ਹੁਣ ਕੇਂਦਰ ਦੀ ਸੱਤਾਧਾਰੀ ਭਾਜਪਾ ਨੇ ਨਡੇਲਾ ਦੇ ਇਸ ਬਿਆਨ 'ਤੇ ਪਲਟਵਾਰ ਕੀਤਾ ਹੈ। ਭਾਜਪਾ ਸਾਂਸਦ ਮੀਨਾਕਸ਼ੀ ਲੇਖੀ ਨੇ ਸੱਤਿਆ ਨਡੇਲਾ ਦੇ ਬਿਆਨ ਨੂੰ ਟਵਿੱਟਰ 'ਤੇ ਸ਼ੇਅਰ ਕਰਦਿਆਂ ਪ੍ਰਤੀਕ੍ਰਿਆ ਦਿੱਤੀ। ਉਨ੍ਹਾਂ ਕਿਹਾ, “ਸਾਹਿਤਕਾਰਾਂ ਨੂੰ ਸਿੱਖਿਅਤ ਕਰਨ ਦੀ ਜ਼ਰੂਰਤ ਹੈ! ਇਹ ਸੰਪੂਰਨ ਉਦਾਹਰਨ ਹੈ। ਸੀਏਏ ਲਿਆਉਣ ਦਾ ਮਕਸਦ ਬੰਗਲਾਦੇਸ਼, ਪਾਕਿਸਤਾਨ ਤੇ ਅਫਗਾਨਿਸਤਾਨ ਤੋਂ ਸਤਾਏ ਘੱਟ ਗਿਣਤੀਆਂ ਨੂੰ ਇੱਕ ਮੌਕਾ ਪ੍ਰਦਾਨ ਕਰਨਾ ਹੈ। ਕੀ ਹੁੰਦਾ ਜੇ ਅਮਰੀਕਾ 'ਚ ਇਹ ਮੌਕਾ ਯਜ਼ੀਦੀਜ਼ ਦੀ ਬਜਾਏ, ਸੀਰੀਆ ਦੇ ਮੁਸਲਮਾਨਾਂ ਨੂੰ ਦਿੱਤਾ ਜਾਵੇ?
ਹੈਦਰਾਬਾਦ 'ਚ ਜੰਮੇ, ਨਡੇਲਾ ਨੇ ਸ਼ਨੀਵਾਰ ਨੂੰ ਮਾਈਕ੍ਰੋਸਾਫਟ ਪ੍ਰੋਗਰਾਮ 'ਚ ਸੰਪਾਦਕਾਂ ਨਾਲ ਗੱਲਬਾਤ ਕਰਦਿਆਂ ਕਿਹਾ, "ਮੈਂ ਆਪਣੀ ਭਾਰਤੀ ਵਿਰਾਸਤ ਨਾਲ ਅੱਗੇ ਵਧਿਆ ਹਾਂ। ਮੈਂ ਬਹੁ-ਸੱਭਿਆਚਾਰਕ ਭਾਰਤ ਤੇ ਅਮਰੀਕਾ 'ਚ ਆਪਣੇ ਇਮੀਗ੍ਰੇਸ਼ਨ ਤਜ਼ਰਬੇ ਨਾਲ ਵੱਡਾ ਹੋਇਆ ਹਾਂ। ਮੈਂ ਉਮੀਦ ਕਰਦਾ ਹਾਂ ਕਿ ਭਾਰਤ 'ਚ ਸ਼ਰਨਾਰਥੀ ਕਿਸੇ ਸਟਾਰਟ-ਅੱਪ ਨੂੰ ਅੱਗੇ ਵਧਾਵੇ ਜਾਂ ਕਿਸੇ ਬਹੁ-ਰਾਸ਼ਟਰੀ ਕੰਪਨੀ ਨੂੰ ਅਗਵਾਈ ਪ੍ਰਦਾਨ ਕਰੇ, ਜਿਸ ਨਾਲ ਭਾਰਤੀ ਸਮਾਜ ਤੇ ਆਰਥਿਕਤਾ ਨੂੰ ਲਾਭ ਹੋਵੇ।"