Weather: ਪੰਜਾਬ ਵਿੱਚ ਗਰਮੀ ਨੇ 46 ਸਾਲਾਂ ਦਾ ਰਿਕਾਰਡ ਤੋੜ ਦਿੱਤਾ ਹੈ। ਬਠਿੰਡਾ ਵਿੱਚ ਤਾਪਮਾਨ 48.4 ਡਿਗਰੀ ਰਿਹਾ। ਇਸ ਤੋਂ ਪਹਿਲਾਂ 21 ਮਈ 1978 ਨੂੰ ਅੰਮ੍ਰਿਤਸਰ ਦਾ ਤਾਪਮਾਨ 47.7 ਡਿਗਰੀ ਦਰਜ ਕੀਤਾ ਗਿਆ ਸੀ। ਫਰੀਦਕੋਟ ਦਾ ਤਾਪਮਾਨ ਐਤਵਾਰ ਸ਼ਾਮ ਨੂੰ 47.4 ਡਿਗਰੀ ਦਰਜ ਕੀਤਾ ਗਿਆ, ਜੋ ਕਿ 21 ਮਈ 1978 ਦੇ ਤਾਪਮਾਨ ਨਾਲੋਂ ਸਿਰਫ 0.3 ਡਿਗਰੀ ਘੱਟ ਹੈ।


ਇਸ ਦਿਨ ਪੰਜਾਬ ਦਾ ਵੱਧ ਤੋਂ ਵੱਧ ਤਾਪਮਾਨ ਅੰਮ੍ਰਿਤਸਰ ਵਿੱਚ 47.7 ਡਿਗਰੀ ਦਰਜ ਕੀਤਾ ਗਿਆ ਸੀ। ਬਠਿੰਡਾ ਵਿੱਚ ਸਭ ਤੋਂ ਵੱਧ ਤਾਪਮਾਨ 46.9 ਡਿਗਰੀ ਦਰਜ ਕੀਤਾ ਗਿਆ। ਇਸ ਤੋਂ ਇਲਾਵਾ ਪਟਿਆਲਾ ਦਾ ਤਾਪਮਾਨ 45.7, ਅੰਮ੍ਰਿਤਸਰ ਦਾ 45.2 ਅਤੇ ਲੁਧਿਆਣਾ ਦਾ ਤਾਪਮਾਨ 44.8 ਡਿਗਰੀ ਦਰਜ ਕੀਤਾ ਗਿਆ।


ਹਰਿਆਣਾ 'ਚ 26 ਸਾਲ ਦਾ ਟੁੱਟਿਆ ਰਿਕਾਰਡ


ਉੱਥੇ ਹੀ ਹਰਿਆਣਾ 'ਚ ਨੌਤਪਾ ਦੇ ਤੀਜੇ ਦਿਨ 26 ਸਾਲਾਂ ਦਾ ਰਿਕਾਰਡ ਟੁੱਟ ਗਿਆ ਹੈ। ਇੱਥੇ ਸਿਰਸਾ ਦਾ ਤਾਪਮਾਨ 49.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਜੋ ਦੇਸ਼ ਦੇ ਕਿਸੇ ਵੀ ਸ਼ਹਿਰ ਵਿੱਚ ਸਭ ਤੋਂ ਵੱਧ ਹੈ। ਸ਼ਾਮ 6 ਵਜੇ ਵੀ ਸਿਰਸਾ ਵਿੱਚ ਵੱਧ ਤੋਂ ਵੱਧ ਤਾਪਮਾਨ 46.1 ਡਿਗਰੀ ਦਰਜ ਕੀਤਾ ਗਿਆ। ਇਹ ਉਹ ਸਮਾਂ ਹੈ ਜਦੋਂ ਹਰਿਆਣਾ ਪੂਰੇ ਦੇਸ਼ ਵਿੱਚ ਸਭ ਤੋਂ ਗਰਮ ਹੈ। ਇਸ ਤੋਂ ਬਾਅਦ ਰਾਜਸਥਾਨ ਅਤੇ ਦਿੱਲੀ ਹਨ।


ਸੋਮਵਾਰ ਨੂੰ ਹਰਿਆਣਾ 'ਚ ਗਰਮੀ ਨੇ 26 ਸਾਲਾਂ ਦਾ ਰਿਕਾਰਡ ਤੋੜ ਦਿੱਤਾ। ਇਸ ਤੋਂ ਪਹਿਲਾਂ 26 ਮਈ 1998 ਨੂੰ ਹਿਸਾਰ ਦਾ ਵੱਧ ਤੋਂ ਵੱਧ ਤਾਪਮਾਨ 48.8 ਡਿਗਰੀ ਦਰਜ ਕੀਤਾ ਗਿਆ ਸੀ। ਇਸ ਸਮੇਂ ਪੂਰੇ ਸੂਬੇ ਵਿੱਚ ਦਿਨ ਦਾ ਤਾਪਮਾਨ ਆਮ ਨਾਲੋਂ 5.1 ਡਿਗਰੀ ਵੱਧ ਹੈ। ਮੌਸਮ ਵਿਗਿਆਨੀਆਂ ਦਾ ਕਹਿਣਾ ਹੈ ਕਿ ਅਗਲੇ 4 ਦਿਨਾਂ ਤੱਕ ਦਿਨ ਦੇ ਨਾਲ-ਨਾਲ ਰਾਤ ਦਾ ਤਾਪਮਾਨ ਵੀ ਵਧ ਸਕਦਾ ਹੈ। 30 ਮਈ ਤੋਂ ਬਾਅਦ ਹੀ ਤਾਪਮਾਨ ਵਿੱਚ ਗਿਰਾਵਟ ਆਉਣ ਦੀ ਸੰਭਾਵਨਾ ਹੈ।


ਇਸ ਦੌਰਾਨ ਰਿਕਾਰਡ ਗਰਮੀ ਦੇ ਮੱਦੇਨਜ਼ਰ ਹਰਿਆਣਾ ਸਰਕਾਰ ਨੇ ਗਰਮੀ ਤੋਂ ਬਚਣ ਲਈ ਐਡਵਾਈਜ਼ਰੀ ਜਾਰੀ ਕੀਤੀ ਹੈ। ਇਸ ਵਿਚ ਕਿਹਾ ਗਿਆ ਹੈ ਕਿ ਗਰਮੀ ਦੀ ਲਹਿਰ ਤੋਂ ਬਚਾਅ ਲਈ ਜ਼ਰੂਰੀ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ।


ਹਰਿਆਣਾ ਵਿੱਚ ਇਸ ਸਾਲ ਮਈ ਮਹੀਨੇ ਵਿੱਚ ਆਮ ਨਾਲੋਂ 71 ਫੀਸਦੀ ਘੱਟ ਮੀਂਹ ਪਿਆ ਹੈ। ਅਗਲੇ 4-5 ਦਿਨਾਂ ਦੌਰਾਨ ਮੀਂਹ ਦੀ ਕੋਈ ਸੰਭਾਵਨਾ ਨਹੀਂ ਹੈ।
ਦੂਜੇ ਪਾਸੇ ਸਿੱਖਿਆ ਵਿਭਾਗ ਨੇ ਸੂਬੇ ਦੇ ਸਾਰੇ ਸਕੂਲਾਂ ਵਿੱਚ 30 ਜੂਨ ਤੱਕ ਛੁੱਟੀਆਂ ਦਾ ਐਲਾਨ ਕਰ ਦਿੱਤਾ ਹੈ।


ਚੰਡੀਗੜ੍ਹ ਵਿੱਚ 44.5 ਡਿਗਰੀ ਤੱਕ ਪਹੁੰਚਿਆ ਪਾਰਾ
ਚੰਡੀਗੜ੍ਹ ਵਿੱਚ ਵੱਧ ਤੋਂ ਵੱਧ ਤਾਪਮਾਨ 44.5 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਹੈ। ਮਈ ਮਹੀਨੇ ਦੇ ਇਤਿਹਾਸ ਵਿੱਚ ਇਹ ਸਭ ਤੋਂ ਵੱਧ ਤਾਪਮਾਨ ਹੈ। ਅਗਲੇ 2 ਦਿਨਾਂ 'ਚ ਇਹ ਤਾਪਮਾਨ 46 ਡਿਗਰੀ ਤੱਕ ਵਧ ਸਕਦਾ ਹੈ। ਅਜਿਹੇ 'ਚ ਮੌਸਮ ਵਿਭਾਗ ਨੇ ਅਗਲੇ 2 ਦਿਨਾਂ ਤੱਕ ਹੀਟ ਵੇਵ ਦਾ ਰੈੱਡ ਅਲਰਟ ਅਤੇ ਉਸ ਤੋਂ ਬਾਅਦ ਆਰੇਂਜ ਅਲਰਟ ਜਾਰੀ ਕੀਤਾ ਹੈ।


ਇਹ ਵੀ ਪੜ੍ਹੋ: Delhi hospital fire: 6 ਸਾਲ ਬਾਅਦ ਘਰ 'ਚ ਗੂੰਜੀਆਂ ਸੀ ਕਿਲਕਾਰੀਆਂ, ਇੱਕੋ ਝਟਕੇ 'ਚ ਸਭ ਖਤਮ! ਬੇਬੀ ਕੇਅਰ ਸੈਂਟਰ ਦੀ ਅੱਗ ਨੇ ਕਈ ਘਰਾਂ ਦੀਆਂ ਬੁਝਾਏ ਚਿਰਾਗ


ਹਿਮਾਚਲ ਵਿੱਚ ਊਨਾ ਸਭ ਤੋਂ ਜ਼ਿਆਦਾ ਗਰਮ


ਹਿਮਾਚਲ ਦੇ ਊਨਾ, ਹਮੀਰਪੁਰ, ਬਿਲਾਸਪੁਰ, ਧੌਲਾ ਕੁਆਂ ਦੇ ਨਾਲ ਸ਼ਿਮਲਾ ਵਿੱਚ ਐਤਵਾਰ ਇਸ ਸੀਜ਼ਨ ਦਾ ਸਭ ਤੋਂ ਗਰਮ ਦਿਨ ਰਿਹਾ। ਊਨਾ ਦਾ ਤਾਪਮਾਨ 44.4 ਡਿਗਰੀ ਸੈਲਸੀਅਸ ਦੇ ਸਭ ਤੋਂ ਉੱਚੇ ਪੱਧਰ 'ਤੇ ਪਹੁੰਚ ਗਿਆ ਹੈ, ਜੋ ਪਿਛਲੇ 50 ਸਾਲਾਂ 'ਚ ਹੁਣ ਤੱਕ ਦਰਜ ਕੀਤੇ ਗਏ ਤਾਪਮਾਨ ਤੋਂ ਸਿਰਫ 0.8 ਡਿਗਰੀ ਘੱਟ ਹੈ। ਇਸ ਤੋਂ ਪਹਿਲਾਂ 23 ਮਈ 2013 ਨੂੰ ਊਨਾ ਦਾ ਰਿਕਾਰਡ ਤਾਪਮਾਨ 45.2 ਡਿਗਰੀ ਸੈਲਸੀਅਸ ਸੀ। ਸ਼ਿਮਲਾ ਵਿੱਚ ਵੀ ਤਾਪਮਾਨ 30.6 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਹੈ, ਜੋ ਕਿ ਆਮ ਨਾਲੋਂ 4.8 ਡਿਗਰੀ ਵੱਧ ਹੈ। ਹਮੀਰਪੁਰ ਦਾ ਤਾਪਮਾਨ ਵੀ ਆਮ ਨਾਲੋਂ 6.2 ਡਿਗਰੀ ਵੱਧ ਕੇ 42.1 ਡਿਗਰੀ ਤੱਕ ਪਹੁੰਚ ਗਿਆ। ਮੰਡੀ ਅਤੇ ਬਿਲਾਸਪੁਰ ਦਾ ਤਾਪਮਾਨ ਵੀ ਆਮ ਨਾਲੋਂ 6 ਡਿਗਰੀ, ਨਾਹਨ ਅਤੇ ਭੁੰਤਰ ਦਾ ਤਾਪਮਾਨ ਆਮ ਨਾਲੋਂ 5 ਡਿਗਰੀ ਵੱਧ ਹੋ ਗਿਆ ਹੈ


ਇਹ ਵੀ ਪੜ੍ਹੋ: Lok Sabha Election: 4 ਜੂਨ ਤੋਂ ਬਾਅਦ ਈਡੀ ਤੋਂ ਬਚਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਚੀ ਰੱਬ ਵਾਲੀ ਕਹਾਣੀ: ਰਾਹੁਲ ਗਾਂਧੀ