Indian Student Death: ਕੈਨੇਡਾ ਵਿੱਚ 24 ਸਾਲਾ ਭਾਰਤੀ ਵਿਦਿਆਰਥੀ ਗੁਰਿੰਦਰ ਨਾਥ ਦੀ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਕੈਨੇਡਾ ਵਿੱਚ ਫੂਡ ਡਿਲੀਵਰੀ ਦਾ ਕੰਮ ਕਰ ਰਹੇ ਗੁਰਿੰਦਰ ਨਾਥ ਦੀ ਕਾਰਜੈਕਿੰਗ ਦੇ ਦੌਰਾਨ ਹਿੰਸਕ ਹਮਲੇ ਤੋਂ ਬਾਅਦ ਹੱਤਿਆ ਕਰ ਦਿੱਤੀ ਗਈ।


ਸੀਟੀਵੀ ਨਿਊਜ਼ ਚੈਨਲ ਦੀ ਰਿਪੋਰਟ ਮੁਤਾਬਕ ਗੁਰਿੰਦਰ 9 ਜੁਲਾਈ ਨੂੰ ਸਵੇਰੇ ਕਰੀਬ 2:10 ਵਜੇ ਮਿਸੀਗਾਗਾ ਦੇ ਬ੍ਰਿਟਾਨੀਆ ਅਤੇ ਕ੍ਰੇਡਿਟਵਿਊ ਦੀ ਸੜਕ ‘ਤੇ ਪਿੱਜਾ ਡਿਲੀਵਰੀ ਕਰ ਰਿਹਾ ਸੀ ਉਸ ਵੇਲੇ ਕੁਝ ਅਣਪਛਾਤੇ ਵਿਅਕਤੀਆਂ ਨੇ ਉਸ ਦਾ ਸਾਹਮਣਾ ਕੀਤਾ ਤੇ ਉਸ ਕੋਲੋਂ ਵਾਹਨ ਚੋਰੀ ਕਰਨ ਦੀ ਕੋਸ਼ਿਸ਼ ਕੀਤੀ।


ਪੀਲ ਰੀਜਨਲ ਪੁਲਿਸ ਦੇ ਹੋਮੀਸਾਈਡ ਬਿਊਰੋ ਦੇ ਇੰਸਪੈਕਟਰ ਫਿਲ ਕਿੰਗ ਨੇ ਕਿਹਾ, "ਜਾਂਚ ਕਰਨ ਵਾਲਿਆਂ ਦਾ ਮੰਨਣਾ ਹੈ ਕਿ ਇਸ ਵਿੱਚ ਬਹੁਤ ਸਾਰੇ ਸ਼ੱਕੀ ਸ਼ਾਮਲ ਹਨ ਅਤੇ ਡਰਾਈਵਰ ਨੂੰ ਇਸ ਖਾਸ ਖੇਤਰ ਵਿੱਚ ਲਿਆਉਣ ਲਈ ਖਾਣੇ ਦਾ ਆਰਡਰ ਦਿੱਤਾ ਗਿਆ ਸੀ।" ਉਨ੍ਹਾਂ ਕਿਹਾ ਕਿ ਜਾਂਚਕਰਤਾਵਾਂ ਨੇ ਹਮਲੇ ਤੋਂ ਪਹਿਲਾਂ ਪੀਜ਼ਾ ਆਰਡਰ ਦੀ ਆਡੀਓ ਰਿਕਾਰਡਿੰਗ ਹਾਸਲ ਕੀਤੀ ਹੈ।


ਪੁਲਿਸ ਨੇ ਕਿਹਾ ਕਿ ਨਾਥ ਦੇ ਪਹੁੰਚਣ ਤੋਂ ਬਾਅਦ ਉਸ 'ਤੇ ਇੱਕ ਸ਼ੱਕੀ ਨੇ "ਹਿੰਸਕ ਹਮਲਾ" ਕੀਤਾ ਅਤੇ ਗੰਭੀਰ ਰੂਪ ਵਿੱਚ ਜ਼ਖਮੀ ਕਰ ਦਿੱਤਾ, ਜਿਸ ਨੇ ਉਸਦੀ ਗੱਡੀ ਲੁੱਟ ਲਈ ਅਤੇ ਮੌਕੇ ਤੋਂ ਫਰਾਰ ਹੋ ਗਿਆ।


ਨਾਥ ਨੂੰ ਟ੍ਰਾਮਾ ਸੈਂਟਰ ਲਿਜਾਣ ਤੋਂ ਪਹਿਲਾਂ ਕਈ ਗਵਾਹ ਉਨ੍ਹਾਂ ਦੀ ਮਦਦ ਲਈ ਆਏ ਅਤੇ ਗੁਹਾਰ ਵੀ ਲਾਈ ਪਰ 14 ਜੁਲਾਈ ਨੂੰ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।


ਇਹ ਵੀ ਪੜ੍ਹੋ: Viral News: ਪਿਆਰ ਵਿੱਚ ਪਾਕਿਸਤਾਨ ਗਈ ਅੰਜੂ ਨੇ ਜਾਰੀ ਕੀਤੀ ਵੀਡੀਓ, ਕਿਹਾ-‘ਛੇਤੀ ਭਾਰਤ ਆਵਾਂਗੀ’ ਬੁਆਏਫ੍ਰੈਂਡ ਨੂੰ ਵਿਆਹ ਨੂੰ ਲੈ ਕੇ ਸਾਫ ਕੀਤਾ ਇਰਾਦਾ


ਉੱਥੇ ਹੀ ਇੰਸਪੈਕਟਰ ਕਿੰਗ ਨੇ ਕਿਹਾ ਕਿ ਜਾਂਚ ਦੇ ਸ਼ੁਰੂਆਤੀ ਪੜਾਅ ਵਿੱਚ ਹੀ ਪੁਲਿਸ ਨੂੰ ਵਿਸ਼ਵਾਸ ਹੈ ਕਿ ਨਾਥ ਬੇਕਸੂਰ ਸੀ। ਕਿੰਗ ਨੇ ਕਿਹਾ ਕਿ ਹਮਲੇ ਦੇ ਕੁਝ ਘੰਟਿਆਂ ਬਾਅਦ ਨਾਥ ਦੀ ਗੱਡੀ ਓਲਡ ਕ੍ਰੈਡਿਟਵਿਊ ਅਤੇ ਓਲਡ ਡੇਰੀ ਰੋਡ ਦੇ ਖੇਤਰ ਵਿੱਚ ਛੱਡ ਦਿੱਤੀ ਜੋ ਕਿ ਅਪਰਾਧ ਵਾਲੀ ਥਾਂ ਤੋਂ ਪੰਜ ਕਿਲੋਮੀਟਰ ਤੋਂ ਵੀ ਘੱਟ ਦੂਰੀ 'ਤੇ ਸੀ।


ਉਨ੍ਹਾਂ ਕਿਹਾ, "ਨਾਥ ਨੂੰ ਭਾਰੀ ਸੱਟਾਂ ਲੱਗੀਆਂ ਹੋ ਸਕਦੀਆਂ ਹਨ, ਜਿਸ ਦਾ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ ਸੀ ਅਤੇ ਇਸ ਕਾਰਨ (ਸ਼ੱਕੀ') ਵਾਹਨ ਤੋਂ ਜਲਦੀ ਭੱਜ ਗਏ ਹੋਣਗੇ।" ਕਿੰਗ ਨੇ ਕਿਹਾ ਕਿ ਵਾਹਨ ਦੀ ਫੋਰੈਂਸਿਕ ਜਾਂਚ ਕੀਤੀ ਗਈ ਹੈ ਅਤੇ "ਬਹੁਤ ਸਾਰੇ" ਸਬੂਤ ਬਰਾਮਦ ਕੀਤੇ ਗਏ ਹਨ। ਪੁਲਿਸ ਦਾ ਕਹਿਣਾ ਹੈ ਕਿ ਨਾਥ ਅਤੇ ਉਸਦੇ ਹਮਲਾਵਰਾਂ ਵਿਚਕਾਰ ਕੋਈ ਜਾਣਿਆ-ਪਛਾਣਿਆ ਸਬੰਧ ਨਹੀਂ ਹੈ।


ਕਿੰਗ ਨੇ ਕਿਹਾ, "ਮੈਂ ਇਸ ਵਿੱਚ ਸ਼ਾਮਲ ਲੋਕਾਂ ਨੂੰ ਯਾਦ ਦਿਵਾਉਣਾ ਚਾਹੁੰਦਾ ਹਾਂ ਕਿ ਤੁਹਾਡੀ ਸ਼ਮੂਲੀਅਤ ਦੇ ਪੱਧਰ ਦੀ ਪਰਵਾਹ ਕੀਤੇ ਬਿਨਾਂ, ਤੁਸੀਂ ਗੁਰਵਿੰਦਰ ਨਾਥ ਦੇ ਕਤਲ ਵਿੱਚ ਸ਼ਾਮਲ ਹੋ ਅਤੇ ਤੁਹਾਨੂੰ ਉਸ ਅਨੁਸਾਰ ਗ੍ਰਿਫਤਾਰ ਕੀਤਾ ਜਾਵੇਗਾ ਅਤੇ ਤੁਹਾਨੂੰ ਚਾਰਜ ਕੀਤਾ ਜਾਵੇਗਾ।"


ਕੈਨੇਡੀਅਨ ਬਰਾਡਕਾਸਟਿੰਗ ਕਾਰਪੋਰੇਸ਼ਨ (ਸੀਬੀਸੀ) ਨੇ ਦੱਸਿਆ ਕਿ ਨਾਥ ਦੀ ਮ੍ਰਿਤਕ ਦੇਹ ਨੂੰ ਟੋਰਾਂਟੋ ਵਿੱਚ ਭਾਰਤੀ ਕੌਂਸਲੇਟ ਜਨਰਲ ਦੀ ਮਦਦ ਨਾਲ 27 ਜੁਲਾਈ ਨੂੰ ਭਾਰਤ ਲਿਆਂਦਾ ਜਾਵੇਗਾ। 


ਇਹ ਵੀ ਪੜ੍ਹੋ: ਭਾਰਤੀ ਸੰਵਿਧਾਨ ਦੀ ਧਾਰਾ 355 ਅਤੇ 356 ਨੂੰ ਬਰਕਰਾਰ ਰੱਖਣ ਵਿੱਚ ਕੇਂਦਰ ਅਸਫਲ : ਰਾਘਵ ਚੱਢਾ