ਨਵੀਂ ਦਿੱਲੀ: ਨੋਟਬੰਦੀ ਤੋਂ ਬਾਅਦ ਦੇਸ਼ ਵਿੱਚ ਕੈਸ਼ ਦੀ ਕਮੀ ਨੂੰ ਦੇਖਦੇ ਹੋਏ ਸੈਨਾ ਦੀ ਮਦਦ ਲਈ ਜਾ ਰਹੀ ਹੈ। ਸੂਤਰਾਂ ਦੇ ਹਵਾਲੇ ਤੋਂ ਖ਼ਬਰ ਹੈ ਕਿ ਸੈਨਾ ਨੇ 200 ਜਵਾਨਾਂ ਨੂੰ ਨੋਟ ਛਾਪਣ ਦੇ ਕੰਮ ਵਿੱਚ ਮਦਦ ਕਰਨ ਲਈ ਲਾਇਆ ਹੈ।
ਮੈਸੂਰ ਪ੍ਰਿੰਟਿੰਗ ਪ੍ਰੈੱਸ ਵਿੱਚ ਨੋਟ ਛਪ ਰਹੇ ਹਨ ਤੇ ਇੱਥੇ ਸਟਾਫ਼ ਦੀ ਮਦਦ ਲਈ ਸੈਨਾ ਦੇ ਜਵਾਨ ਵੀ ਲਾਏ ਗਏ ਹਨ। ਜਾਣਕਾਰੀ ਅਨੁਸਾਰ ਜਵਾਨਾਂ ਨੇ ਸੋਮਵਾਰ ਤੋਂ ਕੰਮ ਕਰਨਾ ਸ਼ੁਰੂ ਵੀ ਕਰ ਦਿੱਤਾ ਹੈ। ਨੋਟਾਂ ਨੂੰ ਇੱਕ ਥਾਂ ਤੋਂ ਦੂਜੀ ਥਾਂ ਉੱਤੇ ਲੈ ਕੇ ਜਾਣ ਵਿੱਚ ਵੀ ਆਰ.ਬੀ.ਆਈ. ਸੈਨਾ ਦੀ ਮਦਦ ਲੈ ਰਹੀ ਹੈ।
ਦੇਸ਼ ਦੇ ਦੂਰ-ਦੁਰਾਡੇ ਦੇ ਇਲਾਕਿਆਂ ਵਿੱਚ ਏਅਰ ਫੋਰਸ ਦੀ ਮਦਦ ਨਾਲ ਪੈਸੇ ਪਹੁੰਚਾਏ ਜਾ ਰਹੇ ਹਨ। ਸੈਨਾ ਦੇ ਹੈੱਡਕੁਆਟਰ ਨੇ ਹਾਲਾਂਕਿ ਇਸ ਖ਼ਬਰ ਉੱਤੇ ਕੋਈ ਟਿੱਪਣੀ ਨਹੀਂ ਕੀਤੀ।