ਮੁੰਬਈ: ਭਾਰਤੀ ਮਹਿਲਾ ਟੀਮ ਦੀ ਆਲਰਾਉਂਡਰ ਅਤੇ ਕਪਤਾਨ ਹਰਮਨਪ੍ਰੀਤ ਕੌਰ ਟੀ-20 ਮਹਿਲਾ ਵਰਲਡ ਕੱਪ ‘ਚ ਸ਼ਾਨਦਾਰ ਪ੍ਰਦਰਸ਼ਨ ਕਰ ਰਹੀ ਹੈ। ਉਹ ਭਾਰਤ ਦੇ ਲੋਕਾਂ ਦਾ ਦਿਲ ਵੀ ਆਪਣੇ ਹੀ ਸਟਾਈਲ ਦੇ ਨਾਲ ਜਿੱਤ ਰਹੀ ਹੈ। ਹਰਮਨ ਦੀ ਬਰਾਬਰੀ ਭਾਰਤੀ ਟੀਮ ਦੇ ਸਾਬਕਾ ਖਿਡਾਰੀ ਵਿਰੇਂਦਰ ਸਹਿਵਾਗ ਨਾਲ ਕੀਤੀ ਜਾ ਰਹੀ ਹੈ।

ਟੀਮ ਦੇ ਨਿਊਜ਼ੀਲੈਂਡ ਖਿਲਾਫ ਮੈਚ ‘ਚ ਹਰਮਨ ਦਾ 8 ਛੱਕੇ ਲਾ ਕੇ ਸੈਂਕੜਾ ਬਣਾਉਣਾ ਕਾਬਿਲ-ਏ-ਤਾਰੀਫ ਹੈ। ਨਿਊਜ਼ੀਲੈਂਡ ਨੂੰ ਹਰਾਉਣ ਤੋਂ ਬਾਅਦ ਭਾਰਤ ਦਾ ਮੁਕਾਬਲਾ ਪਾਕਿਸਤਾਨ ਦੇ ਨਾਲ ਹੋਇਆ। ਜਿਸ ‘ਚ ਫੇਰ ਹਰਮਨ ਹੀ ਸੁਰਖੀਆਂ ‘ਚ ਰਹੀ। ਇਸ ਵਾਰ ਉਸ ਨੇ ਕੁਝ ਅਜਿਹਾ ਕੀਤਾ ਕਿ ਸਭ ਦਾ ਦਿਲ ਜਿੱਤ ਲਿਆ।


ਮੈਚ ਦੀ ਸ਼ੁਰੂਆਤ ‘ਚ ਦੋਨਾਂ ਦੇਸ਼ਾਂ ਦਾ ਰਾਸ਼ਟਰ ਗੀਤ ਸ਼ੁਰੂ ਹੋਇਆ, ਜਿਸ ‘ਚ ਦੋਨਾਂ ਦੇਸ਼ਾਂ ਦੇ ਖਿਡਾਰੀਆਂ ਦੇ ਸਾਹਮਣੇ ਮੈਸਕੌਟ ਖੜ੍ਹੇ ਹੁੰਦੇ ਹਨ। ਹਰਮਨ ਅੱਗੇ ਜੋ ਮੈਸਕੌਟ ਖੜ੍ਹਾ ਸੀ ਉਹ ਬਿਮਾਰ ਹੋਣ ਕਾਰਨ ਗਿਰ ਗਈ ਅਤੇ ਰਾਸ਼ਟਰ-ਗੀਤ ਖ਼ਤਮ ਹੋਣ ਤੋਂ ਬਾਅਦ ਕਪਤਾਨ ਹਰਮਨਪ੍ਰੀਤ ਨੇ ਬੱਚੀ ਨੂੰ ਗੋਦ ‘ਚ ਚੁੱਕਿਆ ਅਤੇ ਉਸ ਨੂੰ ਅਧਿਕਾਰੀਆਂ ਨੂੰ ਦੇ ਦਿੱਤਾ।

ਲੋਕਾਂ ਨੂੰ ਹਰਮਨ ਦੇ ਖੇਡ ਦੇ ਨਾਲ-ਨਾਲ ਇਹ ਅੰਦਾਜ਼ ਵੀ ਖੂਬ ਪਸੰਦ ਆ ਰਿਹਾ ਹੈ। ਇਸ ਸਮੇਂ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਵੀ ਹੋ ਰਿਹਾ ਹੈ।