ਆਰਥਿਕ ਮੁਹਾਜ਼ 'ਤੇ ਮੋਦੀ ਫੇਲ੍ਹ, ਰੁਪਏ 'ਚ ਰਿਕਾਰਡ ਗਿਰਾਵਟ
ਏਬੀਪੀ ਸਾਂਝਾ
Updated at:
09 Oct 2018 03:54 PM (IST)
ਸੰਕੇਤਕ ਤਸਵੀਰ
NEXT
PREV
ਚੰਡੀਗੜ੍ਹ: ਅਮਰੀਕੀ ਡਾਲਰ ਦੇ ਮੁਕਾਬਲੇ ਰੁਪਏ ਵਿੱਚ ਰਿਕਾਰਡ ਗਿਰਾਵਟ ਜਾਰੀ ਹੈ। ਅੱਜ ਦੁਪਹਿਰ ਦੇ ਕਾਰੋਬਾਰ ਵਿੱਚ ਡਾਲਰ ਦੇ ਮੁਕਾਬਲੇ ਰੁਪਿਆ 74.27 ਦੇ ਪੱਧਰ 'ਤੇ ਪਹੁੰਚ ਗਿਆ। ਬੈਂਕਾਂ ਤੇ ਬਰਾਮਦਕਾਰਾਂ ਵਿਚਾਲੇ ਵਪਾਰ ਦੇ ਦੌਰ ਕਾਰਨ ਸ਼ੁਰੂਆਤੀ ਕਾਰੋਬਾਰ ਵਿੱਚ ਡਾਲਰ ਦੇ ਮੁਕਾਬਲੇ ਰੁਪਿਆ 73.88 'ਤੇ ਖੁੱਲ੍ਹਿਆ ਸੀ। ਇਸ ਤੋਂ ਪਹਿਲਾਂ ਸੋਮਵਾਰ ਨੂੰ ਡਾਲਰ ਦੇ ਮੁਕਾਬਲੇ ਰੁਪਿਆ 30 ਪੈਸੇ ਟੁੱਟ ਕੇ 74.06 'ਤੇ ਬੰਦ ਹੋਇਆ ਸੀ।
ਰੁਪਏ ਦੀ ਇਤਿਹਾਸਕ ਗਿਰਾਵਟ ਸਬੰਧੀ ਕਾਂਗਰਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਨਿਸ਼ਾਨਾ ਸਾਧਦਿਆਂ ਪੀਐਮ ਮੋਦੀ ਨੂੰ ਪੁਰਾਣੇ ਭਾਸ਼ਣਾਂ ਨੂੰ ਯਾਦ ਕਰਨ ਲਈ ਕਿਹਾ। ਯਾਦ ਰਹੇ ਕਿ ਡਾਲਰ ਦੇ ਮੁਕਾਬਲੇ ਰੁਪਏ ਦੀ ਕਮਜ਼ੋਰੀ ਬਾਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤਤਕਾਲੀਨ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀਆਂ ਨੀਤੀਆਂ ’ਤੇ ਸਵਾਲ ਉਠਾਏ ਸੀ।
ਮੋਦੀ ਬਨਾਮ ਮਨਮੋਹਨ
26 ਮਈ, 2014 ਨੂੰ ਜਦੋਂ ਨਰਿੰਦਰ ਮੋਦੀ ਨੇ ਪ੍ਰਧਾਨ ਮੰਤਰੀ ਅਹੁਦੇ ਦੀ ਸਹੁੰ ਚੁੱਕੀ ਸੀ ਤਾਂ ਡਾਲਰ ਮੁਕਾਬਲੇ ਰੁਪਏ ਦੀ ਕੀਮਤ 58 ਰੁਪਏ 52 ਪੈਸੇ ਸੀ। ਇਸ ਤੋਂ ਪਹਿਲਾਂ ਕਈ ਵਾਰ 60 ਦਾ ਅੰਕੜਾ ਪਾਰ ਕੀਤਾ। ਪ੍ਰਧਾਨ ਮੰਤਰੀ ਮੋਦੀ ਦੀ ਸਹੁੰ ਤੋਂ ਬਾਅਦ ਹਣ ਤਕ, ਡਾਲਰ ਮੁਕਾਬਲੇ ਰੁਪਏ ਵਿੱਚ 16 ਰੁਪਏ ਦੀ ਕਮਜ਼ੋਰੀ ਦਰਜ ਕੀਤੀ ਗਈ ਹੈ।
ਉੱਧਰ ਜਦੋਂ ਮਨਮੋਹਨ ਸਿੰਘ ਨੇ ਦੂਜੀ ਵਾਰ 22 ਮਈ, 2009 ਨੂੰ ਪ੍ਰਧਾਨ ਮੰਤਰੀ ਦੀ ਸਹੁੰ ਚੁੱਕੀ ਤਾਂ ਡਾਲਰ ਮੁਕਾਬਲੇ ਰੁਪਏ ਦੀ ਕੀਮਤ 46 ਰੁਪਏ 96 ਪੈਸੇ ਸੀ। ਯਾਨੀ ਉਨ੍ਹਾਂ ਦੇ ਕਾਰਜਕਾਲ ਵਿੱਚ ਡਾਲਰ ਮੁਕਾਬਲੇ ਰੁਪਿਆ ਕਰੀਬ 11 ਰੁਪਏ ਕਮਜ਼ੋਰ ਹੋਇਆ।

- - - - - - - - - Advertisement - - - - - - - - -