ਤਿੰਨ ਮੰਜ਼ਲਾ ਹੋਟਲ ਹੋਇਆ ਢੇਰ, 10 ਮੌਤਾਂ
ਏਬੀਪੀ ਸਾਂਝਾ | 01 Apr 2018 12:46 PM (IST)
ਇੰਦੌਰ: ਮੱਧ ਪ੍ਰਦੇਸ਼ ਵਿੱਚ ਇੰਦੌਰ ਦੇ ਸਰਵਟੇ ਬਸ ਸਟੈਂਡ ਇਲਾਕੇ ਵਿੱਚ ਕੱਲ੍ਹ ਤਿੰਨ ਮੰਜ਼ਲਾ ਹੋਟਲ ਅਚਾਨਕ ਢਹਿ ਗਿਆ। ਇਸ ਹਾਦਸੇ ਵਿਚ ਘੱਟ ਤੋਂ ਘੱਟ 10 ਵਿਅਕਤੀਆਂ ਦੀ ਮੌਤ ਹੋ ਗਈ, ਜਦਕਿ ਕਈ ਹੋਰ ਜ਼ਖਮੀ ਹਨ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਸੰਘਣੀ ਆਬਾਦੀ ਵਾਲੇ ਸਰਵਟੇ ਬੱਸ ਸਟੈਂਡ ਇਲਾਕੇ ਵਿੱਚ ਐਮਐਸ ਹੋਟਲ ਦੀ ਇਮਾਰਤ ਢਹਿ ਗਈ। ਇਸ ਬਿਲਡਿੰਗ ਵਿੱਚ ਲੌਂਜ ਵੀ ਚਲਾਇਆ ਜਾਂਦਾ ਸੀ। https://twitter.com/ANI/status/980202574006706177 ਹਾਦਸੇ ਵਾਲੇ ਸਥਾਨ 'ਤੇ ਪਹੁੰਚੇ ਸੀਨੀਅਰ ਬੀਜੇਪੀ ਆਗੂ ਕੈਲਾਸ਼ ਵਿਜੇਵਰਗੀ ਨੇ ਕਿਹਾ ਕਿ ਇਹ ਸਾਰਾ ਮਾਮਲਾ ਜਾਂਚ ਦੇ ਅਧੀਨ ਹੈ। ਭਵਿੱਖ 'ਚ ਇਸ ਤਰ੍ਹਾਂ ਦੇ ਹਾਦਸੇ ਨਾ ਹੋਣ, ਇਸ ਲਈ ਪ੍ਰਸ਼ਾਸਨ ਨੂੰ ਚੌਕਸ ਰਹਿਣ ਲਈ ਕਿਹਾ ਗਿਆ ਹੈ। ਇਸ ਤਰ੍ਹਾਂ ਦੀ ਘਟਨਾ ਤੋਂ ਸਬਕ ਲੈਣਾ ਚਾਹੀਦਾ ਹੈ। https://twitter.com/KailashOnline/status/980187163370307584 ਸਰਕਾਰੀ ਹਸਪਤਾਲ ਮਹਾਰਾਜਾ ਯਸ਼ਵੰਤਰਾਓ ਦੇ ਮੁਖੀ ਵੀਐਸ ਪੌਲ ਨੇ ਦੱਸਿਆ ਹਾਦਸੇ 'ਚ ਮਲਬੇ ਥੱਲੇ ਦੱਬਣ ਨਾਲ 10 ਲੋਕਾਂ ਦੀ ਮੌਤ ਹੋ ਗਈ ਹੈ। ਮੌਕੇ 'ਤੇ ਲੋਕਾਂ ਦੀ ਭੀੜ ਕਾਰਨ ਰਾਹਤ ਤੇ ਬਚਾਓ ਕਾਰਜਾਂ ਵਿੱਚ ਅਧਿਕਾਰੀਆਂ ਨੂੰ ਥੋੜ੍ਹੀ ਰੁਕਾਵਟ ਆਈ।