Parliament Building Inauguration : ਜਿੱਥੇ ਵਿਰੋਧੀ ਧਿਰ ਨਵੇਂ ਸੰਸਦ ਭਵਨ ਦੇ ਉਦਘਾਟਨ ਦੇ ਬਾਈਕਾਟ ਨੂੰ ਲੈ ਕੇ ਇਕਜੁੱਟ ਹੁੰਦੀ ਨਜ਼ਰ ਆ ਰਹੀ ਹੈ, ਉੱਥੇ ਹੀ ਗ੍ਰਹਿ ਮੰਤਰੀ ਅਮਿਤ ਸ਼ਾਹ (Amit Shah) ਨੇ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਨਵਾਂ ਸੰਸਦ ਭਵਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Narendra Modi) ਦੀ ਦੂਰਅੰਦੇਸ਼ੀ ਦਾ ਸਬੂਤ ਹੈ।
ਅਮਿਤ ਸ਼ਾਹ ਨੇ ਕਿਹਾ, ਪ੍ਰਧਾਨ ਮੰਤਰੀ ਮੋਦੀ 28 ਮਈ ਨੂੰ ਸੰਸਦ ਦੀ ਨਵੀਂ ਬਣੀ ਇਮਾਰਤ ਰਾਸ਼ਟਰ ਨੂੰ ਸਮਰਪਿਤ ਕਰਨਗੇ। ਇਸ ਨਵੇਂ ਢਾਂਚੇ ਨੂੰ ਰਿਕਾਰਡ ਸਮੇਂ ਵਿੱਚ ਬਣਾਉਣ ਵਿੱਚ ਲਗਭਗ 60,000 ਮਜ਼ਦੂਰਾਂ ਨੇ ਯੋਗਦਾਨ ਪਾਇਆ ਹੈ। ਇਸ ਮੌਕੇ ਪ੍ਰਧਾਨ ਮੰਤਰੀ ਸਾਰੇ ਮਜ਼ਦੂਰਾਂ ਦਾ ਸਨਮਾਨ ਵੀ ਕਰਨਗੇ।
ਇਤਿਹਾਸਕ ਪਰੰਪਰਾ ਮੁੜ ਸੁਰਜੀਤ ਹੋਵੇਗੀ - ਅਮਿਤ ਸ਼ਾਹ
ਗ੍ਰਹਿ ਮੰਤਰੀ ਨੇ ਕਿਹਾ, ਉਦਘਾਟਨ ਸਮਾਰੋਹ ਵਿੱਚ ਇੱਕ ਇਤਿਹਾਸਕ ਪਰੰਪਰਾ ਨੂੰ ਮੁੜ ਸੁਰਜੀਤ ਹੋਵੇਗੀ , ਜਿਸ ਦੇ ਪਿੱਛੇ ਯੁੱਗਾਂ ਤੋਂ ਜੁੜੀ ਪਰੰਪਰਾ ਹੈ। ਇਸਨੂੰ ਤਮਿਲ ਵਿੱਚ ਸੇਂਗੋਲ ਕਿਹਾ ਜਾਂਦਾ ਹੈ ,ਜਿਸਦਾ ਸਿੱਧਾ ਮਤਲਬ ਸੰਪਦਾ ਤੋਂ ਸੰਪੰਨ ਹੁੰਦਾ ਹੈ। ਅਮਿਤ ਸ਼ਾਹ ਨੇ ਕਿਹਾ, 14 ਅਗਸਤ 1947 ਨੂੰ ਇੱਕ ਅਨੋਖੀ ਘਟਨਾ ਵਾਪਰੀ ਸੀ। ਇਸ ਦੇ 75 ਸਾਲ ਬਾਅਦ ਅੱਜ ਦੇਸ਼ ਦੇ ਜ਼ਿਆਦਾਤਰ ਨਾਗਰਿਕਾਂ ਨੂੰ ਇਸ ਗੱਲ ਦੀ ਜਾਣਕਾਰੀ ਨਹੀਂ ਹੈ। ਸੇਂਗੋਲ ਨੇ ਸਾਡੇ ਇਤਿਹਾਸ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਇਹ ਸੇਂਗੋਲ ਸੱਤਾ ਦੇ ਤਬਾਦਲੇ ਦਾ ਪ੍ਰਤੀਕ ਬਣਿਆ ਸੀ। ਜਦੋਂ ਪੀਐਮ ਮੋਦੀ ਨੂੰ ਇਸ ਦੀ ਜਾਣਕਾਰੀ ਮਿਲੀ ਤਾਂ ਪੂਰੀ ਜਾਂਚ ਕਰਵਾਈ ਗਈ। ਫਿਰ ਫੈਸਲਾ ਹੋਇਆ ਕਿ ਇਸ ਨੂੰ ਦੇਸ਼ ਦੇ ਸਾਹਮਣੇ ਰੱਖਿਆ ਜਾਵੇ। ਇਸ ਦੇ ਲਈ ਨਵੇਂ ਸੰਸਦ ਭਵਨ ਦੇ ਉਦਘਾਟਨ ਦਾ ਦਿਨ ਚੁਣਿਆ ਗਿਆ।
ਰਾਜਨੀਤੀ ਚੱਲਦੀ ਰਹਿੰਦੀ ਹੈ, ਅਸੀਂ ਸਾਰਿਆਂ ਨੂੰ ਬੁਲਾਇਆ ਹੈ-ਅਮਿਤ ਸ਼ਾਹ
ਇਸ ਦੌਰਾਨ ABP ਨਿਊਜ਼ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਸਵਾਲ ਕਰਦੇ ਹੋਏ ਕਿਹਾ ਕਿ ਵਿਰੋਧੀ ਧਿਰ ਪੀਐਮ ਦੇ ਉਦਘਾਟਨ ਦਾ ਬਾਈਕਾਟ ਕਰ ਰਹੀ ਹੈ। ਜਦੋਂ ਤੁਸੀਂ ਇਸਨੂੰ ਵੈਦਿਤ ਤਰੀਕੇ ਨਾਲ ਸਥਾਪਿਤ ਕਰਦੇ ਹੋ ਤਾਂ ਕੀ ਹੋਵੇਗਾ? ਇਸ ਦੇ ਜਵਾਬ 'ਚ ਅਮਿਤ ਸ਼ਾਹ ਨੇ ਕਿਹਾ, ਰਾਜਨੀਤੀ ਨੂੰ ਇਸ ਨਾਲ ਨਾ ਜੋੜੋ। ਪੁਰਾਣੀ ਪਰੰਪਰਾਵਾਂ ਨਾਲ ਨਵੇਂ ਭਾਰਤ ਨੂੰ ਜੋੜਨ ਦੀ ਵੱਡੀ ਭਾਵਨਾਤਮਕ ਪ੍ਰਕਿਰਿਆ ਹੈ। ਇਸ ਨੂੰ ਸਿਰਫ਼ ਇਸ ਸੀਮਤ ਅਰਥ ਵਿਚ ਹੀ ਦੇਖਿਆ ਜਾਣਾ ਚਾਹੀਦਾ ਹੈ। ਰਾਜਨੀਤੀ ਆਪਣੀ ਜਗ੍ਹਾ ਚਲਦੀ ਹੈ। ਹਰ ਕੋਈ ਆਪਣੀ ਸੋਚਣ ਦੀ ਸਮਰੱਥਾ ਅਨੁਸਾਰ ਪ੍ਰਤੀਕਿਰਿਆ ਕਰਦਾ ਹੈ ਅਤੇ ਕੰਮ ਕਰਦਾ ਹੈ। ਉਨ੍ਹਾਂ ਕਿਹਾ, ਅਸੀਂ ਸਾਰਿਆਂ ਨੂੰ ਬੁਲਾਇਆ ਹੈ।