ਨਵੀਂ ਦਿੱਲੀ: ਤਿਓਹਾਰਾਂ ਦਾ ਸੀਜ਼ਨ ਹੋਣ ਕਰਕੇ ਇਨ੍ਹਾਂ ਦਿਨੀਂ ਘਰਾਂ ਨੂੰ ਜਾਣ ਵਾਲਿਆਂ ਦੀ ਭੀੜ ਜ਼ਿਆਦਾ ਹੁੰਦੀ ਹੈ। ਇਸ ਵਾਰ ਵੀ ਟ੍ਰੈਨਾਂ 'ਚ ਸਭਰ ਕਰਨ ਵਾਲਿਆਂ ਨੂੰ ਕੁਝ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਹੁਣ ਤੋਂ ਹੀ ਟ੍ਰੈਨਾਂ ਦੀਆਂ ਸਾਰੀਆਂ ਸੀਟਾਂ ਫੁੱਲ ਹੋ ਚੁੱਕੀਆਂ ਹਨ। ਇਸ ਦੇ ਨਾਲ ਹੀ ਕੋਰੋਨਾਵਾਇਰਸ ਦੇ ਵੱਧ ਰਹੇ ਸੰਕਰਮਣ ਨੇ ਵੀ ਲੋਕਾਂ ਦੀ ਪ੍ਰੇਸ਼ਾਨੀ ਨੂੰ ਹੋਰ ਵਧਾ ਦਿੱਤਾ ਹੈ।

ਗੱਲ ਕਰੀਏ ਤਿਓਹਾਰਾਂ ਦੀ ਤਾਂ ਇਸ ਵਾਰ 25 ਅਕਤੂਬਰ ਦੁਸਹਿਰਾ, 14 ਨਵੰਬਰ ਦੀਵਾਲੀ ਅਤੇ 20 ਨੂੰ ਛੱਠ ਪੂਜਾ ਹੈ। ਪਰ ਹੁਣ ਤੋਂ ਹੀ ਰੇਲਾਂ 'ਚ ਨੋ ਰੂਮ ਦੀ ਸਥਿਤੀ ਬਣੀ ਹੋਈ ਹੈ। ਦਿੱਲੀ ਤੋਂ ਆਉਣ ਵਾਲਿਆਂ ਰੇਲਾਂ '15 ਤੋ 18 ਨਵੰਬਰ ਤਕ ਨੋ ਰੂਮ ਹੈ।

ਕੇਰਲ ਜਹਾਜ਼ ਹਾਦਸਾ: ਮਰਨ ਵਾਲਿਆਂ ਦੀ ਗਿਣਤੀ ਵਧੀ, ਬਚਾਅ ਕਾਰਜ ਮੁਕੰਮਲ

ਕੋਰੋਨਾਵਾਇਰਸ ਦੇ ਵਧ ਰਹੇ ਕੇਸਾਂ ਕਰਕੇ ਰੇਲਾਂ 12 ਅਗਸਤ ਤਕ ਰੱਦ ਹਨ ਅਤੇ ਇਹ ਕਦੋਂ ਤਕ ਸ਼ੁਰੂ ਹੋਣਗੀਆਂ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ। ਜਦਕਿ ਸਰਕਾਰ ਵਲੋਂ ਅਨਲੌਕ 'ਚ ਰੇਲ ਅਤੇ ਹਵਾਈ ਸੇਵਾਵਾਂ ਦੀ ਸਪੀਡ ਵਧਾਉਣ ਦੀ ਗੱਲ ਕੀਤੀ ਜਾ ਚੁੱਕੀ ਹੈ।

ਵੈਟਿੰਗ ਟਿਕਟ ਵੀ ਕੰਫਰਮ ਹੋਣ ਦੀ ਨਹੀਂ ਉਮੀਦ:

ਵੈਸ਼ਾਲੀ ਸੁਪਰਫਾਸਟ, ਆਮਪਾਲੀ ਐਕਸਪ੍ਰੈਸ, ਸ਼ਹੀਦ ਐਕਸਪ੍ਰੈਸ, ਭਾਗਲਪੁਰ ਗਰੀਬਬਰਾਥ, ਬਿਹਾਰ ਸੰਪੂਰਨ ਕ੍ਰਾਂਤੀ ਐਕਸਪ੍ਰੈਸ, ਮਗਧ ਐਕਸਪ੍ਰੈਸ, ਸੀਮਾਂਚਲ ਐਕਸਪ੍ਰੈਸ, ਵਿਕਰਮਸ਼ਿਲਾ ਐਕਸਪ੍ਰੈਸ, ਮਹਾਨੰਦ ਐਕਸਪ੍ਰੈਸ, ਸ਼ਰਮਜੀਵੀ ਐਕਸਪ੍ਰੈਸ, ਫਰੱਕਾ ਐਕਸਪ੍ਰੈਸ, ਜੈਨਗਰ ਗਰੀਬਰਾਥ ਵਰਗੀਆਂ ਰੇਲਗੱਡੀਆਂ 'ਚ ਵੀ ਕੋਈ ਥਾਂ ਨਹੀਂ ਹੈ। ਇਨ੍ਹਾਂ ਰੇਲਾਂ 'ਚ ਵੀ ਲੰਬੀ ਵੈਟਿੰਗ ਲਿਸਟ ਹੈ ਅਤੇ ਕੰਫਰਮ ਹੋਣ ਦੀ ਉਮੀਦ ਘੱਟ ਹੈ।

ਅੰਮ੍ਰਿਤਸਰ ਦੇ ਚਾਟੀਵਿੰਢ 'ਚ ਪਟਾਖਾ ਫੈਕਟਰੀ 'ਚ ਬਲਾਸਟ, ਦੇਖੋ ਤਸਵੀਰਾਂ

ਹੁਣ ਤੁਹਾਨੂੰ ਦੱਸਦੇ ਹਾਂ ਕੀ ਹੈ ਆਪਸ਼ਨ:

ਤਿਉਹਾਰਾਂ ਦੌਰਾਨ ਘਰ ਜਾਣ ਲਈ ਬ੍ਰੈਕ ਜਰਨੀ, ਬੱਸ ਜਾਂ ਫਲਾਈਟ ਸੇਵਾ ਵਧੀਆ ਆਪਸ਼ਨ ਹੋ ਸਕਦੀ ਹੈ। ਬ੍ਰੈਕ ਜਰਨੀ ਵਿਚ ਰੇਲ ਗੱਡੀਆਂ ਵਿਚ ਸੀਟ ਮਿਲਣ ਦੀ ਉਮੀਦ ਹੈ। ਇਸ ਦੇ ਨਾਲ ਹੀ ਬੱਸ ਦਾ ਵਿਕਲਪ ਵੀ ਚੁਣਿਆ ਜਾ ਸਕਦਾ ਹੈ, ਜਿਸ ਦੀ ਬੁਕਿੰਗ 2-3 ਮਹੀਨੇ ਪਹਿਲਾਂ ਸ਼ੁਰੂ ਹੋ ਜਾਂਦੀ ਹੈ। ਫਲਾਈਟਾਂ ਵਿਚ ਟਿਕਟਾਂ ਆਸਾਨੀ ਨਾਲ ਬੁੱਕ ਕੀਤੀਆਂ ਜਾ ਸਕਦੀਆਂ ਹਨ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904