ਨਵੀਂ ਦਿੱਲੀ: ਭਾਰਤੀ ਰੇਲਵੇ ਨੇ ਪਲਾਸਟਿਕ ਤੋਂ ਫੈਲ ਰਹੇ ਪ੍ਰਦੂਸ਼ਨ ਨਾਲ ਲੜਨ ਲਈ ਅਹਿਮ ਯੋਜਨਾ ਉਲੀਕੀ ਹੈ। ਰੇਲਵੇ ਹੁਣ ਖਾਲੀ ਪਲਾਸਟਿਕ ਦੀ ਪਾਣੀ ਵਾਲੀ ਬੋਤਲ ਬਦਲੇ ਪੰਜ ਰੁਪਏ ਦੇਵੇਗੀ। ਰੇਲਵੇ ਵੱਲੋਂ ਬੋਤਲਾਂ ਸੁੱਟਣ ਲਈ ਵਿਸ਼ੇਸ਼ ਮਸ਼ੀਨਾਂ ਸਥਾਪਤ ਕੀਤੀਆਂ ਜਾ ਰਹੀਆਂ ਹਨ।
ਨਵਿਆਉਣਯੋਗ ਪਲਾਸਟਿਕ ਬੋਤਲ ਤੋੜਨ ਵਾਲੀ ਮਸ਼ੀਨ ਭਾਵ ਕਰੱਸ਼ਰ ਹਰੇਕ ਖਾਲੀ ਬੋਤਲ ਬਦਲੇ ਪੰਜ ਰੁਪਏ ਦੀ ਛੋਟ ਵਾਲੇ ਕੂਪਨ ਦੇਵੇਗੀ। ਫ਼ਿਲਹਾਲ ਪੂਰਬੀ ਮੱਧ ਰੇਲਵੇ ਨੇ ਆਪਣੇ ਚਾਰ ਪ੍ਰਮੁੱਖ ਸਟੇਸ਼ਨਾਂ ਤੋਂ ਇਸ ਯੋਜਨਾ ਦੀ ਸ਼ੁਰੂਆਤ ਕੀਤੀ ਹੈ। ਇਹ ਸਟੇਸ਼ਨ ਹਨ, ਪਟਨਾ ਜੰਕਸ਼ਨ, ਰਾਜੇਂਦਰਨਗਰ, ਪਟਨਾ ਸਾਹਿਬ ਅਤੇ ਦਾਨਾਪੁਰ ਰੇਲਵੇ ਸਟੇਸ਼ਨ। ਪੂਰਬੀ ਮੱਧ ਰੇਲਵੇ ਨੇ ਚਾਰਾਂ ਸਟੇਸ਼ਨਾਂ 'ਤੇ ਇਹ ਵੈਂਡਿੰਗ ਮਸ਼ੀਨਾਂ ਲਗਾਈਆਂ ਹਨ।
ਰੇਲਵੇ ਦਾ ਇਹ ਪ੍ਰਯੋਗ ਸਫ਼ਲ ਸਾਬਿਤ ਹੋ ਰਿਹਾ ਹੈ ਕਿਉਂਕਿ ਆਮ ਲੋਕ ਇਸ ਯੋਜਨਾ 'ਚ ਕਾਫ਼ੀ ਦਿਲਚਸਪੀ ਦਿਖਾ ਰਹੇ ਹਨ। ਮਸ਼ੀਨ ਨੂੰ ਵਰਤਣ ਲਈ ਇਸ ਵਿੱਚ ਪਲਾਸਟਿਕ ਦੀ ਖਾਲੀ ਬੋਤਲ ਪਾਉਣੀ ਹੋਵੇਗੀ, ਫਿਰ ਆਪਣਾ ਮੋਬਾਈਲ ਨੰਬਰ ਦਰਜ ਕਰਨਾ ਹੋਵੇਗਾ। ਬੋਤਲ ਮਸ਼ੀਨ 'ਚ ਜਾਣ ਮਗਰੋਂ ਮੋਬਾਈਲ 'ਤੇ ਹੀ ਪੰਜ ਰੁਪਏ ਦਾ ਛੋਟ ਕੂਪਨ ਵੀ ਆ ਜਾਵੇਗਾ, ਜਿਸ ਨੂੰ ਸਟੇਸ਼ਨ ਜਾਂ ਹੋਰ ਥਾਵਾਂ 'ਤੇ ਖਰਚ ਕੀਤਾ ਜਾ ਸਕਦਾ ਹੈ।
ਰੇਲਵੇ ਪਾਣੀ ਦੀਆਂ ਇਨ੍ਹਾਂ ਖ਼ਾਲੀ ਬੋਤਲਾਂ ਤੋਂ ਟੀ-ਸ਼ਰਟ ਅਤੇ ਟੋਪੀ ਬਣਾ ਰਿਹਾ ਹੈ। ਸੈਰ ਸਪਾਟਾ ਮਾਹਰਾਂ ਮੁਤਾਬਕ ਰੇਲਵੇ ਦੇ ਇਸ ਕਦਮ ਨਾਲ ਟੂਰਿਜ਼ਮ ਨੂੰ ਕਾਫ਼ੀ ਫਾਇਦਾ ਪਹੁੰਚੇਗਾ ਅਤੇ ਨਾਲ ਹੀ ਪ੍ਰਦੂਸ਼ਨ ਵੀ ਘਟੇਗਾ। ਰੇਲਵੇ ਦੀ ਯੋਜਨਾ ਪਹਿਲੇ ਪੜਾਅ 'ਚ ਇਨ੍ਹਾਂ ਪਲਾਸਟਿਕ ਬੋਤਲ ਵੈਂਡਿੰਗ ਮਸ਼ੀਨ ਨੂੰ ਦੇਸ਼ ਦੇ 2,000 ਸਟੇਸ਼ਨਾਂ 'ਤੇ ਲਗਾਉਣ ਦੀ ਹੈ। ਇਸ ਜ਼ਰੀਏ ਪਾਣੀ ਜਾਂ ਕੋਲਡ ਡ੍ਰਿੰਕ ਆਦਿ ਦੀ ਵਰਤੀ ਹੋਈ ਬੋਤਲ ਨੂੰ ਰੀ-ਸਾਈਕਲ ਕੀਤਾ ਜਾਵੇਗਾ।
ਖਾਲੀ ਬੋਤਲ ਨਾਲ ਕਰੋ ਕਮਾਈ, ਰੇਲਵੇ ਨੇ ਚਲਾਈ ਅਹਿਮ ਯੋਜਨਾ
ਏਬੀਪੀ ਸਾਂਝਾ
Updated at:
27 Jul 2019 11:46 AM (IST)
ਰੇਲਵੇ ਦਾ ਇਹ ਪ੍ਰਯੋਗ ਸਫ਼ਲ ਸਾਬਿਤ ਹੋ ਰਿਹਾ ਹੈ ਕਿਉਂਕਿ ਆਮ ਲੋਕ ਇਸ ਯੋਜਨਾ 'ਚ ਕਾਫ਼ੀ ਦਿਲਚਸਪੀ ਦਿਖਾ ਰਹੇ ਹਨ। ਮਸ਼ੀਨ ਨੂੰ ਵਰਤਣ ਲਈ ਇਸ ਵਿੱਚ ਪਲਾਸਟਿਕ ਦੀ ਖਾਲੀ ਬੋਤਲ ਪਾਉਣੀ ਹੋਵੇਗੀ, ਫਿਰ ਆਪਣਾ ਮੋਬਾਈਲ ਨੰਬਰ ਦਰਜ ਕਰਨਾ ਹੋਵੇਗਾ।
- - - - - - - - - Advertisement - - - - - - - - -