ਸ਼ਨੀਵਾਰ ਨੂੰ ਬ੍ਰਿਟਿਸ਼ ਵਿਗਿਆਨੀ ਸਟੀਫਨ ਹਾਕਿੰਗ ਦੇ ਅੰਤਿਮ-ਸੰਸਕਾਰ ਲਈ ਹਜ਼ਾਰਾਂ ਲੋਕਾਂ ਦੇ ਕੈਂਬ੍ਰਿਜ 'ਚ ਪਹੁੰਚਣ ਦੀ ਸੰਭਾਵਨਾ ਹੈ। ਨਿਊਜ਼ ਏਜੰਸੀ ਦੀ ਰਿਪੋਰਟ ਮੁਤਾਬਿਕ ਕੈਂਬ੍ਰਿਜ ਯੂਨੀਵਰਸਿਟੀ 'ਚ ਮਹਾਨ ਸੇਂਟ ਮੈਰੀ ਦੇ ਚਰਚ ਦੇ ਆਲੇ ਦੁਆਲੇ ਦੇ ਖੇਤਰ ਦੀ ਨਿਗਰਾਨੀ ਕਰਨ ਲਈ ਪੁਲਿਸ ਨਾਲ ਯੂਨੀਵਰਸਿਟੀ ਦਾ ਪ੍ਰਸ਼ਾਸਨ ਕੰਮ ਕਰ ਰਿਹਾ ਹੈ। ਇੱਥੇ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ।


ਚਰਚ 'ਚ ਕਿਸੇ ਵੀ ਆਮ ਆਦਮੀ ਨੂੰ ਜਾਣ ਦੀ ਇਜਾਜ਼ਤ ਨਹੀਂ ਹੈ, ਕਿਉਂਕਿ ਅੰਤਿਮ-ਸੰਸਕਾਰ ਨੂੰ ਪਰਿਵਾਰ, ਦੋਸਤਾਂ ਤੇ ਸਹਿਕਰਮੀਆਂ ਲਈ ਇੱਕ ਨਿੱਜੀ ਸੇਵਾ ਦੇ ਤੌਰ 'ਤੇ ਕਰਵਾਇਆ ਜਾ ਰਿਹਾ ਹੈ।

ਭੀੜ ਦਾ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ, ਪਰ ਹਾਕਿੰਗ ਦੀ ਦੁਨੀਆ ਭਰ ਦੇ ਪ੍ਰਸਿੱਧੀ ਦੇ ਕਾਰਨ ਭਾਰੀ ਭੀੜ ਹੋਣ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ। ਯੂਨੀਵਰਸਿਟੀ ਨੇ ਇੱਕ ਬਿਆਨ ਵਿਚ ਕਿਹਾ ਹੈ ਕਿ ਅੰਤਿਮ-ਰਸਮਾਂ ਵਿੱਚ ਉਨ੍ਹਾਂ ਦੇ ਪਰਿਵਾਰ, ਉਨ੍ਹਾਂ ਦੇ ਮਿੱਤਰ ਤੇ ਸਹਿਕਰਮੀਆਂ ਨੂੰ ਸੱਦਾ ਦਿੱਤਾ ਜਾਵੇਗਾ।

"ਇਹ ਇੱਕ ਪ੍ਰਾਈਵੇਟ ਸੇਵਾ ਹੈ ਤੇ ਕਿਸੇ ਨੂੰ ਵੀ ਬਿਨਾ ਸੱਦਾ ਦੇ ਦਾਹ-ਸੰਸਕਾਰ ਤੋਂ ਪਹਿਲਾਂ ਜਾਂ ਉਸ ਦੇ ਦੌਰਾਨ ਚਰਚ ਨੂੰ ਪ੍ਰਵੇਸ਼ ਕਰਨ ਦੀ ਇਜਾਜ਼ਤ ਦਿੱਤੀ ਜਾਵੇਗੀ।" ਸਬੰਧਤ ਖੇਤਰਾਂ ਵਿਚ ਲੋਕਾਂ ਦੀ ਸਹਾਇਤਾ ਕਰਨ ਲਈ ਪੁਲਿਸ, ਕੌਂਸਲ ਅਫ਼ਸਰ ਅਤੇ ਇਵੈਂਟ ਕੰਟਰੋਲ ਅਫਸਰ ਮੌਜੂਦ ਹੋਣਗੇ।"

14 ਮਾਰਚ 2018 ਨੂੰ 76 ਸਾਲ ਦੀ ਉਮਰ ਵਿੱਚ ਹਾਕਿੰਗ ਕੈਂਬਰਿਜ ਵਿਚ ਆਪਣੇ ਘਰ ਵਿਚ ਅਕਾਲ ਚਲਾਣਾ ਕਰ ਗਏ ਸਨ। ਹਾਕਿੰਗ, ਭੌਤਿਕ  ਵਿਗਿਆਨ ਦੇ ਆਧੁਨਿਕ ਇਤਿਹਾਸ ਵਿੱਚ ਇੱਕ ਮਹਾਨ ਹਸਤੀ ਸਨ। ਉਨ੍ਹਾਂ ਨੂੰ ਬਲੈਕ ਹੋਲਜ਼ ਤੇ ਰੀਲੇਟੀਵਿਟੀ 'ਤੇ ਕੀਤੇ ਕੰਮ ਲਈ ਜਾਣਿਆ ਜਾਂਦਾ ਹੈ।

1963 ਵਿੱਚ 21 ਸਾਲ ਦੀ ਉਮਰ ਵਿੱਚ ਹਾਕਿੰਗ ਮੋਟਰ ਨਿਊਰੋਨ ਦੀ ਬਿਮਾਰੀ ਦੀ ਜਕੜ ਵਿੱਚ ਆ ਗਏ ਸਨ। ਉਦੋਂ ਤੋਂ ਉਹ ਇੱਕ ਵ੍ਹੀਲਚੇਅਰ ਨਾਲ ਜੁੜੇ ਹੋਏ ਹੋਣ ਦੇ ਬਾਵਜੂਦ ਇਸ ਮਹਾਨ ਵਿਗਿਆਨ ਨੇ ਅਸਾਧਾਰਣ ਖੋਜਾਂ ਤੇ ਕਈ ਵਧੀਆ ਕਿਤਾਬਾਂ ਲਿਖੀਆਂ ਸਨ।