਿਧੀਆਂ 'ਤੇ ਨਜ਼ਰ ਰੱਖ ਰਿਹਾ ਹੈ ਜਿਸ ਦਾ ਸਿੱਧਾ ਸਬੰਧ ਭਾਰਤ ਦੀ ਸੁਰੱਖਿਆ, ਉਸਦੀ ਖੇਤਰੀ ਅਖੰਡਤਾ ਨਾਲ ਹੈ।


ਗਲਵਾਨ ਘਾਟੀ 'ਚ ਫੌਜ ਦੀ ਤਾਇਨਾਤੀ ਘੱਟ ਕਰਨ 'ਤੇ ਬਣੀ ਸੀ ਸਹਿਮਤੀ


ਹਾਲ ਹੀ 'ਚ ਭਾਰਤ ਤੇ ਚੀਨ ਦੇ ਵਿਚ ਲੱਦਾਖ ਖੇਤਰ ਦੀ ਗਲਵਾਨ ਘਾਟੀ 'ਚ ਫੌਜੀ ਤਾਇਨਾਤੀ ਘੱਟ ਕਰਨ 'ਤੇ ਸਹਿਮਤੀ ਬਣੀ ਹੈ। ਇਸ ਸਹਿਮਤੀ ਨਾਲ ਪਿਛਲੇ ਕਰੀਬ 9 ਮਹੀਨਿਆਂ ਤੋਂ ਦੇਸ਼ਾਂ ਦੀਆਂ ਫੌਜਾਂ ਦੇ ਵਿਚ ਚਲਿਆ ਆ ਰਿਹਾ ਤਣਾਅ ਘੱਟ ਹੋਣ 'ਚ ਮਦਦ ਮਿਲੀ ਹੈ।


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904