Indigo Flight Landing Incident: ਚੰਡੀਗੜ੍ਹ ਤੋਂ ਅਹਿਮਦਾਬਾਦ ਆ ਰਹੀ ਫਲਾਈਟ ਨੰਬਰ Indigo 6E 6056 ਦੇ ਯਾਤਰੀ ਉਸ ਵੇਲੇ ਡਰ ਗਏ ਜਦੋਂ ਉਨ੍ਹਾਂ ਦੇ ਜਹਾਜ਼ ਨੇ ਰਨਵੇ ਨੂੰ ਟੱਚ ਕਰਦਿਆਂ ਹੀ ਮੁੜ ਉਡਾਣ ਭਰ ਲਈ। ਲੈਂਡਿੰਗ ਲਈ ਤਿਆਰ ਹੋ ਰਹੇ ਯਾਤਰੀ ਇਸ ਘਟਨਾ ਨਾਲ ਅਚਾਨਕ ਘਬਰਾ ਗਏ। ਉਨ੍ਹਾਂ ਨੂੰ ਕੁਝ ਸਮਝ ਨਹੀਂ ਆਇਆ, ਕਿ ਇਹ ਹੋ ਕੀ ਗਿਆ ਹੈ ਅਤੇ ਜਦੋਂ ਤੱਕ ਜਹਾਜ਼ ਦੁਬਾਰਾ ਲੈਂਡ ਨਹੀ ਹੋਇਆ ਉਹ ਕਾਫੀ ਪਰੇਸ਼ਾਨ ਰਹੇ।


ਯਾਤਰੀਆਂ ਨੇ ਕੀਤੀ DGCA ਨੂੰ ਸ਼ਿਕਾਇਤ


ਡਾਕਟਰ ਨੀਲ ਠੱਕਰ ਨੇ ਡੀਜੀਸੀਏ ਅਤੇ ਹਵਾਬਾਜ਼ੀ ਮੰਤਰੀ ਜੋਤੀਰਾਦਿੱਤਿਆ ਸਿੰਧੀਆ ਨੂੰ ਈ-ਮੇਲ ਲਿਖ ਕੇ ਇਸ ਮਾਮਲੇ ਦੀ ਸ਼ਿਕਾਇਤ ਕੀਤੀ ਹੈ। ਡਾ. ਠੱਕਰ ਨੇ ਅੱਗੇ ਦੱਸਿਆ, ਜਹਾਜ਼ ਨੇ ਹਵਾ ਵਿਚ ਦੁਬਾਰਾ ਉਡਾਣ ਭਰਨ ਤੋਂ 20 ਮਿੰਟ ਬਾਅਦ ਦੁਬਾਰਾ ਲੈਂਡ ਕੀਤਾ।


ਇਹ ਵੀ ਪੜ੍ਹੋ: ਕਿਸਾਨੀ ਅੰਦੋਲਨ ਦੌਰਾਨ ਹਿੱਸਾ ਲੈਣ ਵਾਲੇ ਪ੍ਰਵਾਸੀ ਪੰਜਾਬੀਆਂ ਨੂੰ ਭਾਰਤ ਸਰਕਾਰ ਤੰਗ ਨਾ ਕਰੇ: ਕੁਲਦੀਪ ਸਿੰਘ ਧਾਲੀਵਾਲ


ਏਅਰਪੋਰਟ ਦੇ ਅਧਿਕਾਰੀਆਂ ਨੇ ਕੀ ਕਿਹਾ?


TOI ਵਿੱਚ ਪ੍ਰਕਾਸ਼ਿਤ ਰਿਪੋਰਟ ਦੇ ਅਨੁਸਾਰ, ਹਵਾਈ ਅੱਡੇ ਦੇ ਅਧਿਕਾਰੀਆਂ ਦੇ ਅਨੁਸਾਰ, ਕੁਝ ਤਕਨੀਕੀ ਕਾਰਨਾਂ ਕਰਕੇ, ATC ਅਤੇ ਪਾਇਲਟਾਂ ਨੇ ਜਹਾਜ਼ ਦੇ ਜ਼ਮੀਨ ਨੂੰ ਟੱਚ ਕਰਦਿਆਂ ਹੀ ਸੁਰੱਖਿਅਤ ਲੈਂਡਿੰਗ ਲਈ ਜਹਾਜ਼ ਨੂੰ ਦੁਬਾਰਾ ਉਤਾਰਨ ਦਾ ਫੈਸਲਾ ਕੀਤਾ। ਇਸ ਲਈ ਰਨਵੇਅ ਨੂੰ ਟੱਚ ਕਰਦਿਆਂ ਹੀ ਜਹਾਜ਼ ਨੂੰ ਦੁਬਾਰਾ ਉਡਾਣ ਭਰਨੀ ਪਈ।


ਜਹਾਜ਼ 'ਚ ਸਵਾਰ ਯਾਤਰੀ ਨੇ ਦੱਸਿਆ, ਲੈਂਡਿੰਗ ਤੋਂ ਬਾਅਦ ਪਾਇਲਟ ਨੂੰ ਘਟਨਾ ਬਾਰੇ ਪੁੱਛਣ 'ਤੇ ਠੱਕਰ ਨੇ ਦੱਸਿਆ, ਪਾਇਲਟ ਜਗਦੀਪ ਸਿੰਘ ਨੇ ਜਵਾਬ ਦਿੱਤਾ ਕਿ ਇਹ ਰੁਟੀਨ ਪ੍ਰੋਬਲਮ ਸੀ। ਕੁਝ ਤਕਨੀਕੀ ਕਾਰਨਾਂ ਕਰਕੇ ਸਾਨੂੰ ਏ.ਟੀ.ਸੀ. ਵੱਲੋਂ ਜਹਾਜ਼ ਨੂੰ ਲੈਂਡ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਗਈ, ਜਿਸ ਕਾਰਨ ਸਾਨੂੰ ਜਹਾਜ਼ ਨੂੰ ਦੁਬਾਰਾ ਏਅਰਬਾਰਨ ਕਰਨਾ ਪਿਆ।


ਇਹ ਵੀ ਪੜ੍ਹੋ: PSEB 12th Result 2023: 12ਵੀਂ ਦੇ ਨਤੀਜਿਆਂ 'ਚ ਛਾਈਆਂ ਕੁੜੀਆਂ, ਪਹਿਲੇ ਤੀਜੇ ਸਥਾਨ ਮੱਲੇ, ਮਾਨਸਾ ਦੀ ਸੁਜਾਨ ਕੌਰ 100 ਫ਼ੀਸਦੀ ਅੰਕ ਲੈ ਕੇ ਅੱਵਲ