ਨਵੀਂ ਦਿੱਲੀ: ਜਿੱਥੇ ਮਹਿੰਗਾਈ ਨੇ ਆਮ ਲੋਕਾਂ ਦਾ ਲੱਕ ਤੋੜਿਆ ਹੋਇਆ ਹੈ, ਉੱਥੇ ਹੀ ਹੁਣ ਦੇਸ਼ ਦੇ ਲੋਕਾਂ ਲਈ ਇੱਕ ਹੋਰ ਬੁਰੀ ਖ਼ਬਰ ਸਾਹਮਣੇ ਆਈ ਹੈ। ਪ੍ਰਚੂਨ ਮਹਿੰਗਾਈ ਦਸੰਬਰ 'ਚ ਵਧ ਕੇ 2.59% 'ਤੇ ਪਹੁੰਚ ਗਈ ਹੈ। ਥੋਕ ਮੁੱਲ ਸੂਚਕਾਂਕ 'ਤੇ ਅਧਾਰਤ ਮਹਿੰਗਾਈ ਨਵੰਬਰ' ਚ 0.58 ਪ੍ਰਤੀਸ਼ਤ 'ਤੇ ਸੀ। ਦਸੰਬਰ 2018 ਵਿੱਚ, ਇਹ 3.46 ਪ੍ਰਤੀਸ਼ਤ 'ਤੇ ਪੁਹੰਚ ਗਈ।
ਮੰਗਲਵਾਰ ਨੂੰ ਵਣਜ ਤੇ ਉਦਯੋਗ ਮੰਤਰਾਲੇ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ, ਦਸੰਬਰ ਵਿੱਚ ਖਾਣ-ਪੀਣ ਦੀਆਂ ਵਸਤਾਂ ਦੀਆਂ ਕੀਮਤਾਂ ਵਿੱਚ 13.12 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ। ਇੱਕ ਮਹੀਨਾ ਪਹਿਲਾਂ, ਨਵੰਬਰ ਵਿੱਚ, 11 ਪ੍ਰਤੀਸ਼ਤ ਦਾ ਵਾਧਾ ਹੋਇਆ ਸੀ।
ਇਸੇ ਤਰ੍ਹਾਂ ਗੈਰ-ਖੁਰਾਕੀ ਪਦਾਰਥਾਂ ਦੀਆਂ ਕੀਮਤਾਂ ਚੋਗਣੀਆਂ ਹੋ ਕੇ 7.72 ਪ੍ਰਤੀਸ਼ਤ ਤੇ ਪੁਹੰਚ ਗਈਆਂ। ਗੈਰ-ਖੁਰਾਕੀ ਵਸਤਾਂ ਦੀ ਮਹਿੰਗਾਈ ਨਵੰਬਰ ਵਿੱਚ 1.93 ਪ੍ਰਤੀਸ਼ਤ ਸੀ। ਅੰਕੜਿਆਂ ਅਨੁਸਾਰ, ਮਹੀਨੇ ਦੇ ਦੌਰਾਨ ਸਬਜ਼ੀਆਂ ਖਾਣ-ਪੀਣ ਦੀਆਂ ਵਸਤਾਂ ਵਿੱਚੋਂ ਸਭ ਤੋਂ ਵੱਧ 69.69 ਪ੍ਰਤੀਸ਼ਤ ਮਹਿੰਗੀਆਂ ਹੋਈਆਂ।
ਇਸ ਦਾ ਮੁੱਖ ਕਾਰਨ ਪਿਆਜ਼ ਹੈ, ਜੋ ਮਹੀਨੇ ਦੌਰਾਨ 455.83 ਪ੍ਰਤੀਸ਼ਤ ਵਧਿਆ। ਇਸੇ ਦੌਰਾਨ ਆਲੂ ਦੀਆਂ ਕੀਮਤਾਂ ਵਿੱਚ 44.97 ਪ੍ਰਤੀਸ਼ਤ ਦਾ ਵਾਧਾ ਹੋਇਆ। ਤੁਹਾਨੂੰ ਦੱਸ ਦਈਏ ਕਿ ਪ੍ਰਚੂਨ ਮਹਿੰਗਾਈ ਦਰ ਕੱਲ੍ਹ ਜਾਰੀ ਕੀਤੀ ਗਈ ਸੀ। ਪਿਛਲੇ 6 ਮਹੀਨਿਆਂ ਵਿੱਚ, ਪ੍ਰਚੂਨ ਮਹਿੰਗਾਈ ਵਿੱਚ ਦੁਗਣੇ ਤੋਂ ਵੱਧ ਵਾਧਾ ਹੋਇਆ ਹੈ।
ਦਸੰਬਰ ਵਿੱਚ, ਖੁਰਾਕੀ ਮਹਿੰਗਾਈ 14.12 ਪ੍ਰਤੀਸ਼ਤ ਤੱਕ ਵਧ ਗਈ ਹੈ, ਜੋ ਨਵੰਬਰ ਵਿੱਚ 10.01 ਪ੍ਰਤੀਸ਼ਤ ਸੀ।ਪ੍ਰਚੂਨ ਮਹਿੰਗਾਈ ਵਿੱਚ ਲਗਾਤਾਰ 5ਵੇਂ ਮਹੀਨੇ ਵਾਧਾ ਹੋਇਆ ਹੈ। ਮਹਿੰਗਾਈ ਇਕ ਸਾਲ ਵਿੱਚ ਤਕਰੀਬਨ ਸਾਢੇ ਤਿੰਨ ਗੁਣਾ ਵਧੀ ਹੈ।
ਮਹਿੰਗਾਈ ਦਾ ਇੱਕ ਹੋਰ ਝਟਕਾ, ਦੰਸਬਰ 'ਚ ਬੁਰੀ ਤਰ੍ਹਾਂ ਝੰਬਿਆ
ਏਬੀਪੀ ਸਾਂਝਾ
Updated at:
14 Jan 2020 06:58 PM (IST)
ਜਿੱਥੇ ਮਹਿੰਗਾਈ ਨੇ ਆਮ ਲੋਕਾਂ ਦਾ ਲੱਕ ਤੋੜਿਆ ਹੋਇਆ ਹੈ, ਉੱਥੇ ਹੀ ਹੁਣ ਦੇਸ਼ ਦੇ ਲੋਕਾਂ ਲਈ ਇੱਕ ਹੋਰ ਬੁਰੀ ਖ਼ਬਰ ਸਾਹਮਣੇ ਆਈ ਹੈ। ਪ੍ਰਚੂਨ ਮਹਿੰਗਾਈ ਦਸੰਬਰ 'ਚ ਵਧ ਕੇ 2.59% 'ਤੇ ਪਹੁੰਚ ਗਈ ਹੈ। ਥੋਕ ਮੁੱਲ ਸੂਚਕਾਂਕ 'ਤੇ ਅਧਾਰਤ ਮਹਿੰਗਾਈ ਨਵੰਬਰ' ਚ 0.58 ਪ੍ਰਤੀਸ਼ਤ 'ਤੇ ਸੀ। ਦਸੰਬਰ 2018 ਵਿੱਚ, ਇਹ 3.46 ਪ੍ਰਤੀਸ਼ਤ 'ਤੇ ਪੁਹੰਚ ਗਈ।
- - - - - - - - - Advertisement - - - - - - - - -