ਭਾਰਤ ਤੇ ਰੂਸ ਦੇ ਸਬੰਧ ਗੂੜ੍ਹੇ ਕਰਨ ਲਈ ਰੱਖਿਆ ਮੰਤਰੀ ਜਾਣਗੇ ਮਾਸਕੋ
ਏਬੀਪੀ ਸਾਂਝਾ | 31 Mar 2018 05:01 PM (IST)
ਭਾਰਤ ਦੀ ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਅਗਲੇ ਹਫ਼ਤੇ ਅੰਤਰਾਸ਼ਟਰੀ ਸੁਰੱਖਿਆ ਦੀ ਸੱਤਵੇਂ ਮਾਸਕੋ ਕਾਨਫਰੰਸ ਵਿੱਚ ਹਿੱਸਾ ਲੈਣ ਲਈ ਰੂਸ ਜਾਣਗੇ। ਰੱਖਿਆ ਮੰਤਰੀ ਵਜੋਂ ਇਹ ਉਨ੍ਹਾਂ ਦੀ ਪਹਿਲੀ ਰੂਸ ਫੇਰੀ ਹੋਵੇਗੀ। ਭਾਰਤੀ ਦੂਤਘਰ ਦੇ ਇੱਕ ਬਿਆਨ ਅਨੁਸਾਰ 3 ਅਪ੍ਰੈਲ ਤੇ 5 ਅਪ੍ਰੈਲ ਦੇ ਵਿਚਕਾਰ, ਉਹ ਅੰਤਰਰਾਸ਼ਟਰੀ ਸੁਰੱਖਿਆ ਦੇ 7ਵੇਂ ਮਾਸਕੋ ਕਾਨਫਰੰਸ ਵਿੱਚ ਹਿੱਸਾ ਲੈਣਗੇ। ਮੰਤਰੀ ਸੀਤਾਰਮਨ ਰੂਸੀ ਆਰਮੀ ਜਨਰਲ ਸਰਗੇਈ ਸ਼ੋਇਗਾ ਤੇ ਹੋਰ ਸੀਨੀਅਰ ਆਗੂਆਂ ਨਾਲ ਵੀ ਮੁਲਾਕਾਤ ਕਰਨਗੇ। ਬਿਆਨ ਵਿੱਚ ਕਿਹਾ ਗਿਆ ਹੈ ਕਿ ਇਹ ਦੋਵਾਂ ਮੁਲਕਾਂ ਦੇ ਵਿਚਕਾਰ ਮੌਜੂਦ ਰਵਾਇਤੀ ਤੇ ਦੋਸਤਾਨਾ ਸਬੰਧਾਂ ਨੂੰ ਮਜ਼ਬੂਤ ਕਰਨ ਨੂੰ ਧਿਆਨ 'ਚ ਰੱਖਦੇ ਹੋਏ ਇਹ ਕਾਨਫਰੰਸ ਕੀਤੀ ਜਾਵੇਗੀ।