ਨਵੀਂ ਦਿੱਲੀ: ਭਾਰਤ ਅਤੇ ਚੀਨ ਦਰਮਿਆਨ ਐਲਏਸੀ 'ਤੇ ਜਾਰੀ ਤਨਾਅ ਨੂੰ ਲੈ ਕੇ ਦੌਲਤ ਬੇਗ ਓਲਡੀ 'ਚ ਮੇਜਰ ਜਨਰਲ ਪੱਧਰ ਦੀ ਗੱਲਬਾਤ ਸ਼ੁਰੂ ਹੋ ਗਈ ਹੈ। ਭਾਰਤੀ ਅਤੇ ਚੀਨੀ ਸੈਨਿਕਾਂ 'ਚ ਮੇਜਰ ਪੱਧਰੀ ਗੱਲਬਾਤ ਦੇਪਸਾਂਗ ਦੇ ਮੈਦਾਨਾਂ ਚੋਂ ਸੈਨਿਕਾਂ ਅਤੇ ਮੈਟੇਰਿਅਲ ਨੂੰ ਹਟਾਉਣ ਨੂੰ ਲੈ ਕੇ ਹੋ ਰਹੀ ਹੈ। 3 ਮਾਉਂਟੇਨ ਡਿਵੀਜ਼ਨ ਅਫਸਰ ਕਮਾਂਡਿੰਗ ਮੇਜਰ ਜਨਰਲ ਅਭਿਜੀਤ ਬਾਪਤ ਭਾਰਤੀ ਪੱਖ ਤੋਂ ਗੱਲਬਾਤ ਦੀ ਅਗਵਾਈ ਕਰ ਰਹੇ ਹਨ।


ਦੱਸ ਦਈਏ ਕਿ ਦੇਪਸਾਂਗ ਦੇ ਬਿਲਕੁਲ ਉਲਟ ਤਕਰੀਬਨ 15,000 ਚੀਨੀ ਸੈਨਿਕਾਂ ਦਾ ਵੱਡਾ ਇਕੱਠ ਹੈ। ਬੈਠਕ ਵਿਚ 900 ਵਰਗ ਕਿਲੋਮੀਟਰ ਦੇ ਮੈਦਾਨੀ ਇਲਾਕਿਆਂ ਤੋਂ 16,000 ਫੁੱਟ ਦੀ ਉਚਾਈ 'ਤੇ ਫ਼ੌਜਾਂ ਦੇ ਵਾਪਸ ਲੈਣ ਅਤੇ ਉੱਥੋਂ ਹਟਾਉਣ ਦੀ ਪ੍ਰਣਾਲੀ 'ਤੇ ਕੰਮ ਕਰਨ ਬਾਰੇ ਵਿਚਾਰ ਵਟਾਂਦਰਾ ਕੀਤਾ ਜਾਵੇਗਾ।

ਕੇਰਲ ਵਿਮਾਨ ਹਾਦਸੇ ਦੇ ਇੱਕ ਮ੍ਰਿਤਕ ਕੋਰੋਨਾ ਪੌਜ਼ੇਟਿਵ, ਰੈਸਕਿਊ ਟੀਮ ਦਾ ਹੋਏਗਾ ਕੋਰੋਨਾ ਟੈਸਟ

ਭਾਰਤੀ ਫੌਜ ਦੀ ਦੇਪਸਾਂਗ ਦੇ ਮੈਦਾਨਾਂ 'ਚ ਚੰਗੀ ਪੈਠ ਹੈ, ਜਦੋਂ ਕਿ ਪੀਪਲਜ਼ ਲਿਬਰੇਸ਼ਨ ਆਰਮੀ ਆਪਣੇ ਪੂਰਬੀ ਸਿਰੇ 'ਤੇ ਹੈ। ਚੀਨੀ ਫੌਜਾਂ ਦੌਲਤ ਬੇਗ ਓਲਡੀ ਦੇ ਰਣਨੀਤਕ ਹਵਾਈ ਖੇਤਰ ਤੋਂ 25 ਕਿਲੋਮੀਟਰ ਦੀ ਦੂਰੀ 'ਤੇ 'ਬੋਟਲਨੇਕ' ਨਾਂ ਦੇ ਇੱਕ ਖੇਤਰ 'ਤੇ ਧਿਆਨ ਕੇਂਦ੍ਰਤ ਕਰ ਰਹੈ ਹਨ।

ਇਸ ਦੇ ਨਾਲ ਹੀ 6 ਜੂਨ ਤੋਂ ਹੁਣ ਤੱਕ ਭਾਰਤ ਅਤੇ ਚੀਨ ਦੀਆਂ ਫੌਜਾਂ ਵਿਚਾਲੇ ਪੰਜ ਮੀਟਿੰਗਾਂ ਹੋ ਚੁੱਕੀਆਂ ਹਨ, ਇਹ ਛੇਵੀਂ ਬੈਠਕ ਹੈ।

ਜਲਦੀ ਹੀ ਸ਼ੁਰੂ ਹੋਣ ਵਾਲਾ ਹੈ ਤਿਉਹਾਰਾਂ ਦਾ ਸੀਜ਼ਨ, ਭਰ ਗਈਆਂ ਰੇਲ ਗੱਡੀਆਂ ਦਾ ਇਹ ਹੈ ਆਪਸ਼ਨ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904