IndiGo Flight Bomb Threat: ਦਿੱਲੀ ਤੋਂ ਵਾਰਾਣਸੀ ਜਾ ਰਹੀ ਇੰਡੀਗੋ ਦੀ ਫਲਾਈਟ ਨੂੰ ਬੰਬ ਦੀ ਧਮਕੀ ਮਿਲੀ ਹੈ। ਇਸ ਤੋਂ ਤੁਰੰਤ ਬਾਅਦ ਜਹਾਜ਼ ਨੂੰ ਰਨਵੇਅ 'ਤੇ ਰੋਕ ਲਿਆ ਗਿਆ ਅਤੇ ਸਾਰੇ ਯਾਤਰੀਆਂ ਨੂੰ ਤੁਰੰਤ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ।


ਜਹਾਜ਼ ਨੇ ਸਵੇਰੇ 5:04 ਵਜੇ ਦਿੱਲੀ ਦੇ ਟੀ2 ਟਰਮੀਨਲ ਤੋਂ ਬਨਾਰਸ ਲਈ ਉਡਾਣ ਭਰਨੀ ਸੀ ਪਰ ਬੰਬ ਦੀ ਸੂਚਨਾ ਮਿਲਣ ਤੋਂ ਬਾਅਦ ਯਾਤਰੀਆਂ ਨੂੰ ਬਾਹਰ ਕੱਢਿਆ ਗਿਆ ਅਤੇ ਬੰਬ ਨਿਰੋਧਕ ਟੀਮ ਨੂੰ ਬੁਲਾਇਆ ਗਿਆ। ਇਸ ਤੋਂ ਇਲਾਵਾ ਸੀਆਈਐਸਐਫ ਦੀਆਂ 5 ਟੀਮਾਂ ਵੀ ਮੌਕੇ 'ਤੇ ਮੌਜੂਦ ਹਨ। ਇਸ ਦੌਰਾਨ ਇੰਡੀਗੋ ਦੀ ਫਲਾਈਟ ਤੋਂ ਯਾਤਰੀਆਂ ਨੂੰ ਕੱਢਣ ਦਾ ਵੀਡੀਓ ਸਾਹਮਣੇ ਆਇਆ ਹੈ।






ਇੰਡੀਗੋ ਦੀ ਫਲਾਈਟ ਤੋਂ ਬਾਹਰ ਨਿਕਲਣ ਵਾਲੇ ਯਾਤਰੀਆਂ ਦੇ ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਲੋਕ ਐਮਰਜੈਂਸੀ ਗੇਟ ਰਾਹੀਂ ਬਾਹਰ ਨਿਕਲ ਰਹੇ ਹਨ। ਦੇਖਿਆ ਜਾ ਰਿਹਾ ਹੈ ਕਿ ਜਹਾਜ਼ 'ਚੋਂ ਯਾਤਰੀਆਂ ਨੂੰ ਤੇਜ਼ੀ ਨਾਲ ਬਾਹਰ ਕੱਢਿਆ ਜਾ ਰਿਹਾ ਹੈ।


ਇਹ ਵੀ ਪੜ੍ਹੋ: Prajwal Revanna Case: 31 ਮਈ ਨੂੰ 8 ਵਜੇ ਬੈਂਗਲੁਰੂ ਪਹੁੰਚੇਗਾ ਪ੍ਰਜਵਲ ਰੇਵੰਨਾ ਦਾ ਜਹਾਜ਼, ਲੈਂਡ ਕਰਦਿਆਂ SIT ਕਰੇਗੀ ਗ੍ਰਿਫ਼ਤਾਰ